ਸਿਖਿਆ ਦੀ ਦੋ-ਅਮਲੀ ਨੀਤੀ ਪੰਜਾਬ ਦੇ ਸਰਬਪਖੀ ਨਿਘਾਰ ਲਈ ਜ਼ਿੰਮੇਵਾਰ : ਗੁਰਭਜਨ ਗਿਲ

ਲੁਧਿਆਣਾ, 24 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਗੁਡ ਅਰਥ ਕਾਨਵੈਂਟ ਸਕੂਲ ਸਿਆੜ ੍ਹ(ਲੁਧਿਆਣਾ) ਵਿਚ ਸਾਲਾਨਾ ਇਨਾਮ ਵੰਡ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ:,ਗੁਰਭਜਨ ਸਿੰਘ ਗਿਲ ਨੇ ਕਿਹਾ ਹੈ ਕਿ ਪੰਜਾਬ ਚ ਸਿਖਿਆ ਤੰਤਰ ਦੀ ਦੋਅਮਲੀ ਨੀਤੀ ਨੇ ਸਰਬਪਖੀ ਨਿਘਾਰ ਲਈ ਪਕਾ ਆਧਾਰ ਜਮਾ ਲਿਆ ਹੈ। ਇਸ ਵਲ ਸਿਖਿਆ ਯੋਜਨਾਕਾਰਾਂ ਨੂੰ ਧਿਆਨ ਦੇਣਾ ਪਵੇਗਾ ਤਾਂ ਜੋ ਸਮਾਜਿਕ ਤਣਾਉ ਹੋਰ ਨਾ ਵਧੇ। ਉਨ੍ਹਾਂ ਕਿਹਾ ਕਿ ਅਜ ਸਰਕਾਰੀ ਤੰਤਰ ਦੇ ਸਕੂਲਾਂ ਚ ਪੜ੍ਹ ਰਹੇ ਬਚੇ ਸਹੂਲਤਾਂ ਤੋਂ ਸਖਣੇ ਹਨ ਪਰ ਪ੍ਰਤੀ ਵਿਦਿਆਰਥੀ ਸਰਕਾਰ ਦਾ ਹਰ ਮਹੀਨੇ ਤਿੰਨ ਹਜ਼ਾਰ ਰੁਪਿਆ ਖ਼ਰਚ ਹੋ ਰਿਹਾ ਹੈ। ਜੇਕਰ ਇਹ ਖ਼ਰਚਾ ਬਚਿਆਂ ਤੀਕ ਨਹੀਂ ਪੁਜ ਰਿਹਾ ਤਾਂ ਰਾਹ ਵਿਚ ਕਿਥੇ ਰਹਿ ਜਾਂਦਾ ਹੈ, ਇਹ ਵਿਚਾਰਨਾ ਪਵੇਗਾ। ਉਨ੍ਹਾਂ ਗੁਡ ਅਰਥ ਦੇ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ ਜਿੰਨ੍ਹਾਂ ਨੇ ਸੀ ਬੀ ਐਸ ਸੂ ਨਾਲ ਸਬੰਧਿਤ ਹੋਣ ਦੇ ਬਾਵਜੂਦ ਮਾਂ ਬੋਲੀ ਪੰਜਾਬੀ, ਵਿਰਾਸਤ ਤੇ ਸਭਿਆਚਾਰ ਦੇ ਨਾਲ ਨਾਲ ਜੰਗੇ ਆਜ਼ਾਦੀ ਲਹਿਰ ਨਾਲ ਵੀ ਜੋੜਿਆ ਹੋਇਆ ਹੈ। ਸਕੂਲ ਦੇ ਬਚਿਆਂ ਨੇ ਰੰਗਾ ਰੰਗ ਪ੍ਰੋਗਰਾਮ ਵਿਚ ਵਿਰਾਸਤੀ ਰੰਗ ਪੇਸ਼ ਕੀਤੇ। ਗੁਡ ਅਰਥ ਸਕੂਲ ਦੇ ਚੇਅਰਮੈਨ ਪ੍ਰੋ: ਅਮਰਜੀਤ ਸਿੰਘ ਸਿਧੂ(ਪਰਾਗ)ਸਕਤਰ ਪ੍ਰੋ: ਗੁਰਮੁਖ ਸਿੰਘ ਗੋਮੀ,ਪ੍ਰਬੰਧਕ ਕਮੇਟੀ ਦੇ ਸਿਰਕਢ ਆਗੂ ਜਗਦੀਸ਼ ਸੇਠੀ ਤੇ ਪ੍ਰਿੰਸੀਪਲ ਗ ਕ ਸਲੂਜਾ ਨੇ ਪ੍ਰੋ: ਗਿਲ ਨੂੰ ਦੋਸ਼ਾਲਾ ਤੇ ਸਰਸਵਤੀ ਦੇ ਯਾਦ ਚਿੰਨ੍ਹ ਨਾਲ ਸਨਮਾਨਿਤ ਕੀਤਾ। ਇਸ ਮੌਕੇ ਵਿਸ਼ੇਸ਼ ਮਹਿਮਾਨ ਸ: ਪਰਮਜੀਤ ਸਿੰਘ ਧਾਲੀਵਾਲ ਸੇਵਾਮੁਕਤ ਕਾਰਜਕਾਰੀ ਚੀਫ ਇੰਜਨੀਅਰ ਤੇ ਡਾ: ਮਘਰ ਸਿੰਘ ਸਿਧੂ ਮੰਡਲ ਸਿਖਿਆ ਅਫ਼ਸਰ ਨੂੰ ਵੀ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ।

Send this to a friend