Skip to content
Independent perspectives. Global stories.
BREAKING

ਬਜ਼ੁਰਗਾਂ ਦਾ ਕਰੋ ਸਤਿਕਾਰ

Share this story

ਪੁਰਾਤਨ ਸਮਿਆਂ ਵਿੱਚ ਬਜੁਰਗਾਂ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਂਦਾ ਸੀ। ਘਰ ਦੇ ਹਰ ਇੱਕ ਕੰਮ ਵਿੱਚ ਉਹਨਾਂ ਦੀ ਸਲਾਹ ਲੈਣਾ ਅਤੇ ਬਜੁਰਗਾਂ ਦੇ ਹੁਕਮਾਂ ਦੀ ਪਾਲਣਾ ਕਰਨਾ ਪਰਿਵਾਰਕ ਮੈਂਬਰ ਆਪਣਾ ਫਰਜ ਸਮਝਦੇ ਸਨ।ਬਜੁਰਗਾਂ ਨੂੰ ਰੱਬ ਦਾ ਰੂਪ ਮੰਨਿਆ ਜਾਂਦਾ ਸੀ ਅ??ਤੇ ਉਹਨਾਂ ਦੀ ਤੁਲਨਾ ਬੋਹੜ ਦੇ ਰੁੱਖ ਨਾਂਲ ਕੀਤੀ ਜਾਂਦੀ ਸੀ।ਘਰ ਵਿੱਚ ਕੋਈ ਵੀ ਨਵਾਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਬਜੁਰਗਾਂ ਤੋ ਇਸ ਬਾਰੇ ਪੁੱਛਿਆ ਜਾਂਦਾ ਸੀ। ਬਜੁਰਗਾਂ ਦਾ ਸਤਿਕਾਰ ਕਰਨਾ ਅਤੇ ਦੁਆਵਾ ਲੈਣੀਆਂ ਚੰਗਾ ਸ਼ਗਨ ਮੰਨਿਆ ਜਾਂਦਾ ਸੀ।ਬਜੁਰਗਾਂ ਵੱਲੋਂ ਆਪਣੀ ਜਿੰਦਗੀ ਦੇ ਆਧਾਰ ਤੇ ਕਮਾਏ ਤਜਰਬਿਆਂ ਨਾਂਲ ਨੌਜਵਾਨਾਂ ਨੂੰ ਸੇਧ ਦਿੱਤੀ ਜਾਂਦੀ ਸੀ ਜਿਸ ਨਾਲ ਭਵਿੱਖ ਵਿੱਚ ਆਊਣ ਵਾਲੀਆਂ ਮੁਸ਼ਕਿਲਾ ਤੋਂ ਨੌਜਵਾਨ ਪੀੜੀ ਪਹਿਲਾਂ ਹੀ ਸੁਚੇਤ ਹੋ ਜਾਂਦੀ ਸੀ ਪਰ ਅੱਜ ਦੀ ਪੀੜੀ ਵੱਲੋ ਬਜੁਰਗਾਂ ਨੂੰ ਉਹ ਸਤਿਕਾਰ ਨਹੀਂ ਦਿੱਤਾ ਜਾ ਰਿਹਾ ਜਿਸ ਦੇ ਉਹ ਹੱਕਦਾਰ ਹਨ।ਅੱਜ਼ ਬਹੁਗਿਣਤੀ ਨੌਜਵਾਨ ਆਪਣੇ ਆਪ ਨੂੰ ਦੂਜਿਆ ਨਾਲੋ ਵਧੀਆਂ ਅਤੇ ਸਿਆਣਾ ਸਮਝਦੇ ਹਨ ਅਤੇ ਬਜੁਰਗਾਂ ਦੀ ਸਲਾਹ ਉਹਨਾਂ ਨੂੰ ਆਪਣੀ ਆਜਾਦੀ ਦੇ ਵਿੱਚ ਅੜਿਕਾ ਲੱਗਦੀ ਹੈ ਅੱਜ ਬਜੁਰਗਾਂ ਦੀ ਇੰਨੀ ਬੇਕਦਰੀ ਹੋ ਰਹੀ ਹੈ ਕਿ ਊਹ ਘਰ ਵਿੱਚ ਰਹਿ ਕੇ ਵੀ ਇੱਕਲੇ ਹਨ ਅਤੇ ਦਿਨ ਕਟੀ ਕਰਨ ਨੂੰ ਮਜਬੂਰ ਹਨ। ਹਾਲਾਤ ਇੰਨੇ ਬਦਤਰ ਹੋ ਗਏ ਹਨ ਕਿ ਕਈ ਵਾਰ ਬਜੁਰਗਾਂ ਨੂੰ ਰੋਟੀ ਪਾਣੀ ਵੀ ਸਮੇਂ ਤੇ ਮੁਹਈਆ ਨਹੀ ਕਰਵਾਇਆ ਜਾਂਦਾ। ਆਪਣੀ ਪੂਰੀ ਜਿੰਦਗੀ ਮਿਹਨਤ ਨਾਲ ਗੁਜਾਰਨ ਵਾਲੇ ਬਜੁਰਗ ਜਿੰਦਗੀ ਦੇ ਆਖਰੀ ਪੜਾਅ ਤੇ ਆ ਕੇ ਬੇਬਸ ਅਤੇ ਲਾਚਾਰ ਹੋ ਜਾਂਦੇ ਹਨ ਇਸ ਪ੍ਰਕਾਰ ਉਹਨਾਂ ਨੂੰ ਜਿਉਂਦੇ ਜੀਅ ਆਪਣੀ ਜਿੰਦਗੀ ਨਰਕ ਵਾਂਗ ਲੱਗਦੀ ਹੈ।ਅਕਸਰ ਹੀ ਇਹ ਪੜਨ ਸੁਨਣ ਨੂੰ ਮਿਲਦਾ ਹੈ ਕਿ ਘਰ ਵਿੱਚ ਪੁੱਤਰਾਂ ਵੱਲੋਂ ਹੀ ਬਜੁਰਗਾਂ ਨੂੰ ਤੰਗ ਪਰੇਸ਼ਾਂਨ ਕੀਤਾ ਜਾ ਰਿਹਾ ਹੈ ਪਰ ਲੋਕ ਲਾਜ ਕਰਕੇ ਇਹ ਲੋਕ ਚੁੱਪ ਰਹਿਣਾ ਪਸੰਦ ਕਰਦੇ ਹਨ ਅਤੇ ਆਪਣੀ ਅਸਲ ਸਥਿਤੀ ਕਿਸੇ ਨੂੰ ਦੱਸਣ ਤੋਂ ਕਤਰਾਉਦੇ ਹਨ।ਕਈ ਵਾਰ ਪੁੱਤਰਾਂ ਵੱਲੋਂ ਮਾਪਿਆਂ ਦੀ ਪੂੱਛ ਪ੍ਰਤੀਤ ਨਾ ਕਰਨ ਤੇ ਬਜੁਰਗਾਂ ਨੂੰ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਘੱਟ ਪੈਸਿਆਂ ਤੇ ਕੰਮ ਕਰਨਾ ਪੈਂਦਾ ਹੈ ਅਜਿਹਾ ਕਰਦੇ ਸਮੇਂ ਬੱਚੇ ਇਹ ਗੱਲ ਭੁੱਲ ਜਾਂਦੇ ਹਨ ਕਿ ਬੱਚਿਆਂ ਦੇ ਪਾਲਣ ਪੌਸ਼ਣ ਲਈ ਮਾਪਿਆਂ ਨੇ ਆਪਣੀਆ ਅਣਗਿਣਤ ਖੁਸ਼ੀਆਂ ਨਾਲ ਸਮਝੌਤੇ ਕੀਤੇ ਹਨ ਤਾਂ ਜ਼ੋ ਬੱਚਿਆ ਨੂੰ ਚੰਗਾ ਜੀਵਨ ਦਿੱਤਾ ਜਾ ਸਕੇ। ਅੱਜ ਜਦੋਂ ਬੁਢਾਪੇ ਵਿੱਚ ਬਜੁਰਗਾਂ ਨੂੰ ਬੱਚਿਆਂ ਦੇ ਪਿਆਰ ਸਤਿਕਾਰ ਦੀ ਜਰੂਰਤ ਹੈ ਤਾਂ ਬੱਚੇ ਇਸ ਗੱਲ ਤੋਂ ਮੁਨਕਰ ਹੋ ਰਹੇ ਹਨ। ਕਈ ਘਰਾਂ ਵਿੱਚ ਬਜੁਰਗ ਮਾਪਿਆਂ ਨੂੰ ਵੱਖੋ ਵੱਖ ਪੁੱਤਰਾਂ ਕੋਲ ਰਹਿਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਅਤੇ ਮਹੀਨੇ ਦੇ ਅੱਧੇ ਦਿਨ ਰੋਟੀ ਇੱਕ ਪੁੱਤਰ ਕੋਲ ਅਤੇ ਮਹੀਨੇ ਦੇ ਬਾਕੀ ਦਿਨ ਦੂਜੇ ਪੁੱਤਰ ਕੋਲ ਖਾਣੀ ਪੈਂਦੀ ਹੈ।ਬਿਮਾਰ ਹੋਣ ਤੇ ਬਜੁਰਗਾਂ ਨੂੰ ਸਮੇਂ ਸਿਰ ਦਵਾਈ ਤੱਕ ਨਹੀਂ ਦਿੱਤੀ ਜਾਂਦੀ ਅਤੇ ਉਹਨਾਂ ਦੀ ਦੇਖਭਾਲ ਵੱਲ ਕੋਈ ਖਾਸ ਧਿਆਨ ਨਹੀਂ ਦਿੱਤਾ ਜਾਂਦਾ। ਹਮੇਸ਼ਾ ਅਮੀਰ ਸਭਿਆਚਾਰ ਦਾ ਰੌਲਾ ਪਾਉਣ ਵਾਲੇ ਦੇਸ਼ ਵਿੱਚ ਬਜੁਰਗ ਆਸ਼ਰਮਾਂ ਦਾ ਲਗਾਤਾਰ ਖੁੱਲਣਾ ਹਰ ਇੱਕ ਸੰਵੇਦਨਸ਼ੀਲ ਇਨਸਾਨ ਨੂੰ ਇਹ ਸੋਚਣ ਨੂੰ ਮਜਬੂਰ ਕਰਦਾ ਹੈ ਕਿ ਆਖਰ ਅਸੀਂ ਕਿਸ ਪਾਸੇ ਨੂੰ ਜਾ ਰਹੇ ਹਾਂੈ ਜਿਸ ਦੇਸ਼ ਵਿੱਚ ਬਜੁਰਗਾਂ ਨੂੰ ਰੱਬ ਦੇ ਬਰਾਬਰ ਦਰਜਾ ਦਿੱਤਾ ਗਿਆ ਹੋਵੇ ਉਸੇ ਦੇਸ਼ ਵਿੱਚ ਬਜੁਰਗਾਂ ਦੀ ਦੇਖਭਾਂਲ ਲਈ ਕਾਨੂੰਨ ਬਣਾਉਣਾਂ ਪਵੇ ਇਸ ਤੋਂ ਦੁਖਦਾਈ ਗੱਲ ਹੋਰ ਕੀ ਹੋ ਸਕਦੀ ਹੈ।ਆਪਣੇ ਬਜੁਰਗ ਮਾਪਿਆਂ ਨਾਲ ਦੁਰਵਿਵਹਾਰ ਕਰਦੇ ਹੋਏ ਨੌਜਵਾਨ ਇਹ ਗੱਲ ਭੁੱਲ ਰਹੇ ਹਨ ਕਿ ਉਹਨਾਂ ਦਾ ਇਹ ਵਰਤਾਰਾ ਘਰ ਦੇ ਬੱਚਿਆਂ ਤੇ ਬੁਰਾ ਅਸਰ ਪਾ ਰਿਹਾ ਹੈ ਅਤੇ ਵੱਡੇ ਹੋ ਕੇ ਇਹ ਬੱਚੇ ਵੀ ਅਜਿਹਾ ਵਿਵਹਾਰ ਕਰ ਸਕਦੇ ਹਨ।ਨੌਜਵਾਨ ਪੀੜੀ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਇਕ ਦਿਨ ਉਹਨਾਂ ਉੱਤੇ ਵੀ ਇਹ ਉਮਰ ਆਉਣੀ ਹੈ ਅਤੇ ਕੁਦਰਤ ਦਾ ਇਹ ਨਿਯਮ ਹੈ ਕਿ ਅਸੀਂ ਜਿਵੇਂ ਦਾ ਵਿਵਹਾਰ ਦੂਜਿਆ ਨਾਲ ਕਰਦੇ ਹਾਂ ਉਸ ਪ੍ਰਕਾਰ ਦਾ ਵਿਵਹਾਰ ਸਾਡੇ ਨਾਂਲ ਵੀ ਹੁੰਦਾ ਹੈ।ਇਸ ਲਈ ਸਾਨੂੰ ਆਪਣੇ ਬਜੁਰਗਾਂ ਨਾਲ ਵਧੀਆ ਅਤੇ ਸਨਮਾਨ ਪੂਰਵਕ ਵਿਵਹਾਰ ਕਰਨਾ ਚਾਹੀਦਾ ਹੈ ਤਾਂ ਜ਼ੋ ਅਸੀਂ ਵੀ ਆਪਣੇ ਬੱਚਿਆਂ ਤੋਂ ਵਧੀਆ ਵਿਵਹਾਰ ਦੀ ਆਸ ਰੱਖ ਸਕੀਏ।

WRITTEN BY