Skip to content
Independent perspectives. Global stories.
BREAKING

ਸ਼ਰਮਾ ਟੈਲੀਕਾਮ ਫਤਿਆਬਾਦ ਤੋਂ ਲੱਖਾਂ ਦੇ ਮੋਬਾਇਲ ਚੋਰੀ

Share this story

ਗੋਇੰਦਵਾਲ ਸਾਹਿਬ 31 ਮਈ (ਰਣਜੀਤ ਦਿਓਲ)- ਬੀਤੇ ਦੋ ਦਿਨਾਂ ਵਿਚ ਕਸਬਾ ਫਤਿਆਬਾਦ ਵਿਖੇ ਪੁਲਿਸ ਦੇ ਡਰ ਤੋਂ ਨਿਰਭੈ ਹੋਏ ਚੋਰਾਂ ਵੱਲੋਂ ਦੋ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਜਿਸ ਤਹਿਤ ਸ਼ਰਮਾ ਟੈਲੀਕਾਮ ਫਤਿਆਬਾਦ ਤੋਂ ਕਰੀਬ 40-42 ਮੌਬਾਇਲ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਿਨ੍ਹਾਂ ਦੀ ਕੀਮਤ ਲੱਖਾਂ ਵਿਚ ਦੱਸੀ ਜਾ ਰਹੀ ਹੈ । ਇਸ ਬਾਰੇ ਮੌਕੇ ਤੇ ਜਾ ਕੇ ਪ੍ਰਾਪਤ ਕੀਤੀ ਜਾਣਕਾਰੀ ਮੁਤਾਬਕ ਸ਼ਰਮਾ ਟੈਲੀਕਾਮ ਦੇ ਮਾਲਕ ਵਿਪਨ ਸ਼ਰਮਾ ਨੇ ਦੱਸਿਆ ਕਿ ਉਹ ਹਰ ਰੋਜ ਦੀ ਤਰਾਂ ਆਪਣੀ ਦੁਕਾਨ ਬੰਦ ਕਰਕੇ ਘਰ ਚਲਾ ਗਿਆ ਜਿਸ ਬਾਰੇ ਤੜਕਸਾਰ ਬਜਾਰ ਵਿਚੋਂ ਕਿਸੇ ਨੇ ਮੈਨੂੰ ਫੋਨ ਕਰਕੇ ਦੱਸਿਆ ਕਿ ਤੇਰੀ ਦੁਕਾਨ ਦੇ ਤਾਲੇ ਟੁੱਟੇ ਹੋਏ
ਹਨ ਤੇ ਸ਼ਟਰ ਚੁੱਕਿਆ ਹੋਇਆ ਹੈ ਜਦੋਂ ਮੈਂ ਆ ਕੇ ਦੇਖਿਆ ਤਾਂ ਸਾਹਮਣੇ ਕੰਧ ਵਿਚ ਲੱਗੀ ਅਲਮਾਰੀ ਵਿਚੋਂ ਐਮ ਆਈ , ਸੈਮਸੰਗ,ਨੋਕੀਆ ਅਤੇ ਹੋਰ ਕੰਪਨੀਆਂ ਦੇ 40-42 ਮੋਬਾਇਲਾਂ ਜਿਨਾ ਦੀ ਕੀਮਤ ਢਾਈ ਲੱਖ ਰੁਪਏ ਤੋਂ ਇਲਾਵਾ ਗੱਲੇ ਵਿਚ ਪਈ ਦੋ ਦਿਨਾਂ ਦੀ ਵੱਟਤ ਲਗਭਗ 50 ਹਜ਼ਾਰ ਸਮੇਤ ਚੋਰ ਚੋਰੀ ਕਰਕੇ ਲੈ ਗਏ। ਜਿਸ ਦੀ ਇਤਲਾਹ ਮੈਂ ਪੁਲਿਸ ਚੌਂਕੀ ਫਤਿਆਬਾਦ ਵਿਖੇ ਦੇ ਦਿੱਤੀ ਹੈ। ਇਸ ਮਾਮਲੇ ਬਾਰੇ ਜਦ ਪੁਲਿਸ ਚੌਕੀ ਫਤਿਆਬਾਦ ਦੇ ਇੰਚਾਰਜ ਕੁਲਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਚੋਰ ਜਲਦ ਪੁਲਿਸ ਦੀ ਗ੍ਰਿਫਤ ਵਿੱਚ ਹੋਣਗੇ । ਜਿਕਰਯੋਗ ਹੈ ਕਿ ਅਜੇ ਦੋ ਦਿਨ ਪਹਿਲਾਂ ਹੀ ਸ਼ੇਰੂ ਹਾਰਡਵੇਅਰ ਦੀ ਦੁਕਾਨ ਚੋਂ ਚੋਰ ਐਲ ਈ ਡੀ ਚੋਰੀ ਕਰਕੇ ਲੈ ਗਏ ਜਦਕਿ ਪੁਲਿਸ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ । ਇਥੇ ਇਹ ਵੀ ਦੱਸਣਯੋਗ ਹੈ ਕਿ ਇਲਾਕੇ ਵਿਚ ਮੋਟਰਸਾਈਕਲ ਸਵਾਰ ਲੁਟੇਰਿਆਂ ਦਾ ਖੌਫ ਇਸ ਇਲਾਕੇ ਦੇ ਲੋਕਾਂ ਨੂੰ ਸਤਾ ਰਿਹਾ ਹੈ ਜਿਨਾ ਨੂੰ ਕਾਬੂ ਕਰਨ ਵਿਚ ਪੁਲਿਸ ਅਸਫਲ ਨਜਰ ਆ ਰਹੀ ਹੈ ।

WRITTEN BY