ਚੰਡੀਗੜ੍ਹ, 24 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਪਤਰਕਾਰ ਸਮਾਜ ਅਤੇ ਸਰਕਾਰ ਵਿਚ ਪੁਲ ਦਾ ਕੰਮ ਕਰ ਰਿਹਾ ਹੈ ਪਰ ਇਹ ਸਚਾਈ ਹੈ ਕਿ ਅਜ ਪਤਰਕਾਰ, ਮੀਡੀਆਂ ਬਹੁਤ ਤਰ੍ਹਾਂ ਦੇ ਦਬਾਅ ਹੇਠ ਕੰਮ ਕਰ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਅਜ ਉਘੇ ਪਤਰਕਾਰ ਜਗਤਾਰ ਸਿੰਘ ਭੁਲਰ ਦੀ ਪੁਸਤਕ “‘ਪ੍ਰੈਸ ਰੂਮ’” ਦੀ ਘੁੰਢ ਚੁਕਾਈ ਮੌਕੇ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕਹੀ।ਸ਼੍ਰੀ ਰਾਣਾ ਨੇ ਕਿਹਾ ਕਿ ਅਜ ਮੀਡੀਆਂ ਵਿਚ ਸਭ ਕੁਝ ਚੰਗਾਂ ਨਹੀਂ ਹੈ ਅਤਾ ਸਭ ਕੁਝ ਮਾੜਾ ਵੀ ਨਹੀਂ ਹੈ। ਇਹ 50-50 ਅਨੁਪਾਤ ਨਾਲ ਯਾਨੀ ਚੰਗਾਂ ਵੀ ਹੋ ਰਿਹਾ ਹੈ ਤੇ ਗਲਤ ਵੀ ਹੋ ਰਿਹਾ ਹੈ। ਰਾਣਾ ਨੇ ਕਿਹਾ ਕਿ ਪਤਰਕਾਰ, ਪ੍ਰੈਸ, ਮੀਡੀਆਂ ਦਬਾਅ ਹੇਠ ਕੰਮ ਕਰ ਰਿਹਾ ਹੈ। ਪਹਿਲਾਂ ਦਬਾਅ ਰਾਜਸੀ ਹੈ, ਦੂਸਰਾ ਸਬੰਧਿਤ ਅਦਾਰਾ ਅਤੇ ਤੀਸਰਾ ਪੁਲਿਸ ਦਾ ਦਬਾਅ ਹੈ। ਇਸਤੋਂ ਇਲਾਵਾ ਕਿਸੀ ਖ਼ਬਰ ਨੂੰ ਲੈ ਕੇ ਮਾਨਹਾਨੀ ਦਾ ਮੁਕਦਮਾ ਕਰਕੇ ਵੀ ਡਰਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਫਿਰ ਵੀ ਪਤਰਕਾਰ ਨੂੰ ਬਿ ਤੋਂ ਆਪਣਾ ਕੰਮ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਦੁਨੀਆਂ ਦੀ ਤਰਕੀ ਵਿਚ ਯੋਗਦਾਨ ਪਾਉਣ ਵਾਲੀਆਂ ਸੰਸਥਾਵਾਂ ਵਿਚ ਮੀਡੀਆਂ ਦੀ ਯੋਗਦਾਨ ਬ ਖੁਲ ਦਿਲੀ ਨਾਲ ਸੰਵਾਦ ਹੋਣ ਨਾਲ ਸਮਸਿਆਂ ਦੇ ਮਸਲੇ ਹਲ ਹੁੰਦੇ ਹਨ। ਉਨ੍ਹਾਂ ਕਿਹਾ ਕਿ ਅਜ ਲੋਕਾਂ ਖਾਸ ਕਰਕੇ ਰਾਜਸੀ ਲੋਕਾਂ ਵਿਚ ਸਚ ਜਾਂ ਆਲੋਚਨਾਂ ਸੁਣਦਾ ਮਾਦਾ ਨਹੀਂ ਰਿਹਾ। ਰਾਣਾ ਨੇ ਕਿਹਾ ਕਿ ਉਹ ਹਮੇਸ਼ਾਂ ਪੰਜਾਬੀ ਵਿਚ ਆਪਣਾ ਭਾਸ਼ਣ ਦਿੰਦੇ ਹਨ ਕਿਉਂਕਿ ਪੰਜਾਬੀ ਮਾਂ ਬੋਲੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਖੁਦ ਹੀਣ ਭਾਵਨਾਂ ਵਿਚੋਂ ਨਿਕਲਣਾ ਪਵੇਗਾ। ਪੰਜਾਬੀ ਜਾਗਰਣ ਦੇ ਸੰਪਾਦਕ ਸ਼੍ਰੀ ਵਰਿੰਦਰ ਸਿੰਘ ਵਾਲੀਆ ਨੇ ਕਿਤਾਬ ਨੂੰ ਇਸ ਵਰ੍ਹੇ ਦੀ ਵਧੀਆਂ ਕਿਤਾਬ ਦਸਦਿਆਂ ਕਿਹਾ ਕਿ ਪੰਜਾਬੀ ਬਹੁਤ ਅਮੀਰ ਭਾਸ਼ਾ ਹੈ ਪਰ ਅਸੀਂ ਸਹੀ ਢੰਗ ਨਾਲ ਪੰਜਾਬੀ ਨੂੰ ਪ੍ਰੋਜੈਕਟ ਨਹੀਂ ਕਰ ਰਹੇ ਅਤੇ ਪੰਜਾਬੀਆਂ ਨੂੰ ਹੀਣ ਭਾਵਨਾ ਵਿਚੋਂ ਨਿਕਲਣਾ ਪਵੇਗਾ। ਉਨ੍ਹਾਂ ਕਿਹਾ ਕਿ ਕੋਈ ਅਦਾਰਾ ਗਲਤ ਨਹੀਂ ਹੁੰਦਾ ਬਲਕਿ ਵਿਅਕਤੀ ਖੁਦ ਗਲਤ ਜਾਂ ਠੀਕ ਹੁੰਦਾ ਹੈ। ਇਕ ਪਤਰਕਾਰ ਦਾ ਫੈਸਲਾ ਅਦਾਰੇ ‘ਤੇ ਲਾਗੂ ਨਹੀਂ ਕੀਤਾ ਜਾ ਸਕਦਾ। ਇਸ ਮੌਕੇ ਪਤਰਕਾਰ ਤਰਲੋਚਨ ਸਿੰਘ ਨੇ ਕਿਤਾਬ ‘ਤੇ ਪਰਚਾ ਪੜਦਿਆਂ ਲੇਖਕ ਦੀ ਪ੍ਰਸੰਸ਼ਾਂ ਕਰਦਿਆਂ ਕਿਹਾ ਕਿ ਨਵੇਂ ਪਤਰਕਾਰਾਂ ਨੂੰ ਇਹ ਕਿਤਾਬ ਜਰੂਰ ਪੜ੍ਹਨੀ ਚਾਹੀਦੀ ਹੈ। ਤਰਲੋਚਨ ਸਿੰਘ ਨੇ ਕਿਤਾਬ ਵਿਚ ਲੇਖਕ ਵਲੋਂ ਪਤਰਕਾਰਾਂ ਦੀ ਸੁਰਖਿਆ, ਬੋਰਡ ਵੇਜ, ਪ੍ਰੈਸ ਕੌਂਸਲ ਆਫ ਇੰਡੀਆਂ, ਔਰਤ ਪਤਰਕਾਰਾਂ ਅਤੇ ਪੰਜਾਬੀ ਚੈਨਲਾਂ ਦੇ ਹਿੰਦੀ ਸੰਪਾਦਕਾਂ ਬਾਰੇ ਬੇਬਾਕੀ ਨਾਲ ਲਿਖਣ ਦੀ ਗਲ ਕਰਦਿਆਂ ਕਿਹਾ ਕਿ ਲੇਖਕ ਨੇ ਬਹੁਤ ਸਾਰੇ ਪਹਿਲੂਆਂ ‘ਤੇ ਬੇਬਾਕੀ ਨਾਲ ਲਿਖਿਆ ਹੈ। ਅੰਤ ਪਤਰਕਾਰ ਜਗਤਾਰ ਸਿੰਘ ਭੁਲਰ ਨੇ ਕਿਤਾਬ ਬਾਰੇ ਦਸਦਿਆਂ ਕਿਹਾ ਕਿ ਕਿਤਾਬ ਵਿਚ ਮੁਖ ਮੰਤਰੀ ਦੇ ਦਫ਼ਤਰ ਦੇ ਨੇੜ੍ਹੇ ਪ੍ਰੈਸ ਰੂਮ, ਸਰਕਾਰੀ ਦਫ਼ਤਰਾਂ ਵਿਚੋਂ ਕਿਵੇਂ ਪਤਰਕਾਰ ਵਿਸ਼ੇਸ਼ ਖ਼ਬਰ ਲਈ ਜਾਂਦਾ, ਪ੍ਰੈਸ ਰੂਮ ਵਿਚ ਪਤਰਕਾਰਾਂ ਵਲੋਂ ਕੀਤੀ ਜਾਂਦੀ ਗਲਬਾਤ ਦੇ ਆਧਾਰਿਤ ਹੈ, ਇਸ ਮੌਕੇ ਲੋਕ ਸੰਪਰਕ ਵਿਭਾਗ ਦੇ ਵਧੀਕ ਡਾਇਰੈਕਟਰ ਉਪਿੰਦਰ ਸਿੰਘ ਲਾਂਬਾ, ਡਿਪਟੀ ਡਾਇਰੈਕਟਰ ਡਾ ਅਜੀਤ ਸਿੰਘ ਕੰਵਲ, ਪੰਜਾਬ ਸਰਕਾਰ ਦੇ ਸਾਬਕਾ ਉਪ ਮੀਡੀਆ ਸਲਾਹਕਾਰ ਵਿਨੀਤ ਜੋਸ਼ੀ, ਭਾਜਪਾ ਨੇਤਾ ਹਰਜੀਤ ਸਿੰਘ ਭੁਲਰ, ਕਾਂਗਰਸ ਪਾਰਟੀ ਦੇ ਬੁਲਾਰੇ ਗੁਰਵਿੰਦਰ ਸਿੰਘ ਬਾਲੀ, ਰਿੰਪਲ ਮਿਡਾ, ਅਨੀਸ਼ ਸਿਡਾਨਾ, ਹਰਿਆਣਾ ਵਿਧਾਨ ਸਭਾ ਦੇ ਸਾਬਕਾ ਸਕਤਰ ਰਾਮ ਨਰਾਇਣ ਯਾਦਵ ਤੇ ਵਕੀਲ ਰਜਿੰਦਰ ਸਿੰਘ ਟੁਪਿਆਲਾ ਹਾਜ਼ਰ ਸਨ।