ਗੜ੍ਹਸ਼ੰਕਰ, 2 ਅਪ੍ਰੈਲ (ਅਸ਼ਵਨੀ ਸ਼ਰਮਾ)- ਇਲਾਕਾ ਬੀਤ ਦੇ ਪਿੰਡ ਗੜੀਮਾਨਸੋਵਾਲ ਵਿਖੇ ਇੱਕ 68 ਸਾਲ ਦੀ ਔਰਤ ਅਦਰਸ਼ ਬਾਲਾ ਪਤਨੀ ਸਵ.ਰਾਮ ਮੂਰਤੀ ਦਾ ਦੇਰ ਰਾਤ ਬੇਰਹਮੀ ਨਾਲ ਸਿਰ ’ਚ ਤੇਜਥਾਰ ਹਥਿਆਰ ਨਾਲ ਕਤਲ ਕਰ ਦਿਤਾ ਗਿਆ। ਜਦੋ ਕਿ ਦੋਸ਼ੀ ਮੌਕੇ ਤੇ ਫਰਾਰ ਹੋ ਗਏ ਤੇ ਔਰਤ ਦੀਆ ਕੰਨਾ ਦੀਆ ਵਾਲੀਆ, ਸਿੰਗੀ ਤੇ ਮੋਬਾਇਲ ਵੀ ਲੈ ਗਏ। ਔਰਤ ਅਦਰਸ਼ ਬਾਲਾ ਪਿਛਲੇ ਲੰਮੇ ਸਮੇ ਤੋ ਘਰ ’ਚ ਇੱਕਲੀ ਰਹਿੰਦੀ ਸੀ ਤੇ ਉਹ ਆਗਨਵਾੜੀ ਹੈਲਪਰ ਸੀ। ਔਰਤ ਦਾ ਇਕਲੋਤਾ ਪੁੱਤਰ ਗੜ੍ਹਸ਼ੰਕਰ ਵਿਖੇ ਰਹਿੰਦਾ ਹੈ ਜਿਥੇ ਉਹ ਸਰਕਾਰੀ ਟੀਚਰ ਦੱਸਿਆ ਜਾ ਰਿਹਾ ਹੈ। ਮੌਕੇ ’ਤੇ ਪਹੁੰਚੇ ਸਮਾਜ ਸੇਵੀ ਜਰਨੈਲ ਜੈਲਾ ਨੇ ਪੁਲਿਸ ਨੂੰ ਸੂਚਨਾ ਦਿਤੀ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਅਦਰਸ਼ ਬਾਲਾ ਰਾਤ ਕਰੀਬ 12 ਵਜੇ ਪਿੰਡ ’ਚ ਚੱਲ ਰਹੀ ਸ਼੍ਰੀਮਦ ਭਾਗਤ ਕਥਾ ਸੁਣਕੇ ਆਈ ਤੇ ਆਪਣੇ ਘਰ ਸੌ ਗਈ। ਉਹਨਾ ਦੀ ਗੁਆਢਣ ਪੂਨਮ ਰਾਣੀ ਪਤਨੀ ਵਿਨੋਦ ਕੁਮਾਰ ਨੇ ਦੱਸਿਆ ਕਿ ਸਵੇਰੇ 8 ਵਜੇ ਦੇ ਕਰੀਬ ਉਹ ਟੂਟੀ ਤੋ ਪਾਣੀ ਭਰਨ ਆਈ ਪਰ ਰੋਜ ਦੀ ਤਰਾ ਜਦੋ ਅਦਰਸ਼ ਬਾਲਾ ਪਾਣੀ ਭਰਨ ਨਾ ਆਈ ਤਾ ਉਸ ਨੇ ਉਹਨਾ ਨੂੰ ਅਵਾਜਾ ਮਾਰੀਆ ਪਰ ਉਹ ਨਾ ਬੋਲੇ ਤਾ ਅੰਦਰ ਜਾ ਕੇ ਦੇਖਿਆ ਤਾ ਅਦਰਸ਼ ਬਾਲਾ ਬੈਡ ਤੇ ਖੂਨ ਨਾਲ ਲੱਥਪੱਥ ਹੋਈ ਪਈ ਸੀ ਤੇ ਮੈ ਰੌਲਾ ਪਾ ਦਿਤਾ ਸੁਣਕੇ ਪਿੰਡ ਦੀ ਸਰਪੰਚ ਦਾ ਪਤੀ ਜਰਨੈਲ ਜੈਲਾ ਵੀ ਮੌਕੇ ਤੇ ਪਹੁੰਚ ਗਿਆ ਤੇ ਉਸ ਨੇ ਪੁਲਿਸ ਨੂੰ ਸੁਚਿਤ ਕੀਤਾ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਦੇ ਸਿਰ ਤੇ ਗਹਿਰਾ ਚੋਟ ਦਾ ਨਿਸ਼ਾਨ ਹੈ ਤੇ ਬਾਹਾ ਤੇ ਝਰੀਟਾ ਪਾਈਆ ਹੋਈਆ ਹਨ। ਇਹ ਕੰਮ ਕਿਸੇ ਨਸ਼ੇੜੀ ਕਿਸ਼ਮ ਦੇ ਲੋਕਾ ਦਾ ਹੋ ਸਕਦਾ ਹੈ ਜਿਹਨਾ ਨੂੰ ਅਦਰਸ ਬਾਲਾ ਨੇ ਪਛਾਣ ਲਿਆ ਹੋਵੇ ਤੇ ਇਸ ਡਰ ਕਰਕੇ ਉਸ ਦਾ ਕਤਲ ਕਰ ਦਿਤਾ ਗਿਆ। ਮੌਕੇ ’ਤੇ ਜ਼ਿਲ੍ਹਾ ਪੁਲਿਸ ਮੁੱਖੀ ਜੇ.ਏਲੀਨਚੇਜੀਅਨ, ਐਸ.ਪੀ (ਡੀ) ਧਰਮਵੀਰ, ਡੀ.ਐਸ.ਪੀ (ਡੀ) ਰਾਕੇਸ਼ ਕੁਮਾਰ, ਡੀ.ਐਸ.ਪੀ ਗੜ੍ਹਸ਼ੰਕਰ ਸਤੀਸ਼ ਕੁਮਾਰ, ਥਾਣਾ ਮੁੱਖੀ ਗਗਨਦੀਪ ਸਿੰਘ ਅਤੇ ਚੌਕੀ ਇੰਚਰਜ ਬੀਣੇਵਾਲ ਮਹਿੰਦਰਪਾਲ ਨੇ ਪੁਲਿਸ ਪਾਰਟੀ ਸਮੇਤ ਪਹੁੰਚ ਕੇ ਜਾਇਜਾ ਲਿਆ ਅਤੇ ਲਾਸ਼ ਕਬਜੇ ’ਚ ਲੈ ਕੇ ਪੋਸਟਮਾਰਟ ਲਈ ਗੜ੍ਹਸ਼ੰਕਰ ਸਿਵਲ ਹਸਪਤਾਲ ਭੇਜ ਦਿਤੀ।ਪੁਲਿਸ ਨੇ ਅਣਪਛਾਤੇ ਮੁਰਜਮਾ ਖਿਲਾਫ ਧਾਰਾ 460 ਆਈ.ਪੀ.ਸੀ ਅਧੀਨ ਮੁਕਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿਤੀ ਹੈ।