ਚੋਣ ਕਮਿਸ਼ਨ ਤੋਂ ਇਜਾਜ਼ਤ ਲੈ ਕੇ ਫਿਲਮ ‘ਕੇਸਰੀ’ ਦਾ ਟੈਕਸ ਮਾਫ਼ ਕਰੇ ਸੂਬਾ ਸਰਕਾਰ : ਜੀਤਮਹਿੰਦਰ ਸਿਧੂ

ਤਲਵੰਡੀ ਸਾਬੋ, 24 ਮਾਰਚ (ਰਾਮ ਰੇਸ਼ਮ ਨਥੇਹਾ)-ਸਾਰਾਗੜੀ ਦੀ ਲੜਾਈ ਦੌਰਾਨ ਸਿਖ ਫੌਜੀਆਂ ਦੀ ਸੂਰਮਗਤੀ ਦੀ ਗਾਥਾ ਨੂੰ ਬਿਆਨ ਕਰਦੀ ਫਿਲਮ ‘ਕੇਸਰੀ‘ ਦਾ ਸੂਬੇ ਅੰਦਰ ਚੋਣ ਕਮਿਸ਼ਨ ਤੋਂ ਪ੍ਰਵਾਨਗੀ ਲੈ ਕੇ ਸੂਬਾ ਸਰਕਾਰ ਸਮੁਚਾ ਟੈਕਸ ਮਾਫ ਕਰੇ।ਉਕਤ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨ:ਸਕ: ਅਤੇ ਹਲਕੇ ਦੇ ਸਾਬਕਾ ਵਿਧਾਇਕ ਸ੍ਰ.ਜੀਤਮਹਿੰਦਰ ਸਿੰਘ ਸਿਧੂ ਨੇ ਅਜ ਇਥੋਂ ਜਾਰੀ ਪ੍ਰੈਸ ਬਿਆਨ ਰਾਹੀਂ ਕੀਤਾ।ਸ੍ਰ.ਸਿਧੂ ਨੇ ਕਿਹਾ ਕਿ ਸਾਰਾਗੜੀ ਦੀ ਲੜਾਈ ਉਪਰ ਹੁਣ ਫਿਲਮ ਬਨਣ ਤੋਂ ਬਾਅਦ ਹੀ ਬਹੁਗਿਣਤੀ ਸਿਖ ਬਚੇ ਇਹ ਜਾਣ ਸਕੇ ਹਨ ਕਿ ਉਕਤ ਲੜਾਈ ਦੌਰਾਨ ਸਿਖ ਰੈਜੀਮੈਂਟ ਦੇ ਸਿਰਫ 21 ਸਿਖ ਫੌਜੀਆਂ ਵਲੋਂ 10 ਹਜਾਰ ਪਠਾਣ ਫੌਜਾਂ ਦਾ ਬੇਮਿਸਾਲ ਬਹਾਦੁਰੀ ਨਾਲ ਮੁਕਾਬਲਾ ਕਰਕੇ ਕਿਸ ਤਰ੍ਹਾਂ ਇਤਿਹਾਸ ਸਿਰਜਿਆ ਗਿਆ।ਉਨਾਂ ਕਿਹਾ ਕਿ ਸਾਰਾਗੜੀ ਦੀ ਲੜਾਈ ਵਿਸ਼ਵ ਦੀਆਂ 10 ਸਭ ਤੋਂ ਔਖੀਆਂ ਤੇ ਹੈਰਾਨੀਕੁੰਨ ਜੰਗਾਂ ਵਿਚ ਸ਼ਾਮਿਲ ਕੀਤੀ ਗਈ ਹੈ ਪ੍ਰੰਤੂ ਅਸੀਂ ਮੌਜੂਦਾ ਸਿਖ ਪੀੜੀ ਨੂੰ ਉਕਤ ਲੜਾਈ ਬਾਰੇ ਹੁਣ ਤਕ ਬਹੁਤ ਘਟ ਗਿਆਨ ਦੇ ਸਕੇ ਹਾਂ।ਸਿਧੁ ਨੇ ਕਿਹਾ ਕਿ ਫਿਲਮ ਬਣ ਜਾਣ ਤੋਂ ਬਾਅਦ ਨਵੀਂ ਸਿਖ ਪਨੀਰੀ ਫਿਲਮ ਨੂੰ ਦੇਖ ਕੇ ਆਪਣੀ ਕੌਮ ਦੇ ਇਨਾਂ ਯੋਧਿਆਂ ਦੀ ਬਹਾਦੁਰੀ ਤੋਂ ਪੁੂਰੀ ਤਰ੍ਹਾਂ ਪ੍ਰਭਾਵਿਤ ਦਿਖਾਈ ਦੇ ਰਹੀ ਹੈ ਇਸਲਈ ਹੁਣ ਪੰਜਾਬ ਸਰਕਾਰ ਜਿਸ ਦਾ ਕਿ ਮੁਖੀ ਖੁਦ ਫੌਜ ਦਾ ਕੈਪਟਨ ਰਿਹਾ ਹੈ ਨੂੰ ਚਾਹੀਦਾ ਹੈ ਕਿ ਵਧ ਤੋਂ ਵਧ ਸਿਖ ਬਚਿਆਂ ਨੂੰ ਸਾਰਾਗੜੀ ਦੀ ਗਾਥਾ ਤੋਂ ਜਾਣੂੰ ਕਰਵਾਉਣ ਲਈ ਚੋਣ ਕਮਿਸ਼ਨ ਤੋਂ ਵਿਸ਼ੇਸ ਪ੍ਰਵਾਨਗੀ ਲੈ ਕੇ ਪੰਜਾਬ ਦੇ ਸਿਨੇਮਾਘਰਾਂ ਵਿਚ ਫਿਲਮ ਦਾ ਪੂਰਾ ਟੈਕਸ ਮਾਫ ਕਰੇ ਤਾਂਕਿ ਅਗੇ ਤੋਂ ਸਿਖ ਯੋਧਿਆਂ ਤੇ ਫਿਲਮਾਂ ਦਾ ਵਧ ਤੋਂ ਵਧ ਨਿਰਮਾਣ ਹੋ ਸਕੇ।ਸਾਬਕਾ ਵਿਧਾਇਕ ਨੇ ਸਰਕਾਰ ਅਗੇ ਇਹ ਵੀ ਮੰਗ ਰਖੀ ਕਿ ਸਿਖ ਫੌਜੀਆਂ ਵਲੋਂ ਲੜੀ ਗਈ ਦੁਨੀਆਂ ਦੀ ਇਸ ਲਾਮਿਸਾਲ ਲੜਾਈ ਨੂੰ ਸਕੂਲੀ ਸਿਲੇਬਸ ਵਿਚ ਵੀ ਸ਼ਾਮਿਲ ਕਰਨਾ ਚਾਹੀਦਾ ਹੈ ਤਾਂਕਿ ਬਚਿਆਂ ਨੂੰ ਹੋਰਨਾਂ ਜੰਗਾਂ ਯੁਧਾਂ ਵਾਂਗ ੳਕਤ ਲੜਾਈ ਦੀ ਪੂਰੀ ਜਾਣਕਾਰੀ ਮਿਲ ਸਕੇ ਤੇ ਉਹ ਇਸ ਤੋਂ ਸੇਧ ਲੈ ਸਕਣ।

Send this to a friend