ਫਿਰੋਜ਼ਪੁਰ, 26 ਮਾਰਚ (ਸਤਬੀਰ ਬਰਾੜ)- ਫਿਰੋਜ਼ਪੁਰ ਰੇਂਜ ਐਂਟੀ ਨਾਰਕੋਟਿਕ ਸੈਲ ਵਲੋਂ ਅੰਤਰਰਾਸ਼ਟਰੀ ਸਰਹਦ ‘ਤੇ ਪਾਕਿ ਸਮਗਲਰਾਂ ਦੁਆਰਾ ਭਾਰਤ ‘ਚ ਸੁਟੀ ਗਈ 2 ਕਿਲੋਂ 250 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਪੁਸ਼ਪਿੰਦਰ ਸਿੰਘ ਨੇ ਦਸਿਆ ਕਿ ਸਰਹਦੀ ਇਲਾਕੇ ‘ਚ ਗਸ਼ਤ ਦੌਰਾਨ ਪੁਲਸ ਪਾਰਟੀ ਨੂੰ ਚੌਂਕੀ ਮਬੋ ਕੀ ਅਧੀਨ ਅੰਤਰਰਾਸ਼ਟਰੀ ਸਰਹਦ ‘ਤੇ ਖੇਤਾਂ ਵਿਚ ਹੈਰੋਇਨ ਸਬੰਧੀ ਸੂਚਨਾ ਮਿਲੀ ਸੀ। ਜਿਸ ‘ਤੇ ਉਹਨਾਂ ਨੂੰ ਬੀ.ਐਸ.ਐਫ. ਸਮੇਤ ਚੈਕਿੰਗ ਦੌਰਾਨ ਉਥੋਂ 4 ਪੈਕੇਟ ਹੈਰੋਇਨ ਮਿਲੇ। ਜਿਨ੍ਹਾਂ ਵਿਚ 2 ਕਿਲੋ 250 ਗ੍ਰਾਮ ਹੈਰੋਇਨ ਬਰਾਮਦ ਹੋਈ। ਉਨ੍ਹਾਂ ਦਸਿਆ ਕਿ ਇਸ ਸਬੰਧੀ ਟੀਮ ਵਲੋਂ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਇਹ ਹੈਰੋਇਨ ਭਾਰਤ ਦੇ ਕਿਹੜੇ ਸਮਗਲਰਾਂ ਪਾਸ ਪਹੁੰਚਣੀ ਸੀ।