ਪ੍ਰੇਮੀ ਨਾਲ ਮਿਲਕੇ ਪਤੀ ਦਾ ਕਤਲ ਕਰਨ ਵਾਲੀ ਪਤਨੀ 6 ਸਾਥੀਆਂ ਸਮੇਤ ਕਾਬੂ
ਲੁਧਿਆਣਾ, 3 ਜੂਨ (ਜਸਪਾਲ ਅਰੋੜਾ)- ਥਾਣਾ ਦੁਗਰੀ ਦੀ ਪੁਲਸ ਨੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਜਾਉਂਦੇ ਹੋਏ ਆਪਣੇ ਪਤੀ ਦਾ ਪ੍ਰੇਮੀ ਨਾਲ ਮਿਲ ਕੇ ਕਤਲ ਕਰਨ ਵਾਲੀ ਪਤਨੀ ਅਤੇ ਉਸ ਦੇ ਪ੍ਰੇਮੀ ਨੂੰ ਉਸ ਦੇ 5 ਸਮੇਤ ਗ੍ਰਿਫਤਾਰ ਕਰ ਲਿਆ ਹੈ ਅਤੇ ਓਹਨਾ ਦੇ ਕਬਜ਼ੇ ਵਿਚੋਂ ਵਾਰਦਾਤ ਸਮੇ ਵਰਤੀ ਕਾਰ ਵੀ ਬਰਾਮਦ ਕਰ ਲਈ ਹੈ ਪੁਲਿਸ ਕਮਿਸ਼ਨਰ ਡਾਕਟਰ ਸੁਖਚੈਨ ਸਿੰਘ ਗਿੱਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 21ਮਈ ਦੀ ਰਾਤ ਅਣਪਛਾਤੇ ਹਮਲਾ ਵਰਾ ਨੇ ਪਿੰਡ ਸੁਨੇਤ ਨਿਵਾਸੀ ਸੁਨੀਲ ਕੁਮਾਰ ਦਾ ਕੰਮ ਤੋਂ ਘਰੇ ਆਉਂਦੇ ਸਮੇ ਮਾਰਕੁੱਟ ਮਗਰੋਂ ਗਲਾ ਘੁੱਟ ਕੇ ਕਤਲ ਕਰ ਦਿਤਾ ਸੀ ਮੌਕੇ ਤੇ ਪਹੁੰਚੀ ਪੁਲਸ ਨੇ ਜਾਂਚ ਤੋ ਬਾਅਦ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਕੇ ਦਿਤਾ ਸੀ ਅਤੇ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿਤੀ ਗਈ ਸੀ ਏ ਡੀ ਸੀ ਪੀ 2 ਜਸਕਿਰਨਜੀਤ ਸਿੰਘ ਤੇਜਾ ਏ ਸੀ ਪੀ ਜਸ਼ਨਦੀਪ ਸਿੰਘ ਗਿੱਲ , ਵਲੋਂ ਦੋਸ਼ੀਆਂ ਨੂੰ ਫੜਨ ਲਈ ਟੀਮਾਂ ਗਠਿਤ ਕੀਤੀਆਂ ਗਈਆਂ ਟੀਮਾਂ ਨੂੰ ਜਾਂਚ ਤੋਂ ਬਾਅਦ ਪਤਾ ਚੱਲਿਆ ਕਿ ਮ੍ਰਿਤਕ ਸੁਨੀਲ ਕੁਮਾਰ ਦੀ ਪਤਨੀ ਸੁਨੀਤਾ ਰਾਣੀ ਦਾ ਆਪਣੇ ਬੱਚੇ ਨੂੰ ਪਲੇਵੇ ਸਕੂਲ ਛੱਡਣ ਆਏ ਮਨਦੀਪ ਸਿੰਘ ਨਾਲ ਪਿਆਰ ਹੋ ਗਿਆ ਸੀ ਜਿਸ ਦਾ ਪਤਾ ਇੱਕ ਮਹੀਨਾ ਪਹਿਲਾ ਉਸ ਦੇ ਪਤੀ ਸੁਨੀਲ ਕੁਮਾਰ ਨੂੰ ਲੱਗ ਗਿਆ ਅਤੇ ਸੁਨੀਲ ਕੁਮਾਰ ਨੇ ਸ਼ੱਕ ਦੇ ਤਹਿਤ ਆਪਣੀ ਪਤਨੀ ਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿਤਾ ਸੁਨੀਤਾ ਦੇਵੀ ਨੇ ਉਸ ਨਾਲ ਮਾਰਕੁੱਟ ਦੀ ਗੱਲ ਆਪਣੇ ਪ੍ਰੇਮੀ ਨੂੰ ਦੱਸ ਦਿੱਤੀ ਅਤੇ ਉਸ ਤੋਂ ਬਾਅਦ ਸੁਨੀਤਾ ਦੇਵੀ ਅਤੇ ਉਸ ਦੇ ਪ੍ਰੇਮੀ ਮਨਦੀਪ ਸਿੰਘ ਨੇ ਸੁਨੀਲ ਕੁਮਾਰ ਮਾਰਨ ਦੀ ਯੋਜਨਾ ਬਣਾਈ ਉਸ ਟੋ ਬਾਦ ਉਸ ਦਾ ਪ੍ਰੇਮੀ ਮਨਦੀਪ ਸਿੰਘ ਜੇਲ ਚ ਬੈਠੇ ਆਪਣੇ ਦੋਸਤ ਪੰਕਜ ਰਾਜਪੂਤ ਨਾਲ ਗੱਲਬਾਤ ਕਰਨ ਲਈ ਪਹੁੰਚਿਆ ਸੁਨੀਤਾ ਦੇਵੀ ਤੇ ਉਸ ਦੇ ਪ੍ਰੇਮੀ ਮਨਦੀਪ ਸਿੰਘ ਨੇ ਆਪਣੇ 6 ਸਾਥੀਆਂ ਸਮੇਤ ਪਲਾਨਿੰਗ ਦੇ ਤਹਿਤ ਕੰਮ ਤੋਂ ਛੁੱਟੀ ਕਰਕੇ ਜਾ ਰਹੇ ਸੁਨੀਲ ਕੁਮਾਰ ਨੂੰ 21 ਮਈ ਦੀ ਰਾਤ ਰਸਤੇ ਚ ਘੇਰ ਕੇ ਪਹਿਲਾ ਉਸ ਨਾਲ ਮਾਰਕੁੱਟ ਕੀਤੀ ਅਤੇ ਬਾਅਦ ਵਿਚ ਉਸ ਦਾ ਚੈਨ ਨਾਲ ਗੱਲਾਂ ਘੁਟ ਕੇ ਕਤਲ ਕਰ ਦਿਤਾ ਅਤੇ ਦੋਸ਼ੀ ਸੁਨੀਲ ਕੁਮਾਰ ਦੀ ਲਾਸ਼ ਨੂੰ ਸਿਟੀ ਸੈਂਟਰ ਖਾਲੀ ਪਲਾਂਟ ਚ ਸੁਟ ਦਿਤਾ ਚੌਕੀਂ ਸ਼ਹੀਦ ਭਗਤ ਸਿੰਘ ਨਗਰ ਦੀ ਪੁਲਸ ਨੇ ਗੁਪਤ ਸੁਚਨਾ ਦੇ ਅਧਾਰ ਤੇ ਮ੍ਰਿਤਕ ਸੁਨੀਲ ਕੁਮਾਰ ਦੀ ਪਤਨੀ ਸੁਨੀਤਾ ਦੇਵੀ ਉਸ ਦੇ ਪ੍ਰੇਮੀ ਮਨਦੀਪ ਸਿੰਘ ਉਸ ਦੇ ਪ੍ਰੇਮੀ ਦੇ ਸਾਥੀ ਸੰਨੀ ਕੁਮਾਰ , ਰਮਨ ਰਾਜਪੂਤ , ਪ੍ਰਕਾਸ਼ ਕੁਮਾਰ , ਨੂੰ ਗ੍ਰਿਫਤਾਰ ਕਰ ਲਿਆ ਅਤੇ ਓਹਨਾ ਦੇ ਕਬਜ਼ੇ ਵਿਚੋਂ ਵਾਰਦਾਤ ਸਮੇ ਇਸਤਮਾਲ ਕੀਤੀ ਕਾਰ ਵੀ ਬਰਾਮਦ ਕਰ ਲਈ ਜਦ ਕਿ ਪੁਲਸ ਦੋਸ਼ੀਆਂ ਦੇ ਇਕ ਸਾਥੀ ਪੰਕਜ ਰਾਜਪੂਤ ਨੂੰ ਪੁੱਛਗਿੱਛ ਲਈ ਜੇਲ ਤੋ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਵੇਗੀ।