ਚੰਡੀਗੜ, 03 ਜੁਲਾਈ – ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਜਨ ਅਰੋਗਯ ਯੋਜਨਾ ‘ਆਯੂਸ਼ਮਾਨ ਭਾਰਤ’ ਦੇ ਸਫ਼ਲਤਾਪੂਰਵਕ ਸੰਚਾਲਨ ਅਤੇ ਗਰੀਬ ਅਤੇ ਜਰੂਰਤਮੰਦ ਮਰੀਜਾਂ ਦੇ ਇਲਾਜ ਦੀ ਪੇਮੈਂਟ ਹਸਪਤਾਲਾਂ ਨੂੰ ਸਮੇਂ ‘ਤੇ ਅਦਾ ਕਰਨ ਵਿਚ ਹਰਿਆਣਾ ਦੇਸ਼ ਵਿਚ ਮੋਹਰੀ ਥਾਂ ‘ਤੇ ਰਿਹਾ ਹੈ| ਇਸ ਦੇ ਲਈ ਕੇਂਦਰ ਸਰਕਾਰ ਨੇ ਰਾਜ ਸਰਕਾਰ ਦੀ ਸ਼ਲਾਘਾ ਕੀਤੀ ਹੈ|
ਸੂਬੇ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਦਸਿਆ ਕਿ ਭਾਰਤ ਸਰਕਾਰ ਦੇ ਕੌਮੀ ਸਿਹਤ ਅਥਾਰਿਟੀ ਨੇ ਆਯੂਸ਼ਮਾਨ ਯੋਜਨਾ ਦੇ 3 ਪ੍ਰਮੁੱਖ ਬਿੰਦੂਆਂ ‘ਤੇ ਵਰਨਣਯੋਗ ਪ੍ਰਦਰਸ਼ਨ ਕਰਨ ਲਈ ਹਰਿਆਣਾ ਸਰਕਾਰ ਨੂੰ ਪ੍ਰੰਸ਼ਸਾਂ ਪੱਤਰ ਭੇਜਿਆ ਹੈ| ਇਸ ਯੋਜਨਾ ਦੇ ਤਹਿਤ ਵੱਧ ਤੋਂ ਵੱਧ ਲੋਕਾਂ ਨੂੰ ਲਾਭ ਪਹੁੰਚਾਉਣ ਲਈ ਸੂਬੇ ਵਿਚ ਇਕ ਲੱਖ ਦੀ ਆਬਾਦੀ ‘ਤੇ 25 ਮਰੀਜਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ, ਜੋ ਕਿ ਕੇਂਦਰ ਸਰਕਾਰ ਦੇ ਨਿਰਧਾਰਿਤ ਟੀਚੇ ਨੂੰ ਤੇਜੀ ਨਾਲ ਪ੍ਰਾਪਤ ਕਰਨ ਅਤੇ ਵੱਧਦਾ ਦਸਿਆ ਹੈ| ਕੇਂਦਰ ਸਰਕਾਰ ਨੇ ਇਸ ਸਹੂਲਤ ਨਾਲ ਪ੍ਰਤੀ ਇਕ ਲੱਖ ‘ਤੇ 38 ਲੋਕਾਂ ਨੂੰ ਲਾਭ ਦੇਣ ਦਾ ਟੀਚਾ ਰੱਖਿਆ ਹੈ|
ਸ੍ਰੀ ਵਿਜ ਨੇ ਕਿਹਾ ਕਿ ਮਰੀਜਾਂ ਦੇ ਮੈਡੀਕਲੇਮ ਸੱਭ ਤੋਂ ਜਲਦੀ ਜਾਰੀ ਕਰਨ ਵਿਚ ਵੀ ਹਰਿਆਣਾ ਪੂਰੇ ਦੇਸ਼ ਵਿਚ ਪਹਿਲੇ ਸਥਾਨ ‘ਤੇ ਰਿਹਾ ਹੈ| ਇਸ ਯੋਜਨਾ ਦੇ ਤਹਿਤ ਰਾਜ ਅਤੇ ਰਾਜ ਤੋਂ ਬਾਹਰ ਦੇ ਹਸਪਤਾਲਾਂ ਨੂੰ ਉਪਚਾਰਧੀਨ ਮਰੀਜਾਂ ਦੇ ਬਿੱਲਾਂ ਦੇ ਅਦਾਇਗੀ ਸਿਰਫ਼ 4 ਫ਼ੀਸਦੀ ਬਾਕੀ ਹੈ, ਜੋ ਕਿ ਦੇਸ਼ ਦੇ ਹੋਰ ਸੂਬਿਆਂ ਦੇ ਸਾਹਮਣੇ ਇਕ ਵਿਸ਼ੇਸ਼ ਉਦਾਹਰਣ ਪੇਸ਼ ਕਰਦਾ ਹੈ| ਇਸ ਦੇ ਲਈ ਕੇਂਦਰ ਸਰਕਾਰ ਨੇ ਹੋਰ ਰਾਜਾਂ ਨੂੰ ਵੀ ਹਰਿਆਣਾ ਦਾ ਅਨੁਸਰਣ ਕਰਨ ਦੀ ਸਲਾਹ ਦਿੱਤੀ ਹੈ| ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਜਨ ਅਰੋਗਯ ਯੋਜਨਾ ਦੇ ਤਹਿਤ ਮਰੀਜਾਂ ਨੂੰ ਹਸਪਤਾਲਾਂ ਵਿਚ ਦਾਖਲ ਕਰਵਾਉਣ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋਇਆ ਹੈ, ਜੋ ਕਿ 17 ਜੂਨ ਦੇ ਵੀਕੇਂਡ ਵਿਚ ਸੱਭ ਤੋਂ ਵੱਧ 1955 ਮਰੀਜਾਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ|
ਸਿਹਤ ਮੰਤਰੀ ਨੇ ਕਿਹਾ ਕਿ ਆਯੂਸ਼ਮਾਨ ਭਾਰਤ ਯੋਜਨਾ ਦੇ ਲਾਭ ਪਾਤਰ ਪਰਿਵਾਰਾਂ ਨੂੰ 5 ਲੱਖ ਰੁਪਏ ਤਕ ਦੀ ਸਾਲਾਨਾ ਉਪਚਾਰ ਸਹੂਲਤ ਦਿੱਤੀ ਜJਦੀ ਹੈ| ਇਸ ਦੇ ਲਈ ਸਿਹਤ ਵਿਭਾਗ ਨੇ ਕਰੀਬ 12.57 ਲੱਖ ਲਾਭਪਾਤਰਾਂ ਦੇ ਈ-ਕਾਰਡ ਬਣਾ ਦਿੱਤੀ ਹਨ| ਉਨਾਂ ਨੇ ਦਸਿਆ ਕਿ ਰਾਜ ਵਿਚ ਹੁਣ ਤਕ 31,226 ਗਰੀਬ ਅਤੇ ਜਰੂਰਤਮੰਦ ਮਰੀਜਾਂ ਨੇ ਆਯੂਸ਼ਮਾਨ ਯੋਜਨਾ ਦਾ ਲਾਭ ਚੁੱਕਿਆ ਹੈ, ਜਿਨਾ ਦੇ ਇਲਾਜ ਤਹਿਤ ਸਰਕਾਰ ਨੇ 38.86 ਕਰੋੜ ਰੁਪਏ ਦੀ ਰਕਮ ਜਾਰੀ ਕਰ ਦਿੱਤੀ ਗਈ ਹੈ| ਇਸ ਦੇ ਲਈ ਸੂਬੇ ਵਿਚ 431 ਹਸਪਤਾਲਾਂ ਨੂੰ ਪੈਨਲ ‘ਤੇ ਕੀਤਾ ਗਿਆ ਹੈ, ਇੰਨਾਂ ਵਿਚ 155 ਸਰਕਾਰੀ ਅਤੇ 276 ਨਿਜੀ ਖੇਤਰ ਦੇ ਹਸਪਤਾਲ ਸ਼ਾਮਿਲ ਹੈ|
ਰਾਜ ਸਿਹਤ ਅਥਾਰਿਟੀ ਦੇ ਉੱਪ ਮੁੱਖ ਕਾਰਜਕਾਰੀ ਅਧਿਕਾਰੀ ਡਾ. ਰਵੀ ਵਿਮਲ ਨੇ ਦਸਿਆ ਕਿ ਲਗਭਗ 300 ਮਰੀਜ ਹਰ ਰੋਜ ਆਯੂਸ਼ਮਾਨ ਯੋਜਨਾ ਦੇ ਤਹਿਤ ਹਸਪਤਾਲਾਂ ਵਿਚ ਇਲਾਜ ਲਈ ਆਉਂਦੇ ਹਨ| ਉਨਾਂ ਨੇ ਕਿਹਾ ਕਿ ਹਰਿਆਣਾ ਦੇ ਮਰੀਜਾਂ ਨੂੰ ਸੂਬੇ ਦੇ ਹਸਪਤਾਲਾਂ ਦੀ ਪੇਮੈਂਟ ਲਈ 15 ਦਿਨ ਅਤੇ ਦੂਸਰੇ ਸੂਬੇ ਦੀ ਪੇਮੈਂਟ ਦੀ ਅਦਾਇਗੀ ਲਈ 30 ਦਿਨ ਦਾ ਸਮੇਂ ਹੁੰਦਾ ਹੈ, ਜਿਸ ਨੂੰ ਨਿਰਧਾਰਿਤ ਸਮੇਂ ਵਿਚ ਦਾ ਕਰ ਦਿੱਤਾ ਜਾਂਦਾ ਹੈ|