ਗੁਰੁ ਅਮਰ ਦਾਸ ਪਬਲਿਕ ਸਕੂਲ ਦਾ 10+2 ਦਾ ਨਤੀਜਾ ਸ਼ਾਨਦਾਰ

ਜਲੰਧਰ,2 ਮਈ (ਪੰਜਾਬ ਟਾਇਮਜ਼ ਬਿਊਰੋ)- ਸੀ ਬੀ.ਐਸ ਈ. ਵੱਲੋਂ ਘੋਸ਼ਿਤ ਕੀਤੇ ਗਏ ਬਾਰਵੀਂ ਜਮਾਤ ਦੇ ਨਤੀਜੇ ਵਿੱਚ ਸ.ਅਜੀਤ ਸਿੰਘ ਸੇਠੀ ਜੀ ਅਤੇ ਸਮੂਹ ਪ੍ਰਬੰਧਕ ਕਮੇਟੀ ਦੀ ਸੁਚੱਜੀ ਨਿਗਰਾਨੀ ਹੇਠ ਚੱਲ ਰਹੇ ਗੁਰੂੁ ਅਮਰ ਦਾਸ ਪਬਲਿਕ ਸਕੂਲ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਇਸ ਸਕੂਲ ਦੇ 138 ਵਿਦਿਆਰਥੀਆਂ ਨੇ ਇਹ ਇਮਤਿਹਾਨ ਦਿੱਤਾ ।ਕਾਮਰਸ ਗਰੁੱਪ ਵਿੱਚ ਪਹਿਲਾ ਸਥਾਨ ਮਨਜੋਤ ਸਿੰਘ-96.6% ਲੈ ਕੇ ਪਹਿਲਾ ਸਥਾਨ ਹਾਸਲ ਕੀਤਾ।ਅਰਸ਼ਦੀਪ ਕੌਰ ਨੇ ਮੈਡੀਕਲ ਵਿੱਚ 95.2% ਪਹਿਲਾ ਸਥਾਨ ,ਨਾਨ ਮੇੈਡੀਕਲ ਗਰੁੱਪ ਵਿੱਚ ਸਮਰੱਥ ਭਾਟੀਆ ਨੇ 91% ਅੰਕ ਲੈ ਕੇ ਪਹਿਲਾ ਸਥਾਨ, ਅਤੇ ਹਿਊਮੈਨਟੀਜ਼ ਗਰੁੱਪ ਵਿੱਚ ਦਵੱਸਿਆ ਵਰਮਾ ਨੇ 88.4% ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ। ਵੱਖ-ਵੱਖ ਵਿਸ਼ਿਆਂ ਦੇ ਵੱਧ ਤੋਂ ਵੱਧ ਅੰਕ ਪੇਟਿੰਗ 100,ਸੰਗੀਤ ਵਿੱਚੋਂ 94, ਅਰਥ ਸ਼ਾਸ਼ਤਰ, ਫ਼ਿਜ਼ਿਕਸ,ਕੈਮਿਸਟਰੀ, ਹਿਸਾਬ, ਪੋਲਿਟੀਕਲ ਸਾਇੰਸ 95,ਅਕਾਊਂਟੈਂਸੀ, ਬਿਜ਼ੀਨਸ ਸਟੱਡੀਜ਼, ਅੰਗ੍ਰੇਜੀ, ਬਾਇਓਲੋਜ਼ੀ,ਸਰੀਰਕ ਸਿੱਖਿਆ,ਭੁਗੋਲ ਵਿੱਚੋਂ 98 ਅਤੇ ਹਿਸਟਰੀ ਦੇ 93 ਅੰਕ ਰਹੇ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਅਜੀਤ ਸਿੰਘ ਸੇਠੀ, ਸ.ਮਹਿੰਦਰ ਜੀਤ ਸਿੰਘ,ਸ. ਕੰਵਲਜੀਤ ਸਿੰਘ ਕੋਛੜ,ਸ.ਐਚ.ਐਸ.ਭਸੀਨ, ਸ.ਗਗਨਦੀਪ ਸਿੰਘ ਸੇਠੀ , ਸਮੂਹ ਪ੍ਰਬੰਧਕ ਕਮੇਟੀ ਮੈਂਬਰਾਨ, ਅਤੇ ਪ੍ਰਿੰਸੀਪਲ ਸ਼੍ਰੀ ਮਤੀ ਨਵਨੀਤ ਕੌਰ ਕੁਕਰੇਜ਼ਾ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ।ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸੁਨਹਿਰੀ ਭਵਿਖ ਲਈ ਆਪਣੀਆਂ ਸ਼ੁੱਭ ਇੱਛਾਵਾਂ ਦਿੱਤੀਆਂ। ਇਸ ਮੌਕੇ ਡਾਇਰੈਕਟਰ ਪ੍ਰਿੰਸੀਪਲ ਸ਼੍ਰੀ ਮਤੀ ਹਰਮਿੰਦਰਜੀਤ ਕੌਰ ਚਾਵਲਾ ਅਤੇ ਸਕੂਲ ਸਟਾਫ਼ ਵੀ ਹਾਜ਼ਰ ਸਨ।

Send this to a friend