ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਲਹੌਰੀਆ ਗੜੱਦੀ

ਲਹਿਰਾਗਾਗਾ, (ਰਣਜੀਤ ਵਾਲੀਆਂ)- ਉਭਰਦੇ ਲੇਖਕ ਅਤੇ ਗਾਇਕ ਦੀ ਕਿਸੇ ਨੇ ਬਾਂਹ ਨਾ ਫੜਣ ਕਰਕੇ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰੀ ‘ਚੋਂ ਇੱਕ ਦੁਕਾਨ ਤੇ ਨੌਕਰੀ ਕਰਨ ਲਈ ਮਜ਼ਬੂਰ ਹੋਣਾ ਪਿਆ ਇਸ ਨੌਜਵਾਨ ਕਲਾਕਾਰ ਦਾ ਜਾਣਿਆ ਪਛਾਣਿਆ ਨਾਮ ਹੈ ‘ਲਹੌਰੀਆ ਗੜੱਦੀ’ ਜਦੋ ਉਸ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਆਪਣੀ ਜ਼ਿੰਦਗੀ ਦੀ ਸਾਰੀ ਕਹਾਣੀ ਸੁਣਾਉਦੇ ਸੁਣਾਉਂਦੇ ਭਾਵੁਕ ਹੁੰਦੇ ਹੋਏ ਦੱਸਿਆ ਕਿ ਉਹ ਜ਼ਿਮੀਂਦਾਰਾਂ ਦਾ ਮੁੰਡਾ ਹੈ ਪਰ ਘਰ ਦੇ ਹਾਲਾਤ ਬਹੁਤੇ ਠੀਕ ਨਹੀਂ ਪਰ ਉਸ ਨੂੰ ਛੋਟੀ ਉਮਰ ਵਿਚ ਹੀ ਗੀਤ ਲਿਖਣ ਦੇ ਨਾਲ-ਨਾਲ ਗਾਉਣ ਦੀ ਵੀ ਚੇਟਕ ਲੱਗ ਗਈ ਅਤੇ ਕਈ ਵਾਰ ਮੈਨੂੰ ਛੋਟੀਆਂ ਸਟੇਜਾਂ ਤੇ ਆਪਣੇ ਲਿਖੇ ਗੀਤ ਗਾਉਣ ਦਾ ਮੋਕਾ ਮਿਲਿਆ ‘ ਜਿਸ ਨੂੰ ਲੋਕਾ ਨੇ ਭਰਵਾਂ ਹੁੰਗਾਰਾ ਦਿੱਤਾ ਲਹੋਰੀਆ’ ਨੇ ਦੱਸਿਆ ਕਿ ਉਸ ਨੇ ਕਈ ਵਧੀਆ ਗੀਤ ਲਿਖ ਕੇ ਚੰਗੇ ਕਲਾਕਾਰਾਂ ਨੂੰ ਵੀ ਦਿੱਤੇ ਪਰ ਕਿਸੇ ਨੇ ਗਾਏ ਨਹੀਂ ਉਦੋਂ ਬੜਾ ਮਨ ਉਦਾਸ ਹੁੰਦਾ ਹੈ ਕਿ ਤੇ ‘ਰੱਬ ਨੂੰ ਵੀ ਕਹਿਣਾ ਪੈਂਦਾ ਕਿ ‘ਰੱਬਾਂ ਗਰੀਬੀ ਅਤੇ ਕਲਾਂ ਇੱਕ ਘਰ ਨਾ ਦੇਵੀਂ ਲਹੋਰੀਆ ਨੇ ਦੱਸਿਆ ਕਿ ਜੇ ਉਸ ਕੋਲ ਪੈਸੇ ਦੀ ਕਮੀਂ ਨਾ ਹੁੰਦੀ ਉਹ ਵੀ ਇੱਕ ਚੰਗਾ ਗਾਇਕ ਬਣ ਸਕਦਾ ਸੀ?।ਪਰ ਉਸ ਨੂੰ ਕੁਝ ਦਿਨ ਕੋਈ ਕੰਮ ਨਾ ਮਿਲਣ ਕਰਕੇ ਵਿਹਲਾ ਹੀ ਰਹਿਣਾ ਪਿਆ ਹਰ ਸਮੇਂ ਇਹੀ ਸੋਚਦਾ ਸੀ ਕਿ ਘਰ ਦਾ ਗੁਜ਼ਾਰਾ ਕਿਵੇਂ ਚੱਲੇਗਾ ਪਰ ਮੇਰੇ ਹੀ ਪਿੰਡ ਦੇ ਵਸਨੀਕ ਗੁਰੂ ਕ੍ਰਿਪਾ ਫਰਨੀਚਰ ਦੇ ਮਾਲਕ ਸਰਦਾਰ ਜਸਵਿੰਦਰ ਸਿੰਘ ਖਾਲਸਾ ਜ਼ੋ ਫਰਨੀਚਰ ਦੇ ਨਾਲ ਨਾਲ ਲਹਿਰਾਗਾਗਾ ਵਿਖੇ ’99’ ਸਟੋਰ ਵੀ ਚਲਾਉਂਦਾ ਹੈ ਮੈਨੂੰ ਮਿਲ ਗਿਆ ਕਹਿੰਦਾ ਦੇ ਲਹੋਰੀਆ ਤੂੰ ਮੇਰੇ ਨਾਲ ਲਹਿਰੇ ਸਟੋਰ ਤੇ ਕੰਮ ਕਰੇਗੇ ਮੈਂ ਵੀ ਚਾਰੇ ਪਾਸੇ ਹਨੇਰਾ ਦੇਖ ਕਿ ਕਿਹਾ ਹਾਂ ਬਾਈ ਕਰ ਲਊ ਗਾ ਮੈਂ ਭਾਵੇਂ ਸਟੋਰ ਤੇ ਕੰਮ ਕਰਦਾ ਹਾਂ ਪਰ ਹੁਣ ਵੀ ਗੀਤ ਲਿਖਣ ਦਾ ਸੌਕ ਅਤੇ ਗਾਉਣ ਦਾ ਜਦੋ ਕੀੜਾ ਉੱਠਦਾ ਤਾ ‘ਯਾਰਾਂ ‘ ਦੋਸਤਾ ਨੂੰ ਗਾ ਕਿ ਮਨ ਨੂੰ ਸਮਝਾ ਲੈਦਾ ਹਾ ਲਹੋਰੀਆ ਨੇ ਦੱਸਿਆ ਕਿ ਭਾਵੇ ਮੇਰੇ ਵਰਗੇ ਹੋਰ ਕਿੰਨੇ ਹੀ ਨੋਜਵਾਨ ਗੀਤ ਲਿਖਣ ਕਿ ਗਾਉਣ ਦਾ ਸੋਕ ਰੱਖਦੇ ਹਨ ਪਰ ਘਰ ਦੇ ਹਲਾਤ ਦੇਖਦੇ ਹੋਏ ਉਨਾ ਦੇ ਸੌਕ ਅਧੂਰੇ ਰਹਿ ਜਾਂਦੇ ਹਨ ਉਥੇ ਹੀ ਉਨਾ ਨੇ ਸਮੇ ਸਮੇ ਦੀਆ ਸਰਕਾਰਾ ਨੂੰ ਵੀ ਉਲਾਭਾ ਦਿੰਦੇ ਹੋਏ ਕਿਹਾ ਉਨਾ ਨੇ ਉਭਰਦੇ ਕਲਾਕਾਰਾਂ ਲਈ ਕੁਝ ਨਹੀਂ ਕੀਤਾ ਸਿਰਫ ਬਿਆਨਬਾਜ਼ੀ ਤੋਂ ਬਿਨਾਂ ਲਹੋਰੀਆ ਨੇ ਦੱਸਿਆ ਕਿ ਜੇ ਸਰਕਾਰ ਸਾਡੇ ਲਈ ਕੋਈ ਨੀਤੀ ਬਣਾ ਕਿ ਸਾਡੀ ਬਾਂਹ ਫੜੇ ਤਾਂ ਅਸੀਂ ਵੀ ਪੰਜਾਬ ਦੇ ਨੌਜਵਾਨਾਂ ਪੀੜੀ ਜ਼ੋ ਨਸ਼ਿਆਂ ਦੀ ਦਲਦਲ ਵਿੱਚ ਡੁੱਬ ਰਹੀ ਹੀ ਉਨ੍ਹਾਂ ਨੂੰ ਨਸ਼ਿਆਂ ਬਾਰੇ ਗੀਤ ਲਿਖ ਕੇ ਅਤੇ ਗਾ ਕੇ ਨੋਜਵਾਨ ਪੀੜੀ ਨੂੰ ਵਧੀਆ ਸੁਨੇਹਾ ਦੇ ਸਕਦੇ ਹਾਂ ਲਹੋਰੀਆ ਨੇ ਅਖੀਰ ਵਿੱਚ ਕਿਹਾ ਕਿ ਉਸ ਨੂੰ ਆਪਣੀ ਕਲਾ ਤੇ ਕਲਮ ਤੇ ਪੂਰਾ ਮਾਣ ਹੋ ਕਿ ਇੱਕ ਦਿਨ ਪ੍ਰਮਾਤਮਾ ਜ਼ਰੂਰ ਉਸ ਦੀ ਸੁਣੇਗਾ।

Send this to a friend