ਅਮਲੋਹ, 2 ਮਈ (ਰਣਜੀਤ ਸਿੰਘ ਘੁੰਮਣ)- ਪਿਛਲੇ ਕਈ ਦਿਨਾ ਤੋ ਅਨਾਜ ਮੰਡੀ ਵਿੱਚ ਤੋਲ ਚੈਕ ਕਰਨ ਨੂੰ ਲੈਕੇ ਆੜ੍ਹਤੀਆਂ ਐਸੌਸੀਏਸਨ ਤੇ ਭਾਰਤੀ ਕਿਸਾਨ ਯੂਨੀਅਨ ਵਿਚਕਾਰ ਪੈਦਾ ਹੋਇਆ ਰੇੜਕਾ ਅੱਜ ਪ੍ਰਸ਼ਾਸਨ ਦੇ ਦਖਲ ਦੇਣ ਤੋ ਬਾਅਦ ਖਤਮ ਹੋ ਗਿਆ । ਮੰਡੀ ਚ ਪਹੁੰਚੇ ਪ੍ਰਸਾਸਿਨਕ ਅਧਿਕਾਰੀ ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਨੇ ਦੱਸਿਆ ਕਿ ਐਸ.ਡੀ.ਐਮ ਅਮਲੋਹ ਅਨੰਦ ਸਾਗਰ ਸਰਮਾਂ ਵੱਲੋ ਇਸ ਮਸਲੇ ਨੂੰ ਲੈਕੇ ਟੀਮ ਦਾ ਗਠਨ ਕੀਤਾ ਗਿਆ ਸੀ ਜਿਸ ਵਿੱਚ ਕਿਸਾਨ ਯੂਨੀਅਨ, ਮਾਰਕੀਟ ਕਮੇਟੀ, ਆੜਤੀਆਂ ਅਸੋਸੀਏਸ਼ਨ ਤੇ ਪ੍ਰਸਾਸਕ ਅਧਿਕਾਰੀ ਦੇ ਤਿੰਨ-ਤਿੰਨ ਮੈਬਰ ਲੇਏ ਗਏ ਸਨ ਜਿਨ੍ਹਾਂ ਨੇ ਜਾਕੇ ਵੱਖ-ਵੱਖ ਫਰਮਾਂ ਉਤੇ ਜਾ ਕੇ ਭਰੀ ਹੋਈ ਕਣਕ ਦੇ ਥੈਲਿਆ ਦੀ ਚੈਕਿੰਗ ਕੀਤੀ ਗਈ ਤੇ ਸਰਕਾਰ ਦੇ ਮਾਪ ਦੰਡਾ ਅਨੁਸਾਰ ਸਹੀ ਪਾਏ ਜਾਣ ਤੋ ਬਾਅਦ ਕਿਸਾਨ ਯੂਨੀਅਨ ਦੇ ਆਗੂ ਸੰਤੁਸ਼ਟ ਹੋ ਗਏ ਤੇ ਮੰਡੀ ਦਾ ਕੰਮ ਆਮ ਵਾਗ ਚੱਲ ਰਿਹਾ ਹੈ ਪਿਆ। ਆੜਤੀਆ ਅਸੋੀਏਸਨ ਪ੍ਰਧਾਨ ਜਗਵਿੰਦਰ ਸਿੰਘ ਰਹਿਲ ਨੇ ਕਿਹਾ ਕਿ ਕਿਸਾਨ ਤੇ ਆੜਤੀਆ ਚ ਨਹੁੰ-ਮਾਸ ਦਾ ਰਿਸ਼ਤਾ ਹੈ ਜਿਸ ਨੂੰ ਖਰਾਬ ਕਰਨ ਦੀ ਬਜਾਏ ਅਗਰ ਕੋਈ ਗਲਤ ਫਹਿਮੀ ਸਾਹਮਣੇ ਆਉਦੀ ਹੈ ਤਾ ਇਥੋ ਦੇ ਕਿਸਾਨਾ ਦੇ ਨਾਲ–ਨਾਲ ਯੂਨੀਅਨ ਦੇ ਲੋਕਲ ਆਗੂ ਜਦੋ ਮਰਜੀ ਮੰਡੀ ਚੈਕ ਕਰ ਸਕਦੇ ਦੇ ਹਨ। ਇਸ ਮੋਕੇ ਮਾਰਕੀਟ ਕਮੇਟੀ ਦੇ ਸਿੰਦਰਮੋਹਨ ਪੂਰੀ, ਸੁਰਜੀਤ ਸਿੰਘ ਚੀਮਾਂ, ਪਰਮਵੀਰ ਸਿੰਘ, ਕਿਸਾਨ ਯੂਨੀਅਨ ਦੇ ਜਿਲ੍ਹਾਂ ਪ੍ਰਧਾਨ ਹਰਨੇਕ ਸਿੰਘ , ਰਾਮ ਸਿੰਘ ਮਟੋਰਡਾ ਸੂਬਾ ਮੈਬਰ , ਜਗਮੇਲ ਸਿੰਘ ਸਕੱਤਰ , ਆੜਤੀਆਂ ਅਸੋਸੀਏਸਨ ਦੇ ਪ੍ਰਧਾਨ ਜਗਵਿੰਦਰ ਸਿੰਘ ਰਹਿਲ , ਸਰਪੰਚ ਜੋਗਾ ਸਿੰਘ , ਅਜੈ ਜਿੰਦਲ , ਕੇਵਲ ਕ੍ਰਿਸਨ, ਅਮਰ ਸਿੰਘ , ਡਾ ਹਰਪ੍ਰੀਤ ਸਿੰਘ , ਬੂਧ ਰਾਜ ਬੈਸ ਤੋ ਇਲਾਵਾ ਮਜਦੂਰ ਤੇ ਕਿਸਾਨ ਤੇ ਆੜਤੀਏ ਹਾਜਰ ਸਨ।