Skip to content
Independent perspectives. Global stories.
BREAKING

ਨਸ਼ੇੜੀ ਪੁੱਤ ਨੇ ਆਪਣੇ ਪਿਤਾ ਦੀ ਜਾਨ ਲੈਣ ਦੀ ਕੀਤੀ ਕੋਸ਼ਿਸ਼

Share this story

ਗੋਨਿਆਣਾ, 11 ਜੂਨ (ਰਾਜੂ ਆਕਲੀਆ, ਜਸਵੀਰ ਮੰਜਿਲ)- ਇਥੋਂ ਥੋੜ੍ਹੀ ਦੂਰ ਪਿੰਡ ਗੋਨਿਆਣਾ ਕਲਾਂ ਵਿਖੇ ਅੱਜ ਇਕ ਨਸ਼ੇੜੀ ਨੌਜਵਾਨ ਨੇ ਆਪਣੇ ਪਿਤਾ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ। ਮਿਲੀ ਜਾਣਕਾਰੀ ਅਨੁਸਾਰ ਗੋਨਿਆਣਾ ਕਲਾਂ ਦਾ ਵਸਨੀਕ ਰੇਸ਼ਮ ਸਿੰਘ ਪੁੱਤਰ ਕਪੂਰ ਸਿੰਘ ਜੋ ਕੇ ਪਿਛਲੇ ਕਾਫੀ ਸਮੇਂ ਤੋਂ ਚਿੱਟਾ ਪੀਣ ਦਾ ਆਦੀ ਹੈ ਅਤੇ ਆਪਣੇ ਹਿੱਸੇ ਆਉਂਦੀ ਪੂਰੀ ਜ਼ਮੀਨ ਵੀ ਵੇਚ ਚੁੱਕਾ ਹੈ ਹੁਣ ਉਸ ਨੇ ਆਪਣੇ ਘਰ ਦੀਆਂ ਚੀਜਾਂ ਚੁੱਕ ਕੇ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਹਨ ਜਿਸ ਤੋਂ ਉਸ ਦਾ ਪਿਤਾ ਅਕਸਰ ਹੀ ਉਸ ਨੂੰ ਰੋਕਦਾ ਰਹਿੰਦਾ ਸੀ ਪਿਛਲੇ ਦਿਨੀਂ ਉਸ ਨੇ ਆਪਣੇ ਘਰ ਦਾ ਸਿਲੰਡਰ ਚੁੱਕ ਕੇ ਵੇਚ ਦਿੱਤਾ ਇਸ ਕਰਕੇ ਦੋਨਾਂ ਪਿਓ ਪੁੱਤਰਾਂ ਵਿੱਚ ਥੋੜ੍ਹੀ ਨੋਕ ਝੋਕ ਵੀ ਹੋਈ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਦੇ ਦੱਸਣ ਅਨੁਸਾਰ ਕਿ ਇਕੱਠੇ ਹੋ ਕੇ ਕੁਝ ਰਿਸ਼ਤੇਦਾਰਾਂ ਨੇ ਇਸ ਸਬੰਧੀ ਥਾਣਾ ਨਹੀਆਂਵਾਲਾ ਵਿੱਚ ਸ਼ਿਕਾਇਤ ਦਰਜ਼ ਕਰਵਾ ਦਿੱਤੀ ਪ੍ਰੰਤੂ ਉਸ ਸ਼ਿਕਾਇਤ ਤੇ ਕੋਈ ਕਾਰਵਾਈ ਨਾ ਕਰਦਿਆਂ ਪੁਲਸ ਨੇ ਰੇਸ਼ਮ ਸਿੰਘ ਨੂੰ ਫੜਨਾ ਮੁਨਾਸਬ ਨਾ ਸਮਝਿਆ ਤਾਂ ਉਸ ਨੇ ਅੱਜ ਇਸ ਘਟਨਾ ਨੂੰ ਅੰਜਾਮ ਦੇ ਦਿੱਤਾ ਇਲਾਜ ਅਧੀਨ ਬਠਿੰਡਾ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਪੂਰ ਸਿੰਘ ਦੀ ਦੇਖਰੇਖ ਕਰ ਰਹੇ ਨਜ਼ਦੀਕੀ ਰਿਸ਼ਤੇਦਾਰ ਨੇ ਦੱਸਿਆ ਕਿ ਪਿਛਲੇ ਦਿਨੀਂ ਹੋਈ ਨੋਕ ਚੋਕ ਅਤੇ ਪੁਲਿਸ ਸ਼ਿਕਾਇਤ ਤੋਂ ਰੇਸ਼ਮ ਸਿੰਘ ਕਾਫ਼ੀ ਖਫ਼ਾ ਸੀ ਅਤੇ ਅੱਜ ਆਪਣੇ ਘਰ ਦੀ ਫਰਿੱਜ ਚੁੱਕ ਕੇ ਵੇਚਣ ਲੱਗਿਆ ਤਾਂ ਪਿਤਾ ਕਪੂਰ ਸਿੰਘ ਵੱਲੋਂ ਉਸ ਨੂੰ ਰੋਕਿਆ ਗਿਆ ਤਾਂ ਉਸ ਨੇ ਘਰ ਵਿੱਚ ਪਏ ਕੁਹਾੜੇ ਨਾਲ ਆਪਣੇ ਪਿਤਾ ਤੇ ਜਾਨਲੇਵਾ ਹਮਲਾ ਕਰ ਦਿੱਤਾ ਜਿਸ ਨਾਲ ਕਪੂਰ ਸਿੰਘ ਦੀ ਇੱਕ ਬਾਂਹ ਤੇ ਕਾਫੀ ਸੱਟ ਲੱਗੀ ਹੈ ਅਤੇ ਸਿਰ ਵਿੱਚ ਕਾਫੀ ਡੂੰਘੀ ਸੱਟ ਹੈ ਜਿਸ ਨਾਲ ਕਿ ਕਪੂਰ ਸਿੰਘ ਗੰਭੀਰ ਜ਼ਖਮੀ ਹੋ ਗਿਆ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਕਪੂਰ ਸਿੰਘ ਨੂੰ ਗੋਨਿਆਣਾ ਮੰਡੀ ਦੇ ਸਿਵਲ ਹਸਪਤਾਲ ਵਿਚ ਲਿਆਂਦਾ ਜਿਸ ਪਿੱਛੋਂ ਉਸ ਨੂੰ ਬਠਿੰਡਾ ਵਿਖੇ ਰੈਫਰ ਕਰ ਦਿੱਤਾ ਗਿਆ ਜੋ ਕਿ ਹੁਣ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਅਧੀਨ ਹੈ। ਇਸ ਸਬੰਧੀ ਜਦੋਂ ਹੌਲਦਾਰ ਦਰਸ਼ਨ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਮੈਨੂੰ ਜਦੋਂ ਵਾਰਦਾਤਾਂ ਕੀਤੀਆਂ ਪਰ ਕਿਸੇ ਪਹਿਲੀ ਸ਼ਿਕਾਇਤ ਮਿਲੀ ਤਾਂ ਮੈਂ ਬਾਹਰ ਸੀ ਅਤੇ ਅੱਜ ਜਦੋਂ ਮੈਂ ਆ ਕੇ ਸੂਭਾ ਰੇਸ਼ਮ ਸਿੰਘ ਨੂੰ ਗਿਰਫਤਾਰ ਕਰਨ ਲਈ ਜਾਣ ਹੀ ਲੱਗਿਆ ਸੀ ਤਾਂ ਮੈਨੂੰ ਫੋਨ ਆ ਗਿਆ ਕਿ ਰੇਸ਼ਮ ਸਿੰਘ ਨੇ ਆਪਣੇ ਪਿਤਾ ਦੇ ਸਿਰ ਵਿੱਚ ਸੱਟ ਮਾਰ ਦਿੱਤੀ ਹੈ ਉਸੇ ਅਨੁਸਾਰ ਅੱਜ ਕਪੂਰ ਸਿੰਘ ਦੇ ਬਿਆਨ ਦਰਜ ਕਰ ਲਏ ਹਨ।

WRITTEN BY