ਲੋਕ ਸਭਾ ਹਲਕਾ ਸੰਗਰੂਰ ਸੀਟ ਹਮੇਸ਼ਾ ਹੀ ਰਾਜਨੀਤੀ ਮਾਹਿਰਾਂ ਲਈ ਹੋਟ ਸੀਟ ਰਹੀ ਹੈ ਇਸ ਸੀਟ ਨੇ ਹਮੇਸ਼ਾ ਹੀ ਦਿਰਗਜ਼ ਨੇਤਾ ਅਤੇ ਮੰਤਰੀ ਪੈਦਾ ਕੀਤੇ ਹਨ । ਪੰਜਾਬ ਦੀ ਇਸ ਸੀਟ ਦੇ ਜੁਝਾਰੂ ਲੀਡਰ ਅਤੇ ਮੰਤਰੀਆਂ ਵਿਚ ਬਲਵੰਤ ਸਿੰਘ ਰਾਮੂਵਾਲੀਆਂ ਸਾਬਕਾ ਕੈਬਨਿਟ ਮੰਤਰੀ, ਸੁਖਦੇਵ ਸਿੰਘ ਢੀਡਸਾ ਸਾਬਕਾ ਕੈਬਨਿਟ ਮੰਤਰੀ, ਵਿਜੈਇੰਦਰ ਸਿੰਗਲਾ ਮੌਜੂਦਾ ਕੈਬਨਿਟ ਮੰਤਰੀ ਪੰਜਾਬ, ਸੁਰਜੀਤ ਸਿੰਘ ਬਰਨਾਲਾ ਅਤੇ ਬੀਬੀ ਰਜਿੰਦਰ ਕੌਰ ਭਠਲ (ਸਾਬਕਾ ਮੁਖ ਮੰਤਰੀ ਪੰਜਾਬ) ਪੈਦਾ ਕੀਤੇ ਹਨ। ਇਤਿਹਾਸ ਗਵਾਹ ਹੈ ਕਿ ਹਮੇਸ਼ਾ ਹੀ ਇਸ ਸੀਟ ਉਪਰ ਸਮੀਕਰਨ ਬਦਲਦੇ ਨਜ਼ਰ ਆਉਦੇ ਹਨ । ਪਿਛਲੀਆਂ ਹੋਈਆਂ 2014 ਦੀਆਂ ਚੋਣਾ ਦੌਰਾਨ ਵੀ ਲੋਕਾ ਨੇ ਦਿਰਗਜ਼ ਪਾਰਟੀਆਂ ਦੇ ਮਹਾਂਰਥੀਆਂ ਅਤੇ ਚੋਟੀ ਦੇ ਸਿਆਸਤਦਾਨਾਂ ਨੂੰ ਪਛਾੜਦੇ ਹੋਏ ਆਮ ਆਦਮੀ ਪਾਰਟੀ ਦੀ ਚਲੀ ਹਨੇਰੀ ਵਿਚ ਭੰਗਵਤ ਮਾਨ ਨੂੰ ਸਭ ਤੋ ਵਧ ਰਿਕਾਰਡ ਤੋੜ ਵੋਟਾ (211661) ਦੀ ਵਡੀ ਲੀਡ) ਦੇ ਫ਼ਰਕ ਨਾਲ ਜਿਤਾ ਕੇ ਇਸ ਸੀਟ ਦੇ ਸਮੀਕਰਨ ਬਦਲੇ ਸਨ। ਇਹਨਾ ਚੋਣਾ ਦੇ ਅੰਕੜਿਆਂ ਮੁਤਾਬਕ ਭੰਗਵਤ ਮਾਨ 533237 ਰਿਕਾਰਡ ਤੋੜ ਵੋਟਾ ਮਿਲਿਆਂ ਜਦ ਕਿ ਅਕਾਲੀ ਦਲ ਦੀ ਕੈਬਨਿਟ ਦੇ ਮੰਤਰੀ ਸੀਨੀਅਰ ਦਿਰਗਜ ਲੀਡਰ ਸੁਖਦੇਵ ਸਿੰਘ ਢੀਡਸਾਂ 321516 ਵੋਟਾ ਨਾਲ ਦੂਜੇ ਸਥਾਨ ਉਪਰ ਜਦ ਕਿ ਉਸ ਸਮੇਂ ਦੇ ਕਾਗਰਸ ਪਾਰਟੀ ਦੀ ਮੌਜੂਦਾ ਪੰਜਾਬ ਕੈਬਨਿਟ ਦੇ ਨੋਜਵਾਨ ਲੀਡਰ ਵਿਜੈਇੰਦਰ ਸਿੰਗਲਾ 181410 ਵੋਟਾ ਲੈ ਕੇ ਤੀਜੇ ਸਥਾਨ ਉਪਰ ਸੰਤੋਸ਼ ਕਰਨਾ ਪਿਆ।ਉਥੇ ਇਹ ਸੀਟ ਹਰ ਪਾਰਟੀ ਦੇ ਆਗੂ ਲਈ ਵਕਾਰ ਦਾ ਸਵਾਲ ਬਣੀ ਰਹੀ ਹੈ ਕਿਉਂਕਿ ਸਮੇਂ ਸਮੇਂ ਇਸ ਸੀਟ ਦੇ ਅੰਕੜੇ ਬਦਲਦੇ ਰਹੇ ਹਨ ਇਸ ਵਾਰ ਵੀ ਹੋ ਸਕਦਾ ਹੈ ਕਿ ਇਸ ਦੇ ਬਦਲਦੇ ਅੰਕੜੇ ਲੀਡਰਾ ਦੀ ਸੋਚ ਤੋ ਪਰੇ ਹੋਣ। ਮੌਜੂਦਾ ਚਲ ਰਹੇ ਹਾਲਤਾ ਤੇ ਜੇਕਰ ਗੌਰ ਕੀਤੀ ਜਾਵੇ ਤਾ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਮੋਜੂਦਾ ਐਮ.ਪੀ. ਭੰਗਵਤ ਮਾਨ ਅਤੇ ਮੁਖ ਪਾਰਟੀਆਂ ਅਕਾਲੀ ਦਲ ਅਤੇ ਕਾਂਗਰਸ ਦੇ ਦਿਰਗਜ ਸਿਆਸਤ ਦਾਨ ਪਰਮਿੰਦਰ ਸਿੰਘ ਢੀਂਡਸਾ ਤੇ ਕੇਵਲ ਸਿੰਘ ਢਿਲੋ ਵਿਚਕਾਰ ਫਸਵੇ ਮੁਕਾਬਲੇ ਦਿਖਾਈ ਦੇਣ ਤੋ ਇਲਾਵਾਂ ਲੋਕ ਇੰਨਸਾਫ ਪਾਰਟੀ ਦੇ ਜਸਰਾਜ ਸਿੰਘ ਉਰਫ ਜਸੀ ਜਸਰਾਜ ਦਾ ਚਿਹਰਾ ਚਰਚਾ ਵਿਚ ਹੈ । ਇਹ ਸੀਟ ਪੂਰਨ ਰੂਪ ਵਿਚ ਲੀਡਰਾ ਦੀ ਵਾਕਾਰ ਦਾ ਸਵਾਲ ਸਿਆਸਤ ਦਾਨਾਂ ਅਤੇ ਲੋਕਾ ਲਈ ਆਕਰਸ਼ਨ ਦਾ ਕੇਂਦਰ ਬਣੀ ਹੋਈ ਹੈ।
ਇਸ ਸੀਟ ਉਪਰ ਤਿੰਨੋ ਪਾਰਟੀਆਂ ਹੀ ਆਪਣੇ ਲੋਕ ਪਖੀ ਚੋਣ ਮੈਨੀਫੈਸਟੋ ਅਤੇ ਕੀਤੇ ਵਿਕਾਸ ਕਾਰਜਾ ਦਾ ਵੇਰਵਾ ਦੇ ਕੇ ਆਪੋ ਆਪਣੀ ਜਿਤ ਦੇ ਦਾਅਵੇ ਕਰਦੀਆਂ ਨਜ਼ਰ ਆ ਰਹੀਆਂ ਹਨ। ਪਰ ਮੌਜਾਦਾ ਸਮੇਂ ਅੰਦਰ ਅਤੇ ਪਿਛਲੇ ਕਾਫੀ ਸਮੇਂ ਤੋ ਚਿਟ-ਫੰਡ ਮਾਫੀਏ ਦੁਆਰਾ ਲੋਕਾ ਦੀ ਹੋਈ ਆਰਥਿਕ ਲੁਟ ਲਈ ਸੰਘਰਸ਼ ਕਰ ਰਹੀ ਜੰਥੇਬੰਦੀ ਇੰਨਸਾਫ਼ ਦੀ ਆਵਾਜ ਪੰਜਾਬ ਦੇ ਪ੍ਰਧਾਨ ਮਹਿੰਦਰਪਾਲ ਸਿੰਘ ਦਾਨਗੜ੍ਹ ਦੁਆਰਾ ਪੂਰੇ ਭਾਰਤ ਦੇ ਚਿਟ ਫੰਡ ਮਾਫੀਏ ਦਾ ਸ਼ਿਕਾਰ ਹੋਏ ਲੋਕਾ ਨੂੰ ਇਕਤਰ ਕਰਕੇ ਭਾਰਤੀ ਲੋਕ ਸੇਵਾ ਦਲ ਨਾਮ ਦੀ ਨੈਸ਼ਨਲ ਪਾਰਟੀ ਬਣਾਈ ਗਈ ਜਿਸ ਦੁਆਰਾ ਲੋਕ ਸਭਾ ਚੋਣਾ ਲਈ ਪੰਜਾਬ ਦੀਆਂ 9 ਸੀਟਾ ਤੋ ਚੋਣਾ ਲੜੀਆਂ ਜਾ ਰਹੀਆਂ ਹਨ ਪਰ ਪਾਰਟੀ ਪ੍ਰਧਾਨ ਮਹਿੰਦਰਪਾਲ ਸਿੰਘ ਦਾਨਗੜ੍ਹ ਸੰਗਰੂਰ ਸੀਟ ਤੋ ਖੁਦ ਚੋਣ ਮੈਦਾਨ ਵਿਚ ਹਨ ਜਿਨ੍ਹਾਂ ਦਾ ਮੁਖ ਏਜੰਡਾ ਹੀ ਲੋਕਾ ਦੀ ਹੋ ਰਹੀ ਲੁਟ ਨੂੰ ਰੋਕਣਾ ਅਤੇ ਚਿਟ ਫੰਡ ਕੰਪਨੀਆਂ ਦੇ ਝੰਬੇ ਲੋਕਾ ਨੂੰ ਇਨਸਾਫ ਦਿਵਾਉਣਾ ਹੈ ਇਸ ਪਾਰਟੀ ਦਾ ਮੈਨੀਫੈਸਟੋ ਵੀ ਇਹੋ ਹੀ ਹੈ।
ਭਾਰਤ, ਪੰਜਾਬ ਜਾ ਕਿਸੇ ਪਾਸੇ ਵੀ ਨਜ਼ਰ ਮਾਰੀਏ ਤਾ ਲੋਕਾ ਦੀ ਆਰਥਿਕ ਲੁਟ ਦਾ ਮੁਖ ਕਾਰਨ ਹੀ ਚਿਟ-ਫੰਡ ਮਾਫੀਆਂ ਰਿਹਾ ਹੈ । ਅਮੀਰ ਲੋਕਾ ਤੋ ਬਿਨ੍ਹਾਂ ਗਰੀਬ ਲੋਕ ਵੀ ਇਸ ਲੁਟ ਦਾ ਅਹਿੰਮ ਹਿਸਾ ਰਹੇ ਹਨ। ਇਹੀ ਕਾਰਨ ਹੈ ਕਿ ਇਸ ਪਾਰਟੀ ਦਾ ਪੂਰਨ ਰੂਪ ਵਿਚ ਲੋਕ ਪਖੀ ਏਜੰਡਾ ਉਕਤ ਸੀਟ ਦੇ ਸਮੀਕਰਨ ਬਦਲ ਸਕਦਾ ਹੈ ਕਿਉਕਿ ਲੋਕ ਸਭਾ ਹਲਕਾ ਸੰਗਰੂਰ ਦਾ ਕੋਈ ਹੀ ਘਰ ਹੋਵੇਗਾ ਜੋ ਇਸ ਮਾਫੀਏ ਦਾ ਸ਼ਿਕਾਰ ਨਾ ਹੋਇਆਂ ਹੋਵੇ । ਕਿਸਾਨਾ ਅਤੇ ਮਜਦੂਰਾ ਦੀਆਂ ਖੁਦਕੁਸ਼ੀਆਂ ਤੋ ਬਾਆਦ ਚਿਟ ਫੰਡ ਮਾਫੀਏ ਦੇ ਝੰਬੇ ਲੋਕਾ ਦੀਆਂ ਖਬਰਾ ਵੀ ਆਮ ਦੇਖਣ ਨੂੰ ਮਿਲਦੀਆਂ ਰਹੀਆਂ ਹਨ ਇਹੋ ਕਾਰਨ ਹੈ ਕਿ ਨਵੀ ਬਣੀ ਨੈਸ਼ਨਲ ਪਾਰਟੀ ਭਾਰਤੀ ਲੋਕ ਸੇਵਾ ਦਲ ਹੀ ਇਕਲੋਤੀ ਪਾਰਟੀ ਹੈ ਜੋ ਪਿਛਲੇ ਕਈ ਵਰ੍ਹਿਆਂ ਤੋ ਇਹਨਾ ਝੰਬੇ ਲੋਕਾ ਲਈ ਨਿਰਤਰ ਸ਼ੰਘਰਸ਼ ਦੇ ਰਾਹ ਤੇ ਤੁਰੀ ਹੋਈ ਹੈ ਇਸ ਦਾ ਮਨੋਰਥ ਵੀ ਗਰੀਬ ਲੋਕਾ ਦੀ ਲੁਟ ਦਾ ਇਨਸਾਫ ਹੈ ਅਤੇ ਹੋਰ ਹੁੰਦੀ ਲੁਟ ਰੋਕਣ ਦਾ ਹੈ । ਇਹੀ ਏਜੰਡਾ ਹੈ ਜੋ ਇਸ ਸੀਟ ਤੇ ਹਲਚਲ ਪੈਦਾ ਕਰਦਾ ਹੈ ਅਤੇ ਮਹਿੰਦਰਪਾਲ ਸਿੰਘ ਦਾਨਗੜ੍ਹ ਜੋ ਕਿ ਬਹੁਤ ਹੀ ਜੁਝਾਰੂ ਲੋਕਾ ਦੇ ਹਮਦਰਦ ਵਿਅਕਤੀ ਹਨ ਜੋ ਕਿ ਇਸ ਹਲਕੇ ਦੇ ਵਸਨੀਕ ਵੀ ਹਨ । ਲੋਕ ਪਖੀ ਸਰਵੇ ਕਰਨ ਤੋ ਪਤਾ ਲਗਾ ਹੈ ਕਿ ਦਾਨਗੜ੍ਹ ਦਾ ਇਹ ਵਸਨੀਕ ਹਰ ਸਮੇ ਲੋਕਾ ਦੇ ਦੁਖ ਦਰਦ ਦਾ ਸ਼ਰੀਕ ਹੈ ਅਤੇ ਉਹਨਾ ਦੀ ਇਕ ਆਵਾਜ ਉਪਰ ਜਾਨ ਤਕ ਨਿਛਾਵਰ ਕਰਨ ਵਾਲਾ ਵਿਅਕਤੀ ਹੈ । ਮਹਿੰਦਰਪਾਲ ਨਾਲ ਸੰਪਰਕ ਕਰਨ ਤੇ ਪਤਾ ਲਗਾ ਕਿ ਕਿਸੇ ਸਮੇਂ ਉਹ ਵੀ ਇਸ ਮਾਫੀਏ ਦਾ ਸ਼ਿਕਾਰ ਰਿਹਾ ਹੈ ਅਤੇ ਇਸ ਦੁਆਰਾ ਝੰਬੇ ਲੋਕਾ ਦਾ ਦਰਦ ਉਸ ਨੇ ਅਖੀ ਹਢਾਈਆਂ ਹੋਈਆ ਹੈ ਜੋ ਕਿ ਉਸ ਨੂੰ ਅੰਦਰੋ-ਅੰਦਰ ਝੰਜੌੜ ਕੇ ਰਖ ਦਿੰਦਾ ਹੈ। ਉਨ੍ਹਾ ਨੇ ਦਸਿਆਂ ਕਿ ਉਹਨਾ ਗਰੀਬ ਲੋਕਾ ਦੇ ਲੁਟੇ ਹੋਏ ਪੈਸੇ ਵਾਪਸ ਕਰਾਉਣ ਲਈ ਚਿਟ-ਫੰਡ ਕੰਪਨੀਆਂ ਵਿਰੁਧ ਕਾਫੀ ਸ਼ੰਘਰਸ਼ ਕੀਤਾ ਅਤੇ ਜੰਤਰ-ਮੰਤਰ ਉਪਰ ਭੁਖ ਹੜਤਾਲ ਵੀ ਕੀਤੀ ਪਰ ਸਰਕਾਰ ਦੁਆਰੇ ਕੋਈ ਗਲ ਨਾ ਬਣਦੀ ਦੇਖ ਕੇ ਉਹਨਾ ਨੇ ਸੰਘਰਸ਼ ਵਿਚ ਮੌਹਰੀ ਅਤੇ ਪੀੜਤ ਲੋਕਾ ਦੀ ਸਲਾਹ ਨਾਲ ਭਾਰਤੀ ਲੋਕ ਸੇਵਾ ਦਲ ਨਾਮ ਦੀ ਨੈਸ਼ਨਲ ਸਿਆਸੀ ਪਾਰਟੀ ਬਣਾਉਣ ਲਈ ਮਜ਼ਬੂਰ ਹੋਣਾ ਪਿਆ ਜਿਸ ਦਾ ਇਕੋ ਇਕ ਉਦੇਸ਼ ਲੋਕਾ ਦੀ ਹੋ ਰਹੀ ਲੁਟ ਨੂ ਰੋਕਣਾ ਅਤੇ ਪਹਿਲਾ ਤੋ ਹੋਈ ਲੁਟ ਨੂੰ ਵਾਪਸ ਕਰਵਾਉਣਾ ਹੈ ਇਸ ਲਈ ਉਹ ਆਪਣੀ ਜਾਣ ਦੀ ਪਰਵਾਹ ਕੀਤੇ ਬਿਨ੍ਹਾ ਆਖਰੀ ਦਮ ਤਕ ਲੜਦੇ ਰਹਿਣਗੇ। ਬਾਕੀ ਇਹਨਾ ਚੋਣਾ ਦਾ ਨਤੀਜਾ ਹੀ ਬਿਆਨ ਕਰੇਗਾ ਕਿ ਇਸ ਸੀਟ ਉਪਰ ਲੋਕ ਰਵਾਈਤੀ ਪਾਰਟੀਆਂ ਵਲ ਝੁਕਾਅ ਕਰਦੇ ਹਨ ਜਾ ਫਿਰ ਪਹਿਲਾ ਦੀ ਤਰ੍ਹਾਂ ਵਖਰੀ ਹਨੇਰੀ ਚਲ੍ਹਾ ਕੇ ਇਤਿਹਾਸ ਰਚਦੇ ਹਨ ਅਕੜ੍ਹੇ ਚਾਹੇ ਜੋ ਵੀ ਹੋਣ ਸਿਆਸੀ ਮਾਹਿਰਾ ਅਤੇ ਸਿਆਸਤ ਵਿਚ ਰੁਚੀ ਰਖਣ ਤੋ ਇਲਾਵਾ ਹਰ ਆਮ ਖਾਸ ਲਈ ਇਹ ਸੀਟ ਦਾ ਨਤੀਜਾ ਖਾਸ ਰਹੇਗਾ।