ਬੁਢਲਾਡਾ/ਬਰੇਟਾ, 2 ਮਈ (ਅਮਿਤ ਜਿੰਦਲ, ਰੀਤਵਾਲ)- ਪਿੰਡ ਦਾਤੇਵਾਸ ਦੇ ਕਰਜੇ ਦੇ ਸਤਾਏ ਛੋਟੇ ਕਿਸਾਨ ਵੱਲੋਂ ਰੇਲ ਗੱਡੀ ਹੇਠ ਆ ਕੇ ਆਤਮ ਹਤਿਆ ਕਰ ਲੈਣ ਦਾ ਸਮਾਚਾਰ ਹੈ।ਮ੍ਰਿਤਕ ਦੇ ਵਾਰਸਾ ਅਨੁਸਾਰ ਹਰਦਿਆਲ ਸਿੰਘ (60) ਪੁੱਤਰ ਗੁਰਚਰਨ ਸਿੰਘ ਵਾਸੀ ਦਾਤੇਵਾਸ 4 ਏਕੜ ਜਮੀਨ ਤੇ ਵਾਹੀ ਕਰਦਾ ਸੀ ਅਤੇ ਉਸਦੀ ਜਮੀਨ ਕੋਈ ਜਿਆਦਾ ਉਪਜਾਉ ਨਾ ਹੋਣ ਕਰਕੇ ਫਸਲਾਂ ਦਾ ਝਾੜ ਵੀ ਵਧੀਆ ਨਹੀਂ ਹੋਣ ਕਰਕੇ ਉਹ ਆਪਣੇ ਸਿਰ ਆੜਤੀ, ਬੈਂਕ ਅਤੇ ਰਿਸ਼ਤੇਦਾਰਾ ਦਾ 5 ਲੱਖ ਰੁਪਏ ਦੇ ਕਰੀਬ ਦੇ ਕਰਜ਼ ਨੂੰ ਨਾ ਉਤਾਰ ਸਕਣ ਕਾਰਨ ਉਹ ਪਿਛਲੇ ਕੁਝ ਦਿਨ ਤੋਂ ਪ੍ਰੇਸ਼ਾਨ ਰਹਿੰਦਾ ਸੀ ਅਤੇ ਉਹ ਘਰੋਂ ਮੋਟਰਸਾਇਕਲ ‘ਤੇ ਪਿੰਡ ਦੇ ਰੇਲਵੇ ਸ਼ਟੇਸ਼ਨ ਵੱਲ ਗਿਆ ਅਤੇ ਰੇਲਵੇ ਲਾਇਨ ਕੋਲ ਮੋਟਰਸਾਇਕਲ ਖੜਾ ਕੇ ਗੱਡੀ ਆਉਦੀ ਦੇਖ ਪਟੜੀ ਤੇ ਲੇਟ ਗਿਆਂ ਜਿਸ ਉਪਰੋਂ ਰੇਲ ਗੱਡੀ ਲੰਘ ਜਾਣ ਕਰਕੇ ਉਸਦਾ ਸਿਰ ਧੜ ਨਾਲੋਂ ਵੱਖ ਹੋ ਜਾਣ ਤੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ।ਰੇਲਵੇ ਪੁਲਿਸ ਚੌਕੀ ਬੁਢਲਾਡਾ ਦੇ ਅਧਿਕਾਰੀਆਂ ਵੱਲੋਂ ਸਿਵਲ ਹਸਪਤਾਲ ਵਿਖੇ ਮ੍ਰਿਤਕ ਦੇਹ ਦਾ ਪੋਸਟ ਮਾਰਟਮ ਕਰਵਾ ਕੇ ਲਾਸ਼ ਵਾਰਸਾ ਹਵਾਲੇ ਕਰ ਦਿੱਤੀ ਜਿਸਦਾ ਪਿੰਡ ਦਾਤੇਵਾਸ ਵਿਖੇ ਸਸਕਾਰ ਕਰ ਦਿੱਤਾ ਗਿਆ।