ਬਠਿੰਡਾ/ਨਥਾਣਾ, 29 ਮਈ (ਗੁਰਮੀਤ ਸੇਮਾ, ਚਰਨਜੀਤ ਸਿੱਧੂ)- ਨੇੜਲੇ ਪਿੰਡ ਸੇਮਾ ਵਿਖੇ ਸੀ.ਪੀ.ਆਈ.(ਐਮ.ਅੈਲ) ਲਿਬਰੇਸ਼ਨ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸਮੂਹ ਵਰਕਰਾ ਨੇ ਬਿਜਲੀ ਦਰਾਂ ਵਿੱਚ ਕੀਤੇ 2.14 ਫੀਸਦੀ ਅਤੇ ਪੈਟਰੋਲ, ਡੀਜ਼ਲ ਦੀਆ ਕੀਮਤਾ ਵਿੱਚ ਲਗਾਤਾਰ ਵਾਧੇ ਦੇ ਖਿਲਾਫ ਕੇਂਦਰ ਅਤੇ ਪੰਜਾਬ ਸਰਕਾਰ ਦੀ ਅਰਥੀ ਫੂਕੀ। ਇਸ ਮੌਕੇ ਸੰਬੋਧਨ ਕਰਦਿਆ ਮਜਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਸਕੱਤਰ ਅਤੇ ਸੀ.ਪੀ.ਆਈ. (ਐਮ.ਸੀ) ਲਿਬਰੇਸ਼ਨ ਦੇ ਜਿਲ੍ਹਾ ਸਕੱਤਰ ਕਾਮਰੇਡ ਹਰਵਿੰਦਰ ਸੇਮਾ ਨੇ ਕਿਹਾ ਨੇ ਕਿ ਚੋਣ ਜਾਬਤਾ ਖਤਮ ਹੋਣ ਸਾਰ ਹੀ ਪੰਜਾਬ ਵਿੱਚ ਕੈਪਟਨ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਆਪਣੇ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ ਹਨ,ਜਿਵੇ ਕਿ ਬਿਜਲੀ ਦਰਾ ਵਿੱਚ ਵਾਧਾ ਕਰ ਕੇ ਸੂਬੇ ਦੇ ਲੋਕਾਂ ਉਪਰ ਕਰੋੜਾ ਰੁਪਏ ਦਾ ਬੋਝ ਪਾ ਦਿੱਤਾ ਅਤੇ ਇਸ ਤਰਜ ਤੇ ਕੇਂਦਰ ਸਰਕਾਰ ਨੇ ਵੀ ਲੋਕਾ ਉਪਰ ਜਬਰ ਢਾਉਦਿਆ ਪੈਟਰੋਲ ਅਤੇ ਡੀਜਲ ਦੇ ਰੇਟ ਸਰਕਾਰ ਬਣਨ ਸਾਰ ਹੀ ਵਧਾ ਦਿੱਤੇ ਬੇਸ਼ੱਕ ਕਂੇਦਰ ਦੀ ਮੋਦੀ ਸਰਕਾਰ ਨੇ ਹਾਲੇ ਤੱਕ ਸਹੁੰ ਵੀ ਨਹੀ ਵੀ ਚੁੱਕੀ। ਜਿਸ ਤੋਂ ਸਾਫ ਜਾਹਿਰ ਹੈ ਕਿ ਇਹ ਸਰਕਾਰ ਆਮ ਲੋਕਾ ਦੀ ਭਲਾਈ ਲਈ ਨਹੀ ਸਿਰਫ ਵੱਡੇ ਘਰਾਣਿਆ ਨੂੰ ਫਾਇਦਾ ਦੇਣ ਲਈ ਕੇਦਰ ਵਿੱਚ ਆਈ ਹੈ। ਇਸ ਦੌਰਾਨ ਉਹਨਾ ਨੇ ਮਨਰੇਗਾ ਮਜਦੂਰਾ ਦੀ ਮਜਦੂਰੀ ਵਿੱਚ ਕੀਤੇ ਵਾਧੇ ਦੀ ਸਖਤ ਸ਼ਬਦਾ ਵਿੱਚ ਨਿਖੇਧੀ ਕੀਤੀ।