ਕੌਹਰੀਆਂ ਪੁਲਿਸ ਵੱਲੋਂ ਨਾਜਾਇਜ਼ ਸ਼ਰਾਬ ਸਮੇਤ 2 ਕਾਬੂ

ਦਿੜ੍ਹਬਾ, 2 ਅਪ੍ਰੈਲ (ਕੁਲਸੀਰ ਸਿੰਘ ਔਜਲਾ)-ਸਹਾਇਕ ਥਾਣੇਦਾਰ ਗੁਰਦੇਵ ਸਿੰਘ ਅਗਵਾਈ ਹੇਠ ਪੁਲਿਸ ਚੌਂਕੀ ਕੌਹਰੀਆਂ ਵਲੋਂ ਨਸ਼ਿਆਂ ਖਿਲਾਫ ਮੁਹਿੰਮ ਵਿਢੀ ਹੋਈ ਹੈ। ਅਜ ਵਖ ਵਖ ਥਾਵਾਂ ਤੋਂ ਦੋ ਵਿਅਕਤੀਆਂ ਨੂੰ ਨਜਾਇਜ ਠੇਕਾ ਸ਼ਰਾਬ ਦੇਸੀ ਹਰਿਆਣਾ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੌਲਦਾਰ ਭਗਵੰਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਸੇਮ ਨਾਲਾ ਪਿੰਡ ਹਰੀਂਗੜ੍ਹ ਲਾਇਆ ਹੋਇਆ ਸੀ ਮਾਰੂਤੀ ਕਾਰ ਦੀ ਜਦੋਂ ਤਲਾਸ਼ੀ ਲਈ ਤਾਂ ਉਸ ਵਿਚੋਂ 180, ਬੋਤਲਾਂ (15 ਡਬੇ) ਠੇਕਾ ਦੇਸੀ ਸ਼ਰਾਬ ਹਰਿਆਣਾ ਬਰਾਮਦ ਕਰਕੇ ਮੁਕਦਮਾ ਨੰਬਰ 34 61,78/1/14 ਆਬਕਾਰੀ ਐਕਟ ਤਹਿਤ ਥਾਣਾ ਦਿੜ੍ਹਬਾ ਵਿਖੇ ਦਰਜ ਕਰਕੇ ਸੰਜੂ ਖਾਨ ਪੁਤਰ ਭੋਲਾ ਖਾਨ ਵਾਸੀ ਲੋਂਗੋਵਾਲ ਨੂੰ ਮੌਕੇ ਤੇ ਕਾਬੂ ਕੀਤਾ ਗਿਆ ਤਫਤੀਸ ਜਾਰੀ ਹੈ ਇਸ ਤਰਾਂ ਹੌਲਦਾਰ ਨਿਰਮਲ ਸਿੰਘ ਨੇ ਸਮੇਤ ਪੁਲਿਸ ਪਾਰਟੀ ਗੁਪਤ ਸੂਚਨਾ ਮਿਲਣ ਤੇ ਨਾਗਾ ਖੇੜੀ ਡਰੇਨ ਉਪਰ ਨਾਕਾ ਲਗਾਇਆ ਹੋਇਆ ਸੀ ਚੈਕਿੰਗ ਦੌਰਾਨ ਬਲੀਨੋ ਗਡੀ ਦੀ ਚੈਕਿੰਗ ਕੀਤੀ ਤਾਂ ਉਸ ਵਿਚੋਂ180 ਬੋਤਲਾਂ (15 ਡਬੇ) ਠੇਕਾ ਸ਼ਰਾਬ ਦੇਸੀ ਮਾਰਕਾ ਹਰਿਆਣਾ ਬਰਾਮਦ ਹੋਈਆਂ।

Send this to a friend