ਪੰਜਾਬੀ ਭਾਸ਼ਾ ਦੀ ਇੰਟਰਨੈਟ ’ਤੇ ਹਕੂਮਤ

ਇਹ ਤਾਂ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਭਾਸ਼ਾ ਮਨੁੱਖ ਦਾ ਅਨਿਖੜਵਾ ਅੰਗ ਹੈ ਅਤੇ ਮਾਂ ਬੋਲੀ ਤਾਂ ਸਾਡੇ ਜੀਵਨ ਨੂੰ ਘੜ੍ਹਦੀ ਹੈ। ਮੌਜੂਦਾ ਸਮੇਂ’ਚ ਜਿੱਥੇ ਅਸੀਂ ਮਾਂ ਬੋਲੀ ਪੰਜਾਬੀ ਦੀ ਥਾਂ ਅੰਗਰੇਜੀ ਭਾਸ਼ਾ ਬੋਲਣ’ਚ ਹੀ ਮਾਣ ਮਹਿਸੂਸ ਕਰਦੇ ਹਾਂ, ਉਥੇ ਹੀ ਪੰਜਾਬੀ ਭਾਸ਼ਾ ਪ੍ਰੇਮੀ ਆਪਣੀ ਮਾਤ ਭਾਸ਼ਾ ਨੂੰ ਅੱਜ ਦੇ ਸਮੇਂ ਦਾ ਹਾਣੀ ਅਤੇ ਇਸ ਦੇ ਰੁਤਬੇ ਨੂੰ ਬੁਲੰਦ ਰੱਖਣ ਲਈ ਪੁਰਜੋਰ ਯਤਨ ਕਰ ਰਹਿ ਹਨ ।
ਪੰਜਾਬੀ ਭਾਸ਼ਾ ਇਕ ਅਮੀਰ ਭਾਸ਼ਾ ਹੈ ਅਤੇ ਇਸ ਦੇ ਨਾਲ ਹੀ ਇਹ ਪੰਜਾਬ ਦੇ ਅਮੀਰ ਵਿਰਸੇ ਦੀ ਪਹਿਚਾਣ ਹੈ। ਵਰਤਮਾਨ ਸਮੇਂ’ਚ ਪੰਜਾਬੀ ਭਾਸ਼ਾ ਨੂੰ ਪੰਜਾਬ ਤੋਂ ਸਮੁੱਚੇ ਵਿਸ਼ਵ ਤੱਕ ਪਹੁੰਚਾਉਣ ਲਈ ਬਹੁਤ ਹੀ ਸ਼ਲਾਘਾਣੋਗ ਕਾਰਜ ਕੀਤੇ ਜਾ ਰਹਿ ਹਨ।ਪੰਜਾਬੀ ਭਾਸ਼ਾ ਹੁਣ ਇੰਟਰਨੈਟ ਦੀ ਰਾਣੀ ਬਣਨ ਦੇ ਦੌਰ’ਚੋਂ ਗੁਜ਼ਰ ਰਹੀ ਹੈ ।ਹੁਣ ਦੇਸ਼-ਵਿਦੇਸ਼’ਚ ਵਸਦੇ ਮਾਤ ਭਾਸ਼ਾ ਪ੍ਰੇਮੀਆਂ ਨੂੰ ਪੰਜਾਬੀ ਨਾਲ ਸਬੰਧਿਤ ਸਮੱਗਰੀ ਮੁਹੱਈਆ ਕਰਵਾਉਣ ਲਈ ਤਕਨੀਕੀ ਸੰਦਾ ਦੀ ਵਰਤੋਂ ਕੀਤੀ ਜਾ ਰਹੀ ਹੈ। ਇੰਟਰਨੈਟ ਦੀ ਮਦਦ ਨਾਲ ਪੰਜਾਬੀ ਭਾਸ਼ਾ ਅਤੇ ਪੰਜਾਬੀ ਸੱਭਿਅਤਾ ਨਾਲ ਦੇਸ਼-ਵਿਦੇਸ਼ ਦੇ ਲੋਕ ਵੀ ਸੁਖਾਲੇ ਹੀ ਜੁੜ ਸਕਦੇ ਹਨ। ਵਿਦੇਸ਼ਾਂ ਵਿੱਚ ਰਹਿੰਦੇ ਲੋਕ ਹੁਣ ਇੰਟਰਨੈਟ ਤੇ ਪੰਜਾਬੀ ਭਾਸ਼ਾਂ ਨਾਲ ਸਬੰਧਤ ਵੈਬਸਾਇਟਾਂ ਰਾਹੀਂ ਪੰਜਾਬੀ ਭਾਸ਼ਾ ਨੂੰ ਲਿਖਣਾ ਅਤੇ ਬੋਲਣਾ ਸਿੱਖ ਸਕਦੇ ।ਇਸ ਦੇ ਨਾਲ ਹੀ ਕੰਪਿਊਟਰ ਤੇ ਪੰਜਾਬੀ ਭਾਸ਼ਾ ਟਾਈਪਿ ਕਰਨ ਲਈ ਤੁਸੀ ਇੰਟਰਨੈਟ ਤੋਂ ਪੰਜਾਬੀ ਭਾਸ਼ਾ ਦੇ ਫੋਂਟ (ਪ੍ਰਮੁੱਖ ਫੋਂਟ : ਅਸੀਸ , ਜੌਇ , ਅਮਰ ਲਿਪੀ , ਅਨਮੋਲ ਲਿਪੀ , ਗੁਰਬਾਣੀ ਅੱਖਰ , ਗੁਰਮੁੱਖੀ ਆਦਿ) ਫ੍ਰੀ’ਚ ਡਾਊਨਲੋਡ ਕਰਨ ਉਪਰੰਤ ਆਪਣੇ ਕੰਪਿਊਟਰ ਤੇ ਇੰਸਟਾਲ ਕਰ ਸਕਦੇ ਹੋ । ਪੰਜਾਬੀ ਭਾਸ਼ਾ ਦੀ ਗਿਆਨ ਸਮੱਗਰੀ ਨੂੰ ਇੰਟਰਨੈਟ ਤੱਕ ਪਹੁੰਚਾਉਣ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਸਾਧਾਰਨ ਤੌਰ ਤੇ ਕੰਮ ਕਰ ਰਿਹਾ ਹੈ। ਪੰਜਾਬੀ ਸਾਹਿਤ , ਪੰਜਾਬੀ ਸਭਿਆਚਾਰ , ਮਨੁੱਖੀ ਸਿਹਤ , ਥਾਵਾਂ, ਨਾਵਾਂ, ਪੰਜਾਬੀ ਕਲਾ ਸਿੱਖ ਧਰਮ ਅਤੇ ਵਾਤਾਵਰਨ ਆਦਿ ਵਿਸ਼ਿਆ ਨਾਲ ਸਬੰਧਤ ਗਿਆਨ ਨੂੰ ਵਿਸ਼ਵ ਦੇ ਹਰ ਕੋਨੇ ਤੱਕ ਪਹੁੰਚਾਉਣ ਲਈ ਪੰਜਾਬੀਪੀਡੀਆ ਦੀ ਸ਼ੁਰੂਆਤ ਕੀਤੀ। ਇਸ ਦੇ ਨਾਲ ਹੀ ਪੰਜਾਬੀ ਭਾਸ਼ਾ ਅਤੇ ਸੱਭਿਅਤਾ ਦਾ ਕੰਪਿਊਟਰ ਦੀ ਦੁਨਿਆ ਵੱਲ ਇੱਕ ਹੋਰ ਕਦਮ ਅੱਗੇ ਵੱਧਦੇ ਹੌਏ ਪੰਜਾਬੀ ਭਾਸ਼ਾ ਸਿਖਾਉਣ ਲਈ ਸਾਲ 2004’ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਾ.ਲੲੳਰਨਪੁਨਜੳਬ.ਿੋਰਗ ਵੈਬਸਾਇਟ ਨੂੰ ਸ਼ੁਰੂ ਕੀਤਾ ਅਤੇ ਪੰਜਾਬੀ ਭਾਸ਼ਾ ਪ੍ਰਤੀ ਆਪਣੇ ਸਨੇਹ ਦੀ ਪੁਸ਼ਟੀ ਕੀਤੀ । ਇਸ ਸਾਇਟ’ਚ ਵਿਦਵਾਨਾਂ ਦੇ ਦਿੱਤੇ ਵੀਡੀਓ ਲੈਕਚਰ ,ਮੌਜੂਦ ਸ਼ਬਦਕੋਸ਼ ,ਵਿਆਕਰਣ ਚੈਕਰ , ਪੰਜਾਬੀ’ਚ ਟਾਇਪਿੰਗ , ਆੱਨਲਾਇਨ ਸੋਧਕ ਅਤੇ ਪੰਜਾਬੀ ਦੇ ਸ਼ਬਦਕੋਸ਼ ਆਦਿ ਦੀ ਵਰਤੋਂ ਤੁਹਾਡੇ ਪੰਜਾਬੀ ਭਾਸ਼ਾ ਦੇ ਇਲਮ’ਚ ਵਾਧਾ ਕਰਨ ਲਈ ਸਹਾਇਕ ਹੈ। ਪੰਜਾਬੀ ਭਾਸ਼ਾ ਦੀ ਪ੍ਰਤਿਸ਼ਠਾ ਨੂੰ ਉਚਾ ਚੁੱਕਣ ਦੇ ਹੀਲੇ ਸਿਰਫ ਪੰਜਾਬ ਦੇ ਵਾਸੀ ਹੀ ਨਹੀ ਸਗੋਂ ਸਮੁੰਦਰੋਂ ਪਾਰ ਵਸਦੇ ਪੰਜੲਬੀ ਵੀ ਕਰ ਰਹੇ ਹਨ । ਛੇਵੀਂ ਰਿਵਰ ਟਰੱਸਟ (ਯੂ.ਕੇ.) ਦੇ ਉਦਮ ਸਦਕਾ 2016’ਚ ਪੰਜਾਬ ਆਰਟ ਕੌਂਸਲ ਦੇ ਸਹਿਯੋਗ ਨਾਲ ਪੰਜਪੀਡੀਆ ਨਾਮਕ ਪੰਜਾਬੀ ਦੇ ਵੈਬ-ਵਿਸ਼ਵਕੋਸ਼ ਦੀ ਸ਼ੁਰੂਆਤ ਕੀਤੀ ।
ਪੰਜਪੀਡੀਆ ਦਾ ਮੁੱਖ ਉਦੇਸ਼ ਗਲੋਬਲ ਪ੍ਰਸੰਗ ਵਿੱਚ ਪੰਜਾਬੀ ਭਾਸ਼ਾ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਮੁਹੱਈਆ ਕਰਵਾਉਣਾ ਹੈ। ਅਜੋਕੇ ਵਿਗਿਆਨਕ ਯੁੱਗ ਵਿੱਚ ਖੇਤਰੀ ਭਾਸ਼ਾ ਦੇ ਪ੍ਰਸਾਰ ਲਈ ਸੂਚਨਾਂ ਤਕਨੀਕ ਦੀ ਵਰਤੋ ਬਹੁਤ ਸਹਾਈ ਹੋਵੇਗੀ। ਪੰਜਾਬੀ ਭਾਸ਼ਾਂ ਦਾ ਇੰਟਰਨੈਟ ਤੇ ਵਿਸਥਾਰ ਅਤੇ ਸਾਨੂੰ ਸਾਡੀਆਂ ਜੜ੍ਹਾਂ ਨਾਲ ਜੋੜੀ ਰੱਖਣ ਲਈ ਬਹੁਤੇ ਪੰਜਾਬੀ ਅਖ਼ਬਾਰ , ਸਮਾਚਾਰ ਚੈਨਲ , ਰੇਡਿਓ ਆੱਨਲਾਇਨ ਹੋ ਚੁੱਕੇ ਹਨ।ਪੰਜਾਬੀ ਦੇ ਉਘੇ ਵੈਬਸਾਇਟਸ ਜਿਨ੍ਹਾਂ ਤੋਂ ਤੁਸੀ ਪੰਜਾਬੀ ਸਿੱਖ ਸਕਦੇ ਹੋ ਅਤੇ ਪੰਜਾਬੀ ਭਾਸ਼ਾ’ਚ ਗਿਆਨ ਸਮੱਗਰੀ ਪ੍ਰਾਪਤ ਕਰ ਸਕਦੇ ਹੋ

Send this to a friend