ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਕੁਦਰਤੀ ਆਫਤਾਂ ਨਾ ਆਉਣ ਤਾਂ ਹੀ ਚੰਗਾ ਹੈ, ਪਰ ਕੁਦਰਤ ਦੇ ਅੱਗੇ ਕਿਸੇ ਦਾ ਬੱਸ ਨਹੀਂ ਚਲਦਾ| ਭੂਕੰਪ ਵਰਗਾ ਹਾਦਸੇ ਵਿਚ ਵੀ ਤਾਂ ਸਥਿਤੀ ਹੋਰ ਵੀ ਭਿਆਨਕ ਹੁੰਦੀ ਹੈ| ਇਕ ਪਾਸੇ ਜਿੱਥੇ ਜਾਨ-ਮਾਲ ਦਾ ਨੁਕਸਾਨ ਹੁੰਦਾ ਹੈ ਤਾਂ ਉੱਥੇ ਬੁਨਿਆਦੀ ਢਾਂਚੇ ਜਿਵੇਂ ਰੇਲ, ਸੜਕ ਅਤੇ ਹੋਰ ਨੂੰ ਵੀ ਨੁਕਸਾਨ ਪੁੱਜਦਾ ਹੈ| ਇਸ ਲਈ ਸਮਾਂ ਤੋਂ ਪਹਿਲਾਂ ਲੋਕਾਂ ਨੂੰ ਸੁਚੇਤ ਅਤੇ ਸਰਕਾਰੀ ਤੰਤਰ ਨੂੰ ਹਰ ਪਲ ਤਿਆਰ ਰਹਿਣਾ ਚਾਹੀਦਾ ਹੈ| ਮੁੱਖ ਮੰਤਰੀ ਅੱਜ ਕੌਮੀ ਰਾਜਧਾਨੀ ਖੇਤਰ ਦੇ ਭੂਕੰਪ ਸੰਭਾਵਿਤ ਜੋਨ ਵਿਚ ਪੈਣ ਵਾਲੇ ਹਰਿਆਣਾ ਦੇ ਫਰੀਦਾਬਾਦ, ਗੁਰੂਗ੍ਰਾਮ, ਝੱਜਰ ਤੇ ਸੋਨੀਪਤ ਜਿਲਿਆਂ ਵਿਚ ਭੂਕੰਪ ਆਪਦਾ ਪ੍ਰਬੰਧਨ ‘ਤੇ ਭੂਕੰਪ ਆਪਦਾ ਪ੍ਰਬੰਧ ਅਥਾਰਿਟੀ ਦੇ ਸਹਿਯੋਗ ਨਾਲ ਆਯੋਜਿਤ ਮੈਗਾ ਸਟੇਟ ਐਕਸਰਸਾਇਜ ਦਾ ਫਰੀਦਾਬਾਦ ਦੇ ਮਿੰਨੀ ਸਕੱਤਰਤੇਰਤ ਵਿਚ ਵੇਖ ਰਹੇ ਸਨ| ਮੁੱਖ ਮੰਤਰੀ ਨੇ ਕਿਹਾ ਕਿ ਆਪਦਾ ਪ੍ਰਬੰਧਨ ਨੂੰ ਲੈ ਕੇ ਕੀਤੀ ਜਾਣ ਵਾਲੀ ਮਾਕ ਡ੍ਰਿਲ ਦਾ ਮੁੱਖ ਮੰਤਵ ਇਹੀ ਹੈ ਕਿ ਆਪਦਾ ਦੇ ਸਮੇਂ ਹਰ ਤਰਾਂ ਦੀ ਸਥਿਤੀ ਤੋਂ ਨਿਜੀਠਣ ਲਈ ਸਿਰਫ ਪ੍ਰਸ਼ਾਸਨਿਕ ਤੰਤਰ ਹੀ ਚੌਕਨਾ ਨਾ ਰਹੇ, ਸਗੋਂ ਆਮ ਜਨਤਾ ਵੀ ਇਸ ਬਾਰੇ ਜਾਗਰੂਕ ਰਹਿਣ| ਉਨਾਂ ਕਿਹਾ ਕਿ ਵੱਖ-ਵੱਖ ਵਿਭਾਗਾਂ ਨਾਲ ਜੁੜੇ ਸਾਰੇ ਨੁਮਾਇਦੇ ਮਾਕ ਡ੍ਰਿਲ ਰਾਹੀਂ ਆਪਦਾ ਦੇ ਸਮੇਂ ਕੀਤੇ ਜਾਣ ਵਾਲੇ ਬਚਾਓ ਕੰਮਾਂ ਵਿਚ ਵੱਧ ਮਾਹਿਰਤਾ ਵੀ ਹਾਸਲ ਕਰਦੇ ਹਨ| ਉਨਾਂ ਨੇ ਮੌਕੇ ‘ਤੇ ਆਪਦਾ ਤੋਂ ਬਚਾਉ ਨਾਲ ਸਬੰਧਤ ਵੱਖ-ਵੱਖ ਤਕੀਕੀ ਪਹਿਲੂਆਂ ‘ਤੇ ਵੀ ਵਿਚਾਰ-ਵਟਾਂਦਰਾ ਕੀਤਾ| ਨਾਲ ਹੀ ਮੁੱਖ ਮੰਤਰੀ ਨੇ ਉਮੀਦ ਜਤਾਈ ਕਿ ਜਿਸ ਮੰਤਵ ਦੇ ਨਾਲ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿਚ ਮਾਕ ਡ੍ਰਿਲ ਦਾ ਆਯੋਜਨ ਕੀਤਾ ਗਿਆ ਹੈ ਉਹ ਸਹੀ ਹੋਵੇਗਾ ਅਤੇ ਕਿਸੇ ਵੀ ਕੁਦਰਤੀ ਆਪਦਾ ਵਿਚ ਕੁਸ਼ਲਤਾ ਨਾਲ ਬਚਾਓ ਕੰਮਾਂ ਨੂੰ ਪੂਰਾ ਕੀਤਾ ਜਾ ਸਕੇਗਾ| ਉਨਾਂ ਸਪਸ਼ਟ ਕੀਤਾ ਕਿ ਮੌਜ਼ੂਦਾ ਸਰਕਾਰ ਸੂਬੇ ਦੇ ਸਰਵਗੁਣ ਵਿਕਾਸ ਦੇ ਨਾਲ-ਨਾਲ ਆਪਦਾ ਤੇ ਰਾਹਤ ਜਿਵੇਂ ਮੁੱਦਿਆਂ ਨੂੰ ਲੈ ਕੇ ਵੀ ਗੰਭੀਰ ਹੈ| ਸੂਬੇ ਸਰਕਾਰ ਦਾ ਇਕ ਮਾਤਰ ਟੀਚਾ ਸਾਰੀਆਂ ਦਾ ਹਿੱਤ ਹੈ| ਮੁੱਖ ਮੰਤਰੀ ਨੇ ਮਾਕ ਡ੍ਰਿਲ ਵਿਚ ਹਿੱਸਾ ਲੈਣ ਵਾਲੇ ਹਰਿਆਣਾ ਪੁਲਿਸ, ਹੋਮਗਾਰਡ, ਹਰਿਆਣਾ ਅਗਨੀਸ਼ਮਨ ਸੇਵਾ ਦੇ ਕਰਮਚਾਰੀਆਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ| ਅਗਨੀਸ਼ਮਨ ਦੇ ਅਧਿਕਾਰੀਆਂ ਵੱਲੋਂ ਸਕੱਤਰੇਤ ਦੀ 6ਵੀਂ ਮੰਜਿਲਾ ਤੋਂ ਮਾਕ ਡ੍ਰਿਲ ਦੌਰਾਨ ਆਪਦਾ ਦੀ ਸਥਿਤੀ ਵਿਚ ਫੰਸੇ ਲੋਕਾਂ ਨੂੰ ਬਚਾਇਆ ਅਤੇ ਮੁੱਢਲੇ ਇਲਾਜ ਦੇ ਨਾਲ-ਨਾਲ ਉਨਾਂ ਨੂੰ ਹਸਪਤਾਲਾਂ ਵਿਚ ਪਹੁੰਚਾਉਣ ਦੀ ਮਾਕ ਡ੍ਰਿਲ ਕੀਤੀ|
ਵਰਣਨਯੋਗ ਹੈ ਕਿ ਹਰਿਆਣਾ ਉੱਚ ਭੂਕੰਪ ਖੇਤਰ ਵਿਚ ਆਉਂਦਾ ਹੈ ਅਤੇ ਇ ਲਈ ਇਹ ਖੇਤਰ ਭੂਕੰਪ ਦੀ ਚਪੇਟ ਵਿਚ ਹੈ| ਡ੍ਰਿਲ ਦੌਰਾਨ ਐਮਐਸਕੇ ਤੇਜੀ 8 ਨਾਲ ਰਿਕਟਰ ਸਕੇਲ ‘ਤੇ 7 ਨੂੰ ਮੱਪਣ ਵਾਲੇ ਭੂਕੰਪ ਨੂੰ ਜੈਪੁਰ ਰਿਜ ਅਤੇ ਸੋਹਣਾ ਫਾਲਟ ਲਾਇਨ ਦੇ ਨਾਲ ਗੁਰੂਗ੍ਰਾਮ ਦੇ ਪੱਛਮ ਵਿਚ ਆਪਣੇ ਕੇਂਦਰ ਨਾਲ ਮਾਪਿਆ| ਬਿਜਲੀ, ਪਾਣੀ ਅਤੇ ਦੂਰਸੰਚਾਰ ਵਰਗੀ ਮਹੱਤਵਪੂਰਨ ਸੇਵਾਵਾਂ ਬੰਦ ਹੋ ਗਈ| ਰਾਜ ਦੇ 4 ਜਿਲਿਆਂ ਵਿਚ 21 ਥਾਂਵਾਂ ‘ਤੇ ਮਾਕ ਡ੍ਰਿਲ ਕੀਤੀ ਗਈ| ਡ੍ਰਿਲ ਸ਼ੁਰੂ ਕਰਨ ਲਈ, ਚੁਣੇ ਇਮਾਰਤਾਂ ਦੇ ਸਾਰੇ ਰਹਿਦ ਵਾਲਿਆਂ ਨੇ ਡਕ, ਕਵਰ ਅਤੇ ਹੋਲਡ ਗਤੀਵਿਧੀ ਚਲਾਇਆ| ਇਸ ਤੋਂ ਬਾਅਦ, ਸੂਬਾ ਐਮਰਜੈਂਸੀ ਓਪਰੇਸ਼ਨ ਕੇਂਦਰ ਅਤੇ ਸਾਰੇ ਸਬੰਧਤ ਜਿਲਾ ਐਮਰਜੈਂਸੀ ਆਪਰੇਸ਼ਨ ਕੇਂਦਰ ਸਰਗਰਮ ਹੋ ਗਏ| ਮਲਬੇ ਦੇ ਹੇਠਾਂ ਦੱਬੇ ਲੋਕਾਂ ਨੂੰ ਮੁੱਢਲਾ ਮੈਡੀਕਲ ਮਦਦ ਨਾਲ ਬੱਚਾ ਲਿਆ ਗਿਆ ਅਤੇ ਹਸਪਤਾਲਾਂ ਵਿਚ ਭੇਜ ਦਿੱਤਾ ਗਿਆ| ਇਸ ਮਲਟੀ ਸਟੇਟ ਮਾਕ ਡ੍ਰਿਲ ਵਿਚ 34 ਦੀ ਮੌਤ, 148 ਗੰਭੀਰ ਤੌਰ ਨਾਲ ਫੱਟੜ ਅਤੇ ਮਾਮੂਲੀ ਤੌਰ ‘ਤੇ ਫੱਟੜ 178 ਵਿਅਕਤੀ ਸਨ| ਜਨ ਸਿਹਤ ਇੰਜੀਨੀਅਰਿੰਗ ਅਤੇ ਦੂਰਸੰਚਾਰ ਆਪਰੇਟਰਾਂ ਵੱਲੋਂ ਦੂਰਸੰਚਾਰ ਸੇਵਾਵਾਂ, ਬਿਜਲੀ ਅਤੇ ਪਾਣੀ ਦੀ ਸਪਲਾਈ ਨੂੰ ਹੋਲੀ-ਹੋਲੀ ਬਹਾਲ ਕੀਤਾ ਗਿਆ| ਝੱਜਰ ਅਤੇ ਫਰੀਦਾਬਾਦ ਨੇ ਪ੍ਰਭਾਵੀ ਲਾਗੂਕਰਨ ਸ਼ੁਰੂ ਕਰਨ ਲਈ ਨੁਕਸਾਨ ਦਾ ਆਂਕਲਨ ਕਰਨ ਲਈ ਡ੍ਰੋਨ ਦੀ ਵਰਤੋਂ ਕੀਤੀ| ਡ੍ਰਿਲ ਦੌਰਾਨ ਸੈਨਾ ਦੀ 3 ਟੀਮਾਂ, ਐਨਡੀਆਰਐਫ ਦੀ 3 ਟੀਮਾਂ ਅਤੇ ਆਈਟੀਬੀਪੀ ਦੀ 1 ਟੀਮ ਇੰਨਾਂ ਸੂਬਿਆਂ ਵਿਚ ਤੈਨਾਤ ਕੀਤੀ ਗਈ|