Skip to content
Independent perspectives. Global stories.
BREAKING

2 ਨੌਜਵਾਨਾਂ ਵੱਲੋਂ ਬੈਂਕ ਦੇ ਨਾਮ ‘ਤੇ ਪਿੰਡ ਬੁਗਰਾ ਦੀਆਂ 21 ਔਰਤਾਂ ਨਾਲ 63 ਹਜ਼ਾਰ ਦੀ ਠੱਗੀ

Share this story

ਮਾਲੇਰਕੋਟਲਾ, 11 ਜੂਨ (ਅਸ਼ੋਕ ਜੋਸ਼ੀ)- ਦੋ ਵਿਅਕਤੀਆਂ ਵੱਲੋਂ ਸਥਾਨਕ ਠੰਡੀ ਸੜਕ ਤੇ ਸਥਿਤ ਇੱਕ ਬੈਂਕ ਦੇ ਨਾਂ ਤੇ ਪਿੰਡ ਬੁਗਰਾ ਤਹਿਸੀਲ ਧੂਰੀ ਦੀਆਂ 21 ਔਰਤਾਂ ਤੋਂ 63 ਹਜ਼ਾਰ ਰੁਪਏ (ਪ੍ਰਤੀ ਵਿਅਕਤੀ 3000/-) ਦੀ ਠੱਗੀ ਮਾਰਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਨਾਂ 21 ਔਰਤਾਂ ਵੱਲੋਂ ਸਥਾਨਕ ਡੀ.ਐਸ.ਪੀ. ਦੇ ਨਾਂ ਦਿੱਤੀ ਦਰਖਾਸਤ ਵਿੱਚ ਦੱਸਿਆ ਗਿਆ ਹੈ ਕਿ ਦੋ ਨੌਜਵਾਨਾਂ ਨੇ ਲੱਗਭੱਗ ਤਿੰਨ ਮਹੀਨੇ ਪਹਿਲਾਂ ਉਨਾਂ ਦੇ ਪਿੰਡ ਜਾ ਕੇ ਉਨਾਂ ਨਾਲ ਤਿੰਨ ਮੀਟਿੰਗਾਂ ਕਰਕੇ ਬੈਂਕ ਵਿੱਚੋਂ ਘੱਟ ਵਿਆਜ ਤੇ ਕਰਜਾ ਦਿਲਵਾਉਣ ਦਾ ਝਾਂਸਾ ਦਿੱਤਾ ਅਤੇ ਕਿਹਾ ਕਿ ਕਰਜਾ ਸਿਰਫ ਔਰਤਾਂ ਨੂੰ ਹੀ ਮਿਲੇਗਾ ਜਿਸ ਤੇ ਪਿੰਡ ਦੀਆਂ 21 ਔਰਤਾਂ ਦਾ ਗਰੁੱਪ ਬਣ ਗਿਆ । ਮਿਤੀ 10 ਜੂਨ ਨੂੰ ਉਕਤ ਦੋਵੇਂ ਨੌਜਵਾਨ ਉਨਾਂ ਦੇ ਪਿੰਡ ਆਏ ਅਤੇ ਕਿਹਾ ਕਿ ਉਨਾਂ ਦੀ ਮੈਨੇਜਰ ਨਾਲ ਗੱਲ ਹੋ ਗਈ ਹੈ ,
ਤੁਸੀ 11 ਜੂਨ ਨੂੰ ਬੈਂਕ ਆਫ ਇੰਡੀਆਂ ਬ੍ਰਾਂਚ ਮਾਲੇਰਕੋਟਲਾ ਵਿਖੇ ਅਪਣੇ ਪਰੂਫ ਲੈ ਕੇ ਪਹੁੰਚ ਜਾਣਾ ਅਤੇ ਇੱਕ ਇੱਕ ਹਜ਼ਾਰ ਰੁਪਏ ਫਾਇਲ ਖਰਚ ਦੇ ਵੀ ਲੈ ਗਏ। ਅੱਜ ਮਿਤੀ 11 ਜੂਨ ਨੂੰ ਸ਼ਿਕਾਇਤ ਕਰਤਾ 21 ਔਰਤਾਂ ਸਵੇਰ ਕਰੀਬਨ 10.30 ਵਜੇ ਬੈਂਕ ਅੱਗੇ ਪਹੁੰਚ ਗਈਆਂ ਜਿੱਥੇ ਉਨਾਂ ਨੂੰ ਕਿਹਾ ਗਿਆ ਕਿ ਬੈਂਕ ਵਿੱਚ ਤੁਹਾਡੇ ਖਾਤੇ ਵੀ ਖੋਲਣੇ ਪੈਣਗੇ ਜਿਸ ਲਈ ਉਨਾਂ ਤੋਂ ਦੋ ਦੋ ਹਜ਼ਾਰ ਰੁਪਏ ( ਕੁੱਲ 42000/- ਰੁਪਏ ) ਹੋਰ ਲੈ ਲਏ ਗਏ ਅਤੇ ਕਿਹਾ ਕਿ ਦਸਤਾਵੇਜਾਂ ਦੀਆਂ ਫੋਟੋ ਕਾਪੀਆਂ ਕਰਵਾਉਣੀਆਂ ਹਨ ਜਿੱਥੋਂ ਉਕਤ ਦੋਵੇਂ ਨੌਜਵਾਨ ਅਪਣੀ ਗੱਡੀ ਜਿਸ ਵਿੱਚ ਇੱਕ ਔਰਤ ਦਾ ਮੋਬਾਇਲ (ਸੈਮਸੰਗ ਮਾਰਕਾ ) ਨੰਬਰ 99159-66872 ਵੀ ਸੀ, ਅਪਣੇ ਨਾਲ ਲੈ ਗਏ ।ਕਾਫੀ ਭਾਲ ਕਰਨ ਤੇ ਉਕਤ ਦੋਸ਼ੀ ਕਿੱਧਰੇ ਵੀ ਨਹੀਂ ਮਿਲੇ।ਸਥਾਨਕ ਡੀ.ਐਸ.ਪੀ. ਦਫਤਰ ਵਿਖੇ ਇੱਕਠੀਆਂ ਹੋਈਆਂ ਔਰਤਾਂ ਸਰਬਜੀਤ ਕੌਰ,ਮਨਜੀਤ ਕੌਰ, ਗੁਰਿੰਦਰ ਕੌਰ, ਸੁਖਵਿੰਦਰ ਕੌਰ, ਪਰਮਜੀਤ ਕੌਰ, ਸੁਰਿੰਦਰ ਪਾਲ ਕੌਰ, ਕਰਮਜੀਤ ਕੌਰ, ਗੁਰਮੀਤ ਕੌਰ, ਰਾਜ ਕੌਰ, ਸਿੰਦਰ ਕੌਰ, ਪਰਦੀਪ ਕੌਰ, ਹਰਦੀਪ ਕੌਰ, ਬਲਵੀਰ ਕੌਰ, ਅਮਨਦੀਪ ਕੌਰ, ਕਿਰਨਾ ਕੌਰ,ਸੁਰਿੰਦਰ ਕੌਰ , ਕੁਲਵੰਤ ਕੌਰ ਜਿਨਾਂ ਵਿੱਚ ਸਾਬਕਾ ਸਰਪੰਚ ਜਗਤਾਰ ਸਿੰਘ ਦੀ ਪਤਨੀ ਰਣਧੀਰ ਕੌਰ ਵੀ ਸ਼ਾਮਲ ਹੈ ਨੇ ਕਿਹਾ ਕਿ ਕਰਜਾ ਦਿਵਾਉਣ ਦੇ ਨਾਂ ਤੇ ਉਨਾਂ ਨਾਲ ਵੱਡਾ ਧੋਖਾ ਹੋਇਆ ਹੈ।
ਠੱਗੀ ਦਾ ਸ਼ਿਕਾਰ ਹੋਈਆਂ ਔਰਤਾਂ ਨਾਲ ਗੱਲਬਾਤ ਕਰਦਿਆਂ ਇਸ ਸਬੰਧ ਵਿੱਚ ਡੀ.ਐਸ.ਪੀ. ਸ਼ੀ੍ਰ ਅੰਕਿਤ ਸੂਦ ਨੇ ਕਿਹਾ ਕਿ ਜਾਂਚ ਤੋਂ ਬਾਅਦ ਸਬੰਧਤ ਥਾਣੇ ਰਾਹੀਂ ਕਾਰਵਾਈ ਕਰਵਾਈ ਜਾਵੇਗੀ। ਇਸ ਸਬੰਧ ਵਿੱਚ ਜਦੋਂ ਬੈਂਕ ਆਫ ਇੰਡੀਆ ਦੇ ਐਡਮਿਨ ਇੰਚਾਰਜ ਸ਼੍ਰੀ ਵੀ.ਕੇ.ਵੋਹਰਾ ( ਬੈਂਕ ਮੈਨੇਜਰ ਸ਼੍ਰੀ ਰਾਕੇਸ਼ ਕੁਮਾਰ ਦੇ ਛੁੱਟੀ ਤੇ ਹੋਣ ਕਾਰਣ ) ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਸਾਫ ਕਿਹਾ ਕਿ ਬੈਂਕ ਵੱਲੋਂ ਕਰਜਾ ਦਿਵਾਉਣ ਸਬੰਧੀ ਅਜਿਹੇ ਕੋਈ ਵਿਅਕਤੀ ਨਿਯੁਕਤ ਨਹੀਂ ਕੀਤੇ ਗਏ ਹਨ।

WRITTEN BY