ਕੈਮਿਕਲ ਨਾਲ ਭਰੇ ਟੈਂਕਰ ਨੂੰ ਲੱਗੀ ਅੱਗ

ਕੁਰੂਕਸ਼ੇਤਰ/ਅੰਬਾਲਾ, 29 ਮਈ (ਜਸਬੀਰ ਸਿੰਘ ਦੁੱਗਲ)- ਅੱਜ ਅੰਬਾਲਾ-ਅਮ੍ਰਿਤਸਰ ਹਾਈਵੇ ਤੇ ਆਨਾਜ ਮੰਡੀ ਨੇੜੇ ਇੱਕ ਕੈਮਿਕਲ ਨਾਲ ਭਰੇ ਟੈਂਕਰ ਵਿੱਚ ਅਚਾਨਕ ਅੱਗ ਲੱਗ ਜਾਣ ਕਾਰਨ ਕੋਲ ਗੁਜ਼ਰ ਰਹੇ ਇੱਕ ਟਰੱਕ ਨੂੰ ਵੀ ਅੱਗ ਨੇ ਆਪਣੀ ਚਪੇਟ ਵਿੱਚ ਲੈ ਲਿਆ। ਅੱਗ ਲੱਗਣ ਦੀ ਜਿਵੇਂ ਹੀ ਪ੍ਰਸ਼ਾਸਨ ਨੂੰ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਅੰਬਾਲਾ ਅਮ੍ਰਿਤਸਰ ਰਸਤਾ ਨੂੰ ਬੰਦ ਕਰ ਦਿੱਤਾ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ਤੇ ਪੁੱਜ ਕੇ ਦੋਨਾਂ ਟੈਂਕਰਾਂ ਵਿੱਚ ਲੱਗੀ ਅੱਗ ‘ਤੇ ਕਾਬੂ ਪਾਇਆ। ਪ੍ਰਾਪਤ ਜਾਣਕਾਰੀ ਮੁਤਾਬਕ ਅੱਜ ਸਵੇਰੇ ਗੋਬਿੰਦ ਆਇਲ ਕੈਰੀਅਰ ਦਾ ਇੱਕ ਟੈਂਕਰ ਹਰਿਆਣਾ ਤੋਂ ਕੈਮਿਕਲ ਭਰਕੇ ਪੰਜਾਬ ਵੱਲ ਜਾ ਰਿਹਾ ਸੀ ਜਿਵੇਂ ਹੀ ਇਹ ਟੈਂਕਰ ਅਮ੍ਰਿਤਸਰ ਹਾਈਵੇ ਨੇੜੇ ਸੱਬਜੀ ਮੰਡੀ ਦੇ ਕੋਲ ਅੱਪੜਿਆ ਤਾਂ ਅਚਾਨਕ ਟੈਂਕਰ ਨਾਲ ਭਰੇ ਕੈਮਿਕਲ ਦਾ ਰਿਸਾਵ ਹੋਣਾ ਸ਼ੁਰੂ ਹੋ ਗਿਆ ਅਤੇ ਟੈਂਕਰ ਵਿੱਚ ਅੱਗ ਲੱਗ ਗਈ। ਪ੍ਰਸ਼ਾਸਨ ਅਤੇ ਦਮਕਲ ਗੱਡੀਆਂ ਦੇ ਛੇਤੀ ਪੁੱਜਣ ਕਾਰਨ ਇੱਕ ਵਡਾ ਹਾਦਸਾ ਹੁੰਦੇ-ਹੁੰਦੇ ਟਲ ਗਿਆ।ਦਿੱਲੀ-ਲਾਹੌਰ ਬਸ ਵੀ ਫਸੀ ਜਾਮ ਵਿੱਚ- ਅੱਗ ਲੱਗਣ ਦੇ ਕਾਰਨ ਦੋਨਾਂ ਤਰਫ ਪੁਲੀਸ ਪ੍ਰਸ਼ਾਸਨ ਵਲੋਂ ਰੋਕੇ ਵਾਹਨਾਂ ਦੀ ਲੰਬੀ ਲਾਈਨਾਂ ਲੱਗ ਗਈਆਂ। ਇਸ ਦੌਰਾਨ ਪਾਕਿਸਤਾਨ ਤੋਂ ਦਿੱਲੀ ਵੱਲ ਜਾ ਰਹੀ ਦਿੱਲੀ-ਲਾਹੌਰ ਬਸ ਵੀ ਕਾਫ਼ੀ ਦੇਰ ਤੱਕ ਰੁਕੀ ਰਹੀ। ਇਸ ਜਾਮ ਵਿੱਚ ਦੋਨਾਂ ਵੱਲ ਕਈ ਵੀਆਈਪੀ ਗਾੜੀਆਂ ਵੀ ਫਸੀ ਰਹੀਆਂ।

Send this to a friend