ਗੋਇੰਦਵਾਲ ਸਾਹਿਬ, 26 ਮਾਰਚ (ਰਣਜੀਤ ਦਿਓਲ)- ਖਡੂਰ ਸਾਹਿਬ ਤੋਂ ਥੋੜੀ ਦੂਰੀ ਤੇ ਸਥਿਤ ਪਿੰਡ ਦੀਨੇਵਾਲ ਦੇ ਨੌਜਵਾਨ ਦਾ ਤਿੰਨ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਕਤਲ ਕਰਨ ਦਾ ਮੰਦਭਾਗਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਬਾਰੇ ਇਕਤਰ ਕੀਤੀ ਜਾਣਕਾਰੀ ਮੁਤਾਬਕ ਜਗਦੇਵ ਸਿੰਘ ਪੁਤਰ ਤਰਲੋਚਨ ਸਿੰਘ ਵਾਸੀ ਦੀਨੇਵਾਲ ਜੋ ਕਿ ਜੰਡਿਆਲਾ ਗੁਰੂ ਤੋਂ ਦੀਨੇਵਾਲ ਨੂੰ ਆ ਰਿਹਾ ਸੀ ਜਦ ਉਹ ਦੀਨੇਵਾਲ ਵਾਲੇ ਮੋੜ ਏਕਲਗਡਾ ਕੋਲ ਪਹੁੰਚਿਆ ਤਾ ਪਿਛੋ ਆ ਰਹੇ ਤਿੰਨ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿਤਾ । ਘਟਨਾ ਤੋਂ ਤੁਰੰਤ ਬਾਅਦ ਥਾਣਾ ਵੈਰੋਵਾਲ ਦੀ
ਪੁਲਿਸ ਪਾਰਟੀ ਘਟਨਾ ਸਥਾਨ ਤੇ ਪਹੁੰਚੀ । ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆ ਐਸ ਐਚ ਓ ਵੈਰੋਵਾਲ ਸਵਿੰਦਰਜੀਤ ਸਿੰਘ ਨੇ ਕਿਹਾ ਕਿ ਅਣਪਛਾਤੇ? ਵਿਅਕਤੀਆਂ ਖਿਲਾਫ ਵਖ ਵਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਦੋਸ਼ੀ ਜਲਦ ਪੁਲਿਸ ਦੀ ਗ੍ਰਿਫਤ ਚ ਹੋਣਗੇ । ਜਿਕਰਯੋਗ ਹੈ ਕਿ ਇਸ ਵਾਰਦਾਤ ਤੋਂ ਬਾਅਦ ਜਿਥੇ ਇਲਾਕੇ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਉਥੇ ਹੀ ਜਨਤਾ ਵਲੋਂ ਪੁਲਿਸ ਪ੍ਰਸ਼ਾਸਨ ਤੇ ਵੀ ਸਵਾਲ ਕੀਤੇ ਜਾ ਰਹੇ ਹਨ ਕਿ ਆਮ ਲੋਕ ਆਪਣੇ ਲਾਇਸੈਂਸੀ ਹਥਿਆਰ ਜਮ੍ਹਾਂ ਕਰਵਾ ਰਹੇ ਹਨ ਜਦੋਂਕਿ ਗੁੰਡਾ ਅਨਸਰ ਸ਼ਰੇਆਮ ਹਥਿਆਰ ਲੈ ਕੇ ਘੁੰਮ ਰਹੇ ਹਨ ਜਿਸ ਦੀ ਮਿਸਾਲ ਬੀਤੇ ਦਿਨ ਕਸਬਾ ਫਤਿਆਬਾਦ ਵਿਖੇ ਇਕ ਫਲਾਂ ਦੀ ਦੁਕਾਨ ਕਰਨ ਵਾਲੇ ਦੁਕਾਨਦਾਰ ਨੂੰ ਦਿਨ ਦਿਹਾੜੇ ਗੋਲੀਆਂ ਮਾਰਨ ਤੋਂ ਪਤਾ ਚਲਦੀ ਹੈ । ਜਿਕਰਯੋਗ ਹੈ ਕਿ ?ਿਲਾਕੇ ਵਿਚ ਚੈਕਿੰਗ ਨਾਕੇ ਨਾ ਹੋਣ ਕਰਕੇ ?ਿਹ ਗੁੰਡਾ ਅਨਸਰ ਬੇਖੌਫ ਨਜਾ?ਿਜ ਅਸਲਾ ਲੈ ਸੜਕਾਂ ਤੇ ਘੁੰਮਦੇ ਹਨ