ਪਿਛਲੇ 9 ਮਹਿਨੀਆਂ ’ਚ ਰੋਪੜ ਪੁਲਿਸ ਵੱਲੋਂ 6 ਖਤਰਨਾਕ ਗੈਂਗਸਟਰਾਂ ਨੂੰ ਕੀਤਾ ਕਾਬੂ : ਐਸ.ਐਸ.ਪੀ. ਸਵਪਨ ਸ਼ਰਮਾ

ਸ਼੍ਰੀ ਅਨੰਦਪੁਰ ਸਾਹਿਬ/ਰੂਪਨਗਰ, 1 ਅਪ੍ਰੈਲ (ਦਵਿੰਦਰਪਾਲ ਸਿੰਘ, ਅੰਕੁਸ਼)- ਰੋਪੜ ਪੁਲਿਸ ਵਲੋ ਸੋਮਵਾਰ ਸਵੇਰ ਨੂੰ ਤਰਨਤਾਰਨ ਸ਼ਹਿਰ ਦੇ ਮਨਦੀਪ ਉਰਫ ਮਨਾ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਸਿਕੰਦਰ ਸੰਸੀ ਸਮੂਹ ਦਾ ਇਕੋ-ਇਕ ਮੈਂਬਰ ਸੀ, ਜੋ ਭਜਿਆ ਹੋਇਆ ਸੀ। ਇਸ ਸਮੂਹ ਦੇ 8 ਮੈਂਬਰ ਪਹਿਲਾਂ ਹੀ ਅਲਗ-ਅਲਗ ਜੇਲ੍ਹਾਂ ਵਿਚ ਬੰਦ ਹਨ। ਇਸ ਨੂੰ ਪਹਿਲਾ ਵੀ ਫਰੀਦਕੋਟ ਅਤੇ ਤਰਨਤਾਰਨ ਜਿਲਿਆਂ ਵਿਚ ਹਤਿਆ ਅਤੇ ਅਸਲਾ ਐਕਟ ਦੇ 4 ਮੁਕਦਮਿਆਂ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਹੁਣ ਇਹ ਅੰਮ੍ਰਿਤਸਰ ਅਤੇ ਤਰਨਤਾਰਨ ਜਿਲਿਆ ਵਿਚ ਹਤਿਆ ਦੀ ਕੋਸ਼ਿਸ਼ ਅਤੇ ਅਸਲਾ ਐਕਟ ਦੇ 5 ਕੇਸਾਂ ਵਿਚ ਲੋੜੀਂਦਾ ਸੀ। ਇਹ ਉਪਰੋਕਤ 5 ਕੇਸਾਂ ਵਿਚੋਂ 3 ਵਿਚ ਭਗੋੜਾ (ਪੀ.ਓ.) ਹੈ। ਐਸ.ਐਸ.ਪੀ. ਰੋਪੜ ਸਵਪਨ ਸ਼ਰਮਾ ਨੇ ਦਸਿਆ, “ਅਸੀ ਇਸ ਦੇ ਕਬਜ਼ੇ ਵਿਚੋ 2 ਪਿਸਤੋਲ 32 ਬੋਰ ਅਤੇ ਕੁਝ ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਮਨਦੀਪ ਉਰਫ ਮੰਨਾ ਪਿਛਲੇ 8 ਸਾਲਾਂ ਤੋਂ ਇੰਟਰ-ਗੈਂਗ ਦੁਸ਼ਮਣੀ ਵਿਚ ਸਰਗਰਮ ਸੀ। ਸੰਸੀ ਗੈਂਗ ਅੰਮ੍ਰਿਤਸਰ ਖੇਤਰ ਦੇ ਜਗੂ ਬਵਾਲਪੁਰੀਆ ਗਰੁਪ ਦੇ ਕਟੜ ਵਿਰੋਧੀ ਹਨ। ਸੰਸੀ ਗੈਂਗ ਅੰਮ੍ਰਿਤਸਰ, ਤਰਨਤਾਰਨ ਅਤੇ ਅਜਨਾਲਾ ਦੇ ਏਰਿਆ ਵਿਚ ਸਰਗਰਮ ਰਿਹਾ ਹੈ। ਉਹਨਾਂ ਦਸਿਆ ਕਿ ਮੰਨਾ ਨੂੰ 4 ਸਾਲ ਪਹਿਲਾਂ ਲਾਂਬਾ ਪਟੀ ਦੁਆਰਾ ਤਿੰਨ ਵਾਰ ਗੋਲੀ ਮਾਰੀ ਗਈ ਸੀ। ਬਾਅਦ ਵਿਚ ਦਵਿੰਦਰ ਬੰਬੀਹਾ ਨੇ ਇੰਟਰਗੈਂਗ ਸ਼ੂਟਆਉਟ ਵਿਚ ਲਾਂਬਾ ਪਟੀ ਨੂੰ ਮਾਰ ਦਿਤਾ ਸੀ। ਜਗੂ ਬਵਾਲਪੂਰੀਆਂ ਨੂੰ ਹਾਲ ਹੀ ਵਿਚ ਰੋਪੜ ਜੇਲ੍ਹ ਵਿਚ ਬੰਦ ਕੀਤਾ ਗਿਆ ਸੀ ਤੇ ਮੰਨਾ ਇਸ ਖੇਤਰ ਵਿਚ ਕਾਫੀ ਸਰਗਰਮੀ ਨਾਲ ਘੁੰਮ ਰਿਹਾ ਸੀ ਅਤੇ ਅਦਾਲਤ ਦੀਆਂ ਤਾਰੀਖਾਂ ਦੌਰਾਨ ਜਗੂ ਨੂੰ ਖ਼ਤਮ ਕਰਨ ਦੀ ਯੋਜਨਾ ਬਣਾ ਰਿਹਾ ਸੀ। ਰੋਪੜ ਪੁਲਿਸ ਨੇ ਪਿਛਲੇ 9 ਮਹਿਨਿਆਂ ਦੋਰਾਨ ਇਹ ਛੇਵਾਂ ਗੈਂਗਸਟਰ ਗ੍ਰਿਫਤਾਰ ਕੀਤਾ ਹੈ। ਰੋਪੜ ਪੁਲਿਸ ਵਲੋ ਪਿਛਲੇ ਸਾਲ ਅਗਸਤ ਵਿਚ ਦਿਲਪ੍ਰੀਤ ਗਰੁਪ ਦੇ ਆਕਾਸ਼ ਨੂੰ ਕਾਬੂ ਕੀਤਾ, ਇਸ ਸਾਲ ਫਰਵਰੀ ਵਿਚ ਪਹਿਲਵਾਨ ਗਰੁਪ ਦੇ 3 ਗੈਂਗਸਟਰ ਨੂੰ ਕਾਬੂ ਕੀਤਾ ਅਤੇ ਪਿਛਲੇ ਮਹੀਨੇ ਪਿੰਦਰੀ ਗਰੁਪ ਦੇ ਕਾਲੇ ਨੂੰ ਕਾਬੂ ਕੀਤਾ ਗਿਆ।

Send this to a friend