7ਵੀਂ ਆਰਥਿਕ ਜਨ-ਗਣਨਾ ਸਬੰਧੀ ਇੱਕ ਦਿਨਾ ਟ੍ਰੇਨਿੰਗ ਵਰਕਸ਼ਾਪ

ਰੂਪਨਗਰ, 3 ਜੂਨ (ਲਾਡੀ ਖਾਬੜਾ)- ਭਾਰਤ ਸਰਕਾਰ ਵੱਲੋਂ 7ਵੀਂ ਆਰਥਿਕ ਜਨ-ਗਣਨਾ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਚੁੱਕੀ ਹੈ ਅਤੇ ਇਸ ਵਾਰ ਇਹ ਕਾਮਨ ਸਰਵਿਸ ਸੈਂਟਰਜ਼ (ਸੀ.ਐਸ.ਸੀ.) ਈ-ਗਵਰਨੈਂਸ ਇੰਡੀਆ ਲਿਮਟਿਡ ਦੇ ਮਾਧਿਅਮ ਰਾਹੀਂ ਕੀਤੀ ਜਾ ਰਹੀ ਹੈ । ਇਹ ਪ੍ਰਗਟਾਵਾ ਸੀ.ਐਸ.ਸੀ. ਸਟੇਟ ਟੀਮ ਦੇ ਪ੍ਰਾਜੈਕਟ ਮੈਨੇਜਰ ਨਿਖਿਲ ਅਰੋੜਾ ਨੇ 7ਵੀਂ ਆਰਥਿਕ ਜਨ-ਗਣਨਾ ਸਬੰਧੀ ਕਮੇਟੀ ਰੂਮ, ਡਿਪਟੀ ਕਮਿਸ਼ਨਰ ਦਫ਼ਤਰ, ਰੂਪਨਗਰ ਵਿਖੇ ਇੱਕ ਦਿਨਾ ਟ੍ਰੇਨਿੰਗ ਵਰਕਸ਼ਾਪ ਮੌਕੇ ਕੀਤਾ । ਉਨ੍ਹਾਂ ਨੇ ਦੱਸਿਆ ਕਿ ਕੇਂਦਰੀ ਅੰਕੜਾ ਸੰਗਠਨ, ਨਵੀਂ ਦਿੱਲੀ ਦੀਆਂ ਹਦਾਇਤਾਂ ਅਨੁਸਾਰ ਆਰਥਿਕ ਜਨ-ਗਣਨਾ ਲਈ
ਡਿਪਟੀ ਕਮਿਸ਼ਨਰ ਜ਼ਿਲ੍ਹਾ ਪੱਧਰੀ ਕਮੇਟੀ ਦੇ ਚੇਅਰਮੈਨ ਹਨ, ਜਦਕਿ ਉਪ ਅਰਥ ਅਤੇ ਅੰਕੜਾ ਸਲਾਹਕਾਰ, ਜ਼ਿਲ੍ਹਾ ਪੱਧਰ ਤੇ ਨੋਡਲ ਅਫ਼ਸਰ ਦੀ ਭੂਮਿਕਾ ਨਿਭਾਉਣਗੇ ਅਤੇ ਸੀ.ਐਸ.ਸੀ. ਦੀ ਜ਼ਿਲ੍ਹਾ ਪੱਧਰੀ ਟੀਮ ਨੂੰ ਪੂਰਨ ਸਹਿਯੋਗ ਦੇਣਗੇ। ਇਸ ਵਰਕਸ਼ਾਪ ਵਿੱਚ ਨੈਸ਼ਨਲ ਸੈਂਪਲ ਸਰਵੇ ਆਫ਼ਿਸ ਵੱਲੋਂ ਸ਼੍ਰੀ ਏ.ਕੇ. ਵਾਸਤਵ, ਸੀਨੀਅਰ ਸਟੈਟੀਸਟਿਕਲ ਅਫ਼ਸਰ, ਕੇ.ਏ. ਰੰਜਨ, ਸੀਨੀਅਰ ਸਟੈਟੀਸਟਿਕਲ ਅਫ਼ਸਰ, ਸ਼੍ਰੀ ਨਿਖਿਲ ਅਰੋੜਾ, ਸਟੇਟ ਮੈਨੇਜਰ, ਸੀ.ਐਸ.ਸੀ., ਸ਼੍ਰੀ ਹਰਮੇਸ਼ ਕੁਮਾਰ, ਜ਼ਿਲ੍ਹਾ ਅੰਕੜਾ ਅਫ਼ਸਰ (ਉਪ ਅਰਥ ਅਤੇ ਅੰਕੜਾ ਸਲਾਹਕਾਰ, ਰੂਪਨਗਰ), ਸ਼੍ਰੀ ਭਜਨ ਸਿੰਘ, ਸੀ.ਐਸ.ਸੀ., ਸ਼੍ਰੀ ਹਰਕੀਤ ਸਿੰਘ, ਸੀ.ਐਸ.ਸੀ., ਅਭਿਮਨਿਊ, ਸੀ.ਐਸ.ਸੀ., ਜ਼ਿਲ੍ਹਾ ਅੰਕੜਾ ਦਫ਼ਤਰ, ਰੂਪਨਗਰ ਤੋਂ ਸੁਪਰਵਾਈਜ਼ਰ ਸ਼੍ਰੀ ਕਰਨੈਲ ਸਿੰਘ, ਸ਼੍ਰੀ ਸੁਖਵੀਰ ਸਿੰਘ, ਸ਼੍ਰੀ ਸਤਵਿੰਦਰ ਸਿੰਘ ਆਦਿ ਹਾਜ਼ਰ ਸਨ ।

Send this to a friend