ਬਾਜਾਖਾਨਾ, 30 ਅਪ੍ਰੈਲ – (ਡਾ.ਅਵਤਾਰ ਸਿੰਘ ਮੱਲਾ)- ਪਿਛਲੇ ਲੰਮੇਂ ਸਮੇਂ ਤੋਂ ਨਹਿਰੀ ਪਾਣੀ ਦੀ ਬੰਦੀ ਚੱਲ ਰਹੀ ਹੈ, ਜਿਸ ਕਾਰਨ ਜਿੱਥੇ ਕਿਸਾਨ ਆਪਣੀਆਂ ਫਸਲਾਂ ਨੂੰ ਕੱਸੀ ਦਾ ਪਾਣੀ ਲਾਉਣ ਤੋ ਵਾਂਝੇ ਹੋ ਰਹੇ ਹਨ । ਉਥੇ ਨਹਿਰੀ ਪਾਣੀ ਖੁਣੋ ਜਲ ਘਰ ਸੁੱਕੇ ਪੈਏ ਹੋਏ ਹਨ । ਨਹਿਰੀ ਪਾਣੀ ਜਮ੍ਹਾ ਕਰਨ ਲਈ ਬਣੇ ਟੈਕ ਲਗਪੱਗ ਸੁੱਕ ਚੁੱਕੇ ਹਨ । ਭਾਵੇ ਬਹੁਤੇ ਜਲ ਘਰ ਤੇ ਧਰਤੀ ਹੇਠਲੇ ਪਾਣੀ ਦੀ ਵਰਤੋ ਕੀਤੀ ਜਾ ਰਹੀ ਹੈ। ਪ੍ਰੰਤੂ ਇਹ ਪਾਣੀ ਨਹਿਰੀ ਪਾਣੀ ਵਰਗਾ ਨਹੀ ਹੈ। ਕਣਕ ਦੀ ਫਸਲ ਪੱਕਣ ਕਾਰਨ ਅੱਗ ਲੱਗਣ ਦੇ ਡਰੋ ਪਾਵਰਕਾਮ ਵਲੋ ਸਪਲਾਈ ਰਾਤ ਸਮੇ ਛੱਡੀ ਜਾਦੀ ਹੈਪਰ ਖੇਤੀ ਮੌਟਰਾਂ ਲਈ ਨਾਮਾਤਰ ਹੀ ਸਪਲਾਈ ਛੱਡੀ ਜਾਦੀ ਹੈ। ਜਿਸ ਕਾਰਨ ਕਿਸਾਨਾਂ ਦੀਆਂ ਸਬਜੀਆਂ , ਹਰਾ ਚਾਰਾ ਸਮੇਤ ਹੋਰ ਵੀ ਫਸਲਾਂ ਨੂੰ ਪਾਣੀ ਤੋ ਬਿਨ੍ਹਾਂ ਸੁੱਕਣ ਲੱਗ ਗਈਆਂ ਹਨ ਅਤੇ ਕਿਸਾਨਾਂ ਵਲੋ ਡੀਜਲ ਫੂਕ ਕੇ ਫਸਲਾਂ ਨੂੰ ਪਾਣੀ ਲਗਾਇਆ ਜਾ ਰਿਹਾ ਹੈ। ਕਿਸਾਨਾਂ ਨੂੰ ਨਹਿਰੀ ਪਾਣੀ ਛੱਡਣ ਲਈ ਬਾਰੇ ਸਬੰਧਿਤ ਮਹਿਕਮੇ ਤੋ ਕੋਈ ਜਾਣਕਾਰੀ ਵੀ ਨਹੀ ਮਿਲ ਰਹੀ । ਕਿਸਾਨਾਂ ਨੇ ਦੱਸਿਆ ਕਿ ਨਹਿਰੀ ਪਾਣੀ ਬੰਦ ਅਤੇ ਬਿਜਲੀ ਦੀ ਸਪਲਾਈ ਨਾਮਾਤਰ ਹੋਣ ਕਾਰਨ ਪਾਣੀ ਦੀ ਘਾਟ ਮਹਿਸੂਸ ਹੋ ਰਹੀ ਹੈ। ਪਿੰਡਾਂ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਸੂਏ ਚ ਪਾਣੀ ਜਲਦ ਤੋ ਜਲਦ ਛੱਡਿਆ ਜਾਵੇ ਤਾਂ ਜੋਲੋਕਾਂ ਨੂੰ ਪਾਣੀ ਪੀਣ ਵਾਲਾ ਸਾਫ ਪਾਣੀ ਮੁਹੱਈਆ ਹੋ ਸਕੇ।