ਮਾਲੇਰਕੋਟਲਾ, 26 ਮਾਰਚ (ਅਸ਼ੋਕ ਜੋਸ਼ੀ)- ਐਸ.ਐਸ.ਪੀ. ਸੰਗਰੂਰ ਸੰਦੀਪ ਗਰਗ, ਦੇ ਦਿਸਾ ਨਿਰਦੇਸ਼ ਅਨੁਸਾਰ ਸ੍ਰੀ ਮਨਜੀਤ ਸਿੰਘ ਬਰਾੜ ਕਪਤਾਨ ਪੁਲਿਸ, ਮਾਲੇਰਕੋਟਲਾ, ਸ੍ਰੀ ਯੋਗੀ ਰਾਜ ਉਪ ਕਪਤਾਨ ਪੁਲਿਸ ਮਾਲੇਰਕੋਟਲਾ, ਦੀ ਰਹਿਨੁਮਾਈ ਹੇਠ ਮਾੜੇ ਅਨਸਰਾਂ ਖਿਲਾਫ ਵਿੱਡੀ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਮੁੱਖ ਅਫਸਰ ਥਾਣਾ ਸਿਟੀ-1 ਮਾਲੇਰਕੋਟਲਾ, ਕਾਊਟਰ ਇੰਟੈਲੀਜੈਸ ਵਿੰਗ ਮਾਲੇਰਕੋਟਲਾ ਅਤੇ ਸਪੈਸਲ ਟਾਸਕ ਫੋਰਸ ਦੇ ਕਰਮਚਾਰੀਆ ਵੱਲੋ ਸਾਂਝੇ ਆਪਰੇਸ਼ਨ ਦੌਰਾਨ ਦੋ ਵਿਆਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋ 03 ਕਿੱਲੋ 468 ਗ੍ਰਾਮ ਅਫੀਮ ਬਰਾਮਦ ਕੀਤੀ ਗਈ ਹੈ। ਸਥਾਨਕ ਡੀ.ਐਸ.ਪੀ. ਸ਼੍ਰੀ ਯੋਗੀਰਾਜ ਉਪ ਕਪਤਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਸ.ਆਈ. ਚੈਨਸੁੱਖ ਸਿੰਘ ਸਮੇਤ ਥਾਣਾ ਸਿਟੀ-1 ਮਲੇਰਕੋਟਲਾ ਦੀ ਪੁਲਿਸ ਪਾਰਟੀ, ਕਾਊਂਟਰ ਇੰਟੈਲੀਜੈਸ ਵਿੰਗ ਮਾਲੇਰਕੋਟਲਾ ਵੱਲੋ ਐਸ.ਆਈ ਹਰਪ੍ਰੀਤ ਸਿੰਘ ਅਤੇ ਏ.ਐਸ਼.ਆਈ ਨਾਨਕ ਦਾਸ ਸਮੇਤ ਪਾਰਟੀ ਅਤੇ ਸਪੈਸਲ ਟਾਸਕ ਫੋਰਸ ਯੂਨਿਟ ਸੰਗਰੂਰ ਵੱਲੋ ਹੋਲ ਜਸਵੀਰ
ਸਿੰਘ ਸਮੇਤ ਪੁਲਿਸ ਪਾਰਟੀ ਦੇ ਟੀ ਪੁਆਇੰਟ ਕੂਕਿਆਂ ਵਾਲਾ ਕਲਰ ਮਾਲੇਰਕੋਟਲਾ ਤੋ ਲੁਧਿਆਣਾ ਰੋਡ ਮੇਨ ਸੜਕ ਪਰ ਨਾਕਾਬੰਦੀ ਕਰਕੇ ਸਪੈਸਲ ਚੈਕਿੰਗ ਕਰ ਰਹੇ ਸਨ ਜਿੱਥੇ ਮੁਖਬਰੀ ਹੋਈ ਕਿ ਬੇਅੰਤ ਸਿੰਘ ਪੁੱਤਰ ਸੁੱਚਾ ਸਿੰਘ ਕੌਮ ਮਹਿਰਾ ਅਤੇ ਗੁਰਪ੍ਰੀਤ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਦੱਲਣਵਾਲ ਥਾਣਾ ਸਦਰ ਅਹਿਮਦਗੜ ਜੋ ਅਫੀਮ ਲਿਆ ਕੇ ਵੇਚਣ ਦੇ ਆਦੀ ਹਨ, ਅੱਜ ਕਾਰ ਨੰਬਰ ਪੀ.ਬੀ 10ਘ੍ਹ 5100 ਮਾਰਕਾ ਬਰੀਜਾ ਵਿਚ ਕਾਫੀ ਮਾਤਰਾ ਵਿਚ ਅਫੀਮ ਲੈ ਕੇ ਘੁੰਮ ਰਹੇ ਹਨ ਜਿਸ ਤੇ ਇੰਸ: ਲਖਵਿੰਦਰ ਸਿੰਘ ਮੁੱਖ ਅਫਸਰ ਥਾਣਾ ਸਿਟੀ-1 ਮਲੇਰਕੋਟਲਾ ਅਤੇ ਸ੍ਰੀ ਰਾਜੇਸ ਸਨੇਹੀ ਪੀ.ਪੀ.ਐਸ. ਉਪ ਕਪਤਾਨ ਪੁਲਿਸ, ਮੇਜਰ ਕਰਾਇਮ ਸੰਗਰੂਰ ਸਮੇਤ ਪੁਲਿਸ ਪਾਰਟੀ ਦੇ ਟੀ-ਪੁਆਇੰਟ ਕੂਕਿਆ ਵਾਲਾ ਕਲਰ ਮਲੇਰਕੋਟਲਾ ਤੋ ਲੁਧਿਆਣਾ ਰੋਡ ਮੇਨ ਸੜਕ ਪਰ ਪੁੱਜੇ ਅਤੇ ਤੁਰੰਤ ਨਾਕਾਬੰਦੀ ਕਰਕੇ ਚੈਕਿੰਗ ਸੁਰੂ ਕੀਤੀ। ਚੈਕਿੰਗ ਦੋਰਾਨ ਥੋੜੇ ਸਮੇ ਬਾਅਦ ਬੇਅੰਤ ਸਿੰਘ ਪੁੱਤਰ ਸੁੱਚਾ ਸਿੰਘ ਕੌਮ ਮਹਿਰਾ ਅਤੇ ਗੁਰਪ੍ਰੀਤ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਦੱਲਣਵਾਲ ਥਾਣਾ ਸਦਰ ਅਹਿਮਦਗੜ ਕਾਰ ਨੰਬਰ ਪੀ.ਬੀ-10-ਘ੍ਹ 5100 ਮਾਰਕਾ ਬਰੀਜਾ ਵਿਚ ਖੰਨਾ ਸਾਈਡ ਵੱਲੋਂ ਆਏ। ਇੰਸ:ਲਖਵਿੰਦਰ ਸਿੰਘ ਮੁੱਖ ਅਫਸਰ ਥਾਣਾ ਸਿਟੀ-1 ਮਲੇਰਕੋਟਲਾ ਨੇ ਮੌਕਾ ਪਰ ਹਾਜਰ ਪੁਲਿਸ ਪਾਰਟੀ ਦੇ ਨਾਲ ਕਾਰ ਨੂੰ ਰੋਕਿਆ ਅਤੇ ਬੇਅੰਤ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਕਾਬੂ ਕਰਕੇ ਵਾਰੀ ਵਾਰੀ ਤਲਾਸੀ ਕੀਤੀ ਤਾਂ ਤਲਾਸੀ ਕਰਨ ਪਰ ਬੇਅੰਤ ਸਿੰਘ ਕੋਲੋ ਇੱਕ ਕੱਪੜੇ ਵਿੱਚ ਪਾ ਕੇ ਲੱਕ ਦੇ ਆਲੇ ਦੁਆਲੇ ਬੰਨੀ ਹੋਈ 3 ਕਿੱਲੋ ਅਫੀਮ ਅਤੇ ਦੂਸਰੇ ਦੋਸੀ ਗੁਰਪ੍ਰੀਤ ਸਿੰਘ ਜੋ ਕਾਰ ਨੂੰ ਚਲਾ ਰਿਹਾ ਸੀ ਉਸਦੇ ਵੀ ਲੱਕ ਦੇ ਆਲੇ ਦੁਆਲੇ ਕੱਪੜੇ ਵਿਚ ਪਾ ਕੇ ਲਪੇਟੀ ਹੋਈ 468 ਗ੍ਰਾਮ ਅਫੀਮ ਬਰਾਮਦ ਹੋਈ ਹੈ।ਪੁਲਿਸ ਵੱਲੋਂ ਧਾਰਾ 18/61/85 ਐਨ.ਡੀ.ਪੀ.ਐਸ ਐਕਟ ਅਧੀਨ ਮੁਕੱਦਮਾ ਦਰਜ ਕਰ ਲਿਆ ਗਆ ਹੈ।