Skip to content
Independent perspectives. Global stories.
BREAKING

ਭੋਅ ਮਾਫ਼ੀਆ ਗ਼ਰੀਬ ਕਿਸਾਨਾਂ ਦੀਆਂ ਜ਼ਮੀਨਾਂ ਨੱਪਣ ਲਈ ਸਰਗਰਮ : ਕਿਸਾਨ ਆਗੂ

Share this story

ਬਾਘਾ ਪੁਰਾਣਾ, 11 ਜੂਨ (ਮੁਕੇਸ਼ ਨੋਹਰੀਆ)- ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਆਗੂਆਂ ਦੀ ਇਕੱਤਰਤਾ ਸਥਾਨਕ ਡੀ.ਐਸ.ਪੀ.ਦਫਤਰ ਅੱਗੇ ਹੋਈ ਤੇ ਯੂਨੀਅਨ ਦੇ ਆਗੂਆਂ ਨੇ ਇਕ ਵਫ਼ਦ ਵਜੋਂ ਡੀ.ਐਸ.ਪੀ ਜਸਪਾਲ ਸਿੰਘ ਧਾਮੀ ਬਾਘਾ ਪੁਰਾਣਾ ਨੂੰ ਮਿਲ ਕੇ ਪਿੰਡ ਨੱਥੂਵਾਲਾ ਗਰਬੀ ਦੇ ਗ਼ਰੀਬ ਕਿਸਾਨ ਗੁਰਲਵਦੀਪ ਸਿੰਘ ਪੁੱਤਰ ਮਤਵੰਨਾ ਪੂਰਨ ਸਿੰਘ ਦੀ 18 ਏਕੜ ਕਣਕ ਦੀ ਫਸਲ ਧੱਕੇ ਨਾਲ ਭੋਂਅ ਮਾਫੀਆ ਵਲੋਂ ਪੁਲਿਸ ਪ੍ਰਸ਼ਾਸਨ ਤੇ ਸਿਆਸੀ ਸ਼ਹਿ ‘ਤੇ ਵੱਢੀ ਗਈ ਹੈ। ਭੋਂਅ ਮਾਫ਼ੀਆ ਵਲੋਂ ਬਾਘਾ ਪੁਰਾਣਾ ਇਲਾਕੇ ਅੰਦਰ ਕਿਸਾਨਾਂ ਦੀਆਂ ਜ਼ਮੀਨਾ ਹੜੱਪਣ ਦੇ ਨਾਲ ਧਮਕੀਆ ਵੀ ਦਿੱਤੀਆ ਜਾ ਰਹੀਆ ਹਨ। ਇਸ ਕਰਕੇ ਇਲਾਕੇ ਅੰਦਰ ਸਹਿਮ ਦਾ ਮਾਹੌਲ ਹੈ। ਆਗੂਆਂ ਨੇ ਦੱਸਿਆ ਕਿ ਕਿਸਾਨ ਯੂਨੀਅਨ ਵਲੋਂ ਪੁਲਿਸ ਪ੍ਰਸ਼ਾਸਨ ਦੇ ਧਿਆਨ ਵਿਚ ਲਿਆ ਕੇ ਦੋਸ਼ੀਆ ਖਿਲਾਫ ਕਾਰਵਾਈ ਕਰਵਾਉਣ ਲਈ ਮੰਗ ਕੀਤੀ, ਪਰ ਪੁਲਿਸ ਪ੍ਰਸ਼ਾਸਨ ਵਲੋਂ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀ ਕੀਤੀ ਗਈ। ਆਗੂਆਂ ਨੇ ਦੱਸਿਆਂ ਕਿ ਅਸੀ 16 ਮਈ ਨੂੰ ਡੀ.ਐਸ.ਪੀ. ਦਫਤਰ ਬਾਘਾ ਪੁਰਾਣਾ ਅੱਗੇ ਧਰਨਾ ਦਿੱਤਾ ਸੀ ਤਾਂ ਸਾਨੂੰ ਪੁਲਿਸ ਪ੍ਰਸ਼ਾਸਨ ਵਲੋਂ ਦੋਸ਼ੀਆ ਖਿਲਾਫ ਸ਼ਖ਼ਤ ਕਾਰਵਾਈ ਕਰਨ ਦਾ ਵਿਸ਼ਵਾਸ਼ ਦਿਵਾਇਆ ਗਿਆ ਸੀ, ਪਰ ਅਜੇ ਤੱਕ ਕੋਈ ਵੀ ਕਾਰਵਾਈ ਨਹੀ ਕੀਤੀ ਜਿਸ ਕਰਕੇ ਸਾਨੂੰ ਮਜਬੂਰਨ ਸੰਘਰਸ਼ ਵਿੱਢਣ ਦਾ ਪ੍ਰੋਗਰਾਮ ਉਲੀਕਣਾ ਪੈ ਰਿਹਾ ਹੈ। ਜਥੇਬੰਦੀ ਵਲੋਂ ਵਿੱਢੇ ਹੋਏ ਸੰਘਰਸ਼ ਨਾਲ ਅਮਨ ਕਾਨੂੰਨ ਭੰਗ ਹੋਣ ਤੇ ਕਿਸੇ ਵੀ ਧਿਰ ਦਾ ਜਾਨੀ ਤੇ ਮਾਲੀ ਨੁਕਸਾਨ ਹੋਣ ਦੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ। ਆਗੂਆਂ ਨੇ ਦੱਸਿਆ ਕਿ ਸਾਡੀ ਜਥੇਬੰਦੀ ਵਲੋ ਇਨਸਾਨ ਨਾ ਮਿਲਣ ਤੇ ਡੀ.ਐਸ.ਪੀ ਦਫਤਰ ਅੱਗੇ ਪੁਲਿਸ ਪ੍ਰਸ਼ਾਸਨ ਖਿਲਾਫ ਨਾਅਰੇਬਾਜੀ ਵੀ ਕੀਤੀ ਗਈ ਹੈ। ਇਸ ਸੰਬੰਧੀ ਡੀ.ਐੱਸ.ਪੀ. ਜਸਪਾਲ ਸਿੰਘ ਧਾਮੀ ਨਾਲ ਪੱਤਰਕਾਰਾਂ ਵਲੋਂ ਟੈਲੀਫੋਨ ਰਾਂਹੀ ਗੱਲ ਕਰਨ ਤੇ ਉਨ੍ਹਾਂ ਕਿਹਾ ਕਿ ਮੈਨੂੰ ਗੁਰਲਵਦੀਪ ਸਿੰਘ ਖ਼ੁਦ ਆ ਕੇ ਆਪਣੀ ਜ਼ਮੀਨ ਮਾਲਕੀ ਆਦਿ ਦੇ ਦਸਤਾਵੇਜ ਦਿਖਾਵੇ, ਪਰ ਉਹ ਅਜੇ ਤੱਕ ਸਾਨੂੰ ਨਹੀ ਮਿਲਿਆ। ਕਿਸਾਨ ਯੂਨੀਅਨ ਦੀ ਥਾਂ ਉਸ ਨੂੰ ਖੁਦ ਮਿਲਣਾ ਚਾਹੀਦਾ ਹੈ। ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜਨਰਲ ਸਕੱਤਰ ਨਛੱਤਰ ਸਿੰਘ ਪ੍ਰੇਮੀ ਨੇ ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ। ਇਸ ਮੌਕੇ ਉਨਾਂ ਹੋਰ ਵੀ ਆਗੂ ਹਾਜ਼ਰ ਸਨ।

WRITTEN BY