ਐਥਲੈਟਿਕਸ ਦੇ ਵੱਖ-ਵੱਖ ਮੁਕਾਬਲਿਆਂ ’ਚ 91 ਸੋਨੇ ਦੇ 5 ਸਿਲਵਰ ਤੇ 4 ਬਰਾਊਂਜ ਮੈਡਲ ਜਿੱਤਣ ਵਾਲੀ 59 ਸਾਲਾ ਦੌੜਾਕ ਮਹਿਲਾ-ਦਵਿੰਦਰ ਕੌਰ

ਹੁਸ਼ਿਆਰਪੁਰ, 1 ਅਪ੍ਰੈਲ (ਦਲਜੀਤ ਅਜਨੋਹਾ)- ਜਦੋਂ ਕਿਸੇ ਵਿਆਕਤੀ (ਔਰਤ-ਜਾਂ ਪੁਰਸ਼) ਦੀ ਕੁਝ ਕਰਨ ਦੀ ਇੱਛਾ ਪੱਕੀ ਹੋਵੇ ਤੇ ਨਾਲ ਮੇਹਨਤ ਤੇ ਲਗਨ ਦਾ ਸੁਮੇਲ ਹੋ ਜਾਵੇ ਤਾਂ ਉਹ ਵਿਆਕਤੀ ਮੰਜਿਲ ਨੂੰ ਆਸਾਨੀ ਨਾਲ ਪ੍ਰਾਪਤ ਕਰ ਹੀ ਲੈਂਦਾ ਹੈ ਸਾਡੇ ਮਰਦ ਪ੍ਰਧਾਨ ਸਮਾਜ ਵਿੱਚ ਬੇਸ਼ਕ ਹਰ ਖੇਤਰ ਵਿੱਚ ਔਰਤਾਂ ਮਰਦ ਦੇ ਨਾਲ ਮੌਢੇ ਮੌਢਾ ਮਿਲਾ ਕਿ ਕੰਮ ਕਰਦੀਆਂ ਹਨ ਫਿਰ ਵੀ ਉਨਾਂ ਨੂੰ ਹਮੇਸ਼ਾਂ ਮਰਦ ਦੇ ਮੁਕਾਬਲੇ ਘੱਟ ਹੀ ਗਿਣਿਆ ਜਾਂਦਾਂ ਹੈ ਅੱਜ ਅਸੀ ਆਪਣੇ ਪਾਠਕਾਂ ਨੂੰ ਉਸ ਔਰਤ ਨਾਲ ਮਿਲਾਉਣ ਜਾ ਰਹੇ ਹਾਂ ਜਿਸ ਉਮਰ ਵਿੱਚ ਅਕਸਰ ਔਰਤਾਂ ਆਰਾਮ ਕਰਨਾ ਚਾਹੁੰਦੀਆਂ ਹਨ ਉਸ ਉਮਰ ਵਿੱਚ ਇੱਸ ਔਰਤ ਨੇ 100 ਦੇ ਕਰੀਬ ਮੈਡਲ ਜਿੱਤੇ ਤੇ ਜਿਨਾਂ ਵਿੱਚ 91 ਮੈਡਲ ਸੋਨੇ ਦੇ ਹਨ ਜੀ ਹਾਂ ਇਹ 59 ਸਾਲਾ ਦੇ ਮੈਡਮ ਦਵਿੰਦਰ ਕੌਰ ਜੌ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਹਿਲਪੁਰਪ (ਲੜਕੇ) ਵਿਖੇ ਬਤੌਰ ਲੈਕਚਰਾਰ ਸੇਵਾ ਨਿਭਾ ਰਹੇ ਹਨ ਅੱਜ ਜਦੋਂ ਉਨਾ ਨੂੰ ਉਨਾਂ ਦੀਆਂ ਪ੍ਰਾਪਤੀਆਂ, ਸੰਘਰਸ ਤੇ ਜੀਵਨ ਸਬੰਧੀ ਜਾਣਕਾਰੀ ਲੈਣ ਲਈ ਮਿਲਿਆ ਗਿਆ ਤਾਂ ਉਹ ਸਕੂਲ ਵਿੱਚ ਆਪਣੀ ਕਲਾਸ ਨੂੰ ਪੜਾ ਰਹੇ ਸਨ ਫਿਰ ਉਨਾਂ ਨੇ ਆਪਣੀ ਮਸ਼ਰੂਫੀਅਤ ਵਿੱਚੋਂ ਸਮਾਂ ਕੱਢ ਕਿ ਉਨਾਂ ਨੇ ਸਾਡੇ ਨਾਲ ਜੋ ਆਪਣੇ ਜੀਵਨ ਸਬੰਧੀ ਗੱਲ ਬਾਤ ਕੀਤੀ ਉਨਾਂ ਅੱਖਰਾਂ ਦੇ ਰੂਪ ਵਿੱਚ ਆਪਣੇ ਪਾਠਕਾਂ ਦੇ ਰੂ ਬਰੂ ਰੂ ਕਰਨ ਦਾ ਯਤਨ ਕਰ ਰਿਹਾ ਹਾਂ ਆਸ ਹੈ ਕਿ ਪਾਠਕ ਇੱਸ ਨੂੰ ਜਰੂਰ ਪਸੰਦ ਕਰਨਗੇ ਮੈਡਮ ਦਵਿੰਦਰ ਕੌਰ ਦਾ ਜਨਮ ਜਿਲਾ ਹੁਸ਼ਿਆਰਪੁਰ ਦੇ ਪਿੰਡ ਗੰਭੋਵਾਲ ਵਿਖੇ 10 ਨਵੰਬਰ 1959 ਨੂੰ ਪਿਤਾ ਕਿਰਪਾ ਸਿੰਘ ਤੇ ਮਾਤਾ ਰਤਨ ਕੌਰ ਦੇ ਘਰ ਹੋਇਆ ਇਨਾਂ ਦੇ ਪਿਤਾ ਜੀ ਫੌਜ ਵਿੱਚ ਸਨ ਦੋ ਛੋਟੀਆਂ ਭੈਣਾ ਸਨ ਦਵਿੰਦਰ ਕੌਰ ਨੇ 10 ਵੀਂ ਤਕ ਦੀ ਪੜਾਈ ਸਰਕਾਰੀ ਹਾਈ ਸਕੂਲ ਖੁੱਡਾ ਤੋ ਪ੍ਰਾਪਤ ਕੀਤੀ ਜਦੋ ਇਹ 1971 ਵਿੱਚ 6ਵੀੰ ਕਲਾਸ ਵਿੱਚ ਪੜਦੇ ਸਨ ਤਾਂ ਲੁਧਿਆਣਾ ਵਿਖੇ 1500 ਮੀਟਰ ਦੀ ਉਪਨ ਦੌੜ ਹੋਈ ਉਸ ਸਮੇਂ ਇਨਾਂ ਨੇ ਸੀਨੀਅਰ ਨਾਲ ਦੌੜ ਵਿੱਚ ਭਾਗ ਲਿਆ ਤੇ 4 ਥੇ ਨੰਬਰ ਤੇ ਰਹੇ ਉਸ ਸਮੇਂ ਇਨਾਂ ਨੂੰ ਕੰਸੋਲੇਸ਼ਨ ਪ੍ਰਾਈਜ ਗੋਲਡ ਮੈਡਲ ਮਿਲਿਆ ਉਸ ਸਮੇਂ ਤੋਂ ਹੀ ਇਨਾਂ ਦਾ ਸਪੋਰਟਸ ਕੈਰੀਅਰ ਸ਼ੁਰੂ ਹੋ ਗਿਆ ਦੌੜ ਦੀ ਪ੍ਰੈਕਿਟਿਸ ਦੇ ਨਾਲ ਨਾਲ ਇਨਾ ਪੜਾਈ ਵੀ ਜਾਰੀ ਰੱਖੀ ਤੇ ਸੀ ਪੀ ਐਡ ਤੇ ਡੀ ਪੀ ਐਡ ਕੀਤੀ ਤੇ 1982 ਵਿੱਚ ਜਨਤਾ ਮਾਡਲ ਸਕੂਲ ਖੁੱਡਾ ਵਿਖਏ ਬਤੌਰ ਅਧਿਆਪਕ ਨੌਕਰੀ ਕੀਤੀ ਤੇ ਕਰੀਬ ਸਾਲ ਬਾਦ ਹੀ ਉਸੇ ਸਕੂਲ ਵਿੱਚ ਪ੍ਰਿੰਸੀਪਲ ਲੱਗ ਗਏ ਤੇ ਸਮੇਂ ਦੇ ਨਾਲ ਨਾਲ 1987 ਵਿੱਚ ਆਪ ਨੂੰ ਜਵਾਹਰ ਨਵੋਦਿਆ ਸਕੂਲ ਪੋਜੇਵਾਲ ਵਿਖੇ ਅਧਿਆਪਕ ਦੀ ਨੌਕਰੀ ਮਿਲ ਗਈ ਨੌਕਰੀ ਦੇ ਨਾਲ ਨਾਲ ਇਨਾਂ ਨੇਂ ਦੌੜਾ ਵਿੱਚ ਭਾਗ ਲੈਣਾ ਜਾਰੀ ਰੱਖਿਆ ਤੇ ਕਈ ਮੈਡਲ ਜਿੱਤੇ ਜਿਨਾ ਵਿੱਚ ਜਿਆਦਾ ਸੋਨੇ ਦੇ ਹੀ ਸਨ ਇਸੇ ਦੌਰਾਨ ਹੀ ਆਪਜੀ ਨੇ ਐਮ ਪੀ ਐਡ, ਐਮ ਏ ਪੰਜਾਬੀ ਤੇ ਬੀ ਐਡ ਦੀ ਪੜਾਈ ਕੀਤੀ ਤੇ 1989 ਵਿੱਚ ਆਪਜੀ ਦੀ ਸ਼ਾਦੀ ਸਾਇੰਸ ਮਾਸਟਰ ਅਜਮੇਰ ਸਿੰਘ ਤੰਬੜ ਨਾਲ ਹੋ ਗਈ ਜੋ ਅੱਜ ਕਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਹਿਲਪੁਰ ਵਿਖੇ ਬਤੌਰ ਪ੍ਰਿੰਸੀਪਲ ਸੇਵਾਵਾਂ ਨਿਭਾ ਰਹੇ ਹਨ ਇਸੇ ਦੌਰਾਨ ਆਪਜੀ ਦੇ 1990 ਵਿੱਚ ਬੇਟੇ ਜਗਪ੍ਰੀਤ ਸਿੰਘ ਨੇ ਜਨਮ ਲਿਆ ਤੇ 1994 ਵਿੱਚ ਬੇਟੇ ਵਿਕਰਮਜੋਤ ਸਿੰਘ ਨੇ ਜਨਮ ਲਿਆ ਜੋ ਹੁਣ ਦੋਨੋ ਇੰਜੀਨੀਅਰ ਹਨ ਤੇ ਜਗਪ੍ਰੀਤ ਸਿੰਘ ਹੈਦਰਾਬਾਦ ਵਿੱਖੇ ਇੰਜੀਨੀਅਰ ਤਾਇਨਾਤ ਹਨ ਜਦੋਂ ਕਿ ਉਨਾ ਦੀ ਪਤਨੀ ਸ਼ੀਤਲ ਗੁੜਗਾਉ ਇੰਜੀਨੀਅਰ ਵਜੋਂ ਤਾਇਨਾਤ ਹਨ ਵਿਕਰਮਜੋਤ ਸਿੰਘ ਚੰਡੀਗੜ ਵਿਖੇ ਤਾਇਨਾਤ ਹਨ ਮੈਡਮ ਦਵਿੰਦਰ ਕੋਰ ਨੇ ਸ਼ਾਦੀ ਤੋਂ ਬਾਦ 54 ਸਾਲ ਦੀ ਉਮਰ ਵਿੱਚ ਫਿਰ ਉਨਾਂ ਨੇ ਚੇਲਾ ਤੋਂ ਮੰਨਣਹਾਨਾ ਦੀ 10 ਕਿਲੋਮੀਟਰ ਦੌੜ ਵਿੱਚ ਭਾਗ ਲਿਆ ਜੋ ਔਰਤਾਂ ਨੂੰ ਜਾਗਰੂਕ ਕਰਨ ਹਿੱਤ ਰੱਖੀ ਗਈ ਸੀ ਜਿਸ ਵਿੱਚ ਉਨਾ ਗੋਲਡ ਮੈਡਲ ਜਿੱਤਿਆ ਇਸੇ ਤਰਾਂ ਹੁਸ਼ਿਆਰਪੁਰ ਸਿਵਲ ਪ੍ਰਸ਼ਾਸ਼ਨ ਵਲੋਂ ਰਨ ਫਾਰ ਡੈਮੋਕਰੇਸੀ ਤਹਿਤ 5 ਕਿਲੋਮੀਟਰ ਦੀ ਦੌੜ ਕਰਵਾਈ ਗਈ ਜਿਸ, ਵਿੱਚ ਇਨਾਂ ਗੋਲਡ ਮੈਡਲ ਜਿੱਤਿਆ 2017 ਵਿੱਚ ਹੁਸ਼ਿਆਰਪੁਰ ਸਪੋਰਟਸ ਕਲੱਬ ਵਲੋਂ 5 ਹਜਾਰ ਮੀਟਰ ਦੌੜ ਕਰਵਾਈ ਗਈ ਉੱਸ ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ , 2018 ਵਿੱਚ 21 ਕਿਲੋਮੀਟਰ ਦੌੜ ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ ਤੇ 6 ਜਨਵਰੀ 2019 ਵਿੱਚ ਵੀ ਹੋਈ ਦੌੜ ਦੌਰਾਨ ਗੋਲਡ ਮੈਡਲ ਜਿੱਤਿਆ ਉਨਾ ਦੱਸਿਆ ਕਿ10 ਮਾਰਚ ਨੂੰ ਸਿਵਲ ਪ੍ਰਸ਼ਾਸ਼ਨ ਵਲੋਂ ਕਰਵਾਈ ਜਾ ਰਹੀ ਦੌੜ ਦੌਰਾਨ ਵੀ 10 ਹਜਾਰ ਮੀਟਰ ਦਾ ਫਾਰਮ ਭਰਿਆ ਹੋਇਆ ਹੈ ਤੇ ਇਸੇ ਤਰਾਂ 31 ਮਾਰਚ ਨੂੰ ਮੋਹਾਲੀ ਵਿਖੇ ਹੋ ਰਹੀ 21 ਕਿਲੋਮੀਟਰ ਦੌੜ ਲਈ ਫਾਰਮ ਭਰਿਆ ਹੋਇਆ ਹੈ ਸਾਡੀ ਇਹੀ ਕਾਮਨਾ ਹੈ ਕਿ ਦਵਿੰਦਰ ਕੌਰ ਇਸੇ ਤਰਾਂ ਦੇਸ਼ ਦਾ ਨਾਮ ਰੋਸ਼ਨ ਕਰਦੀ ਰਹੇ।

Send this to a friend