ਹਿਸਾਰ, 22 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਹਰਿਆਣਾ ’ਚ ਹਿਸਾਰ ਦੇ ਪਿੰਡ ਬਾਲਸਮੰਦ ਵਿਖੇ 60 ਫੁਟ ਡੂੰਘੇ ਬੋਰ ’ਚ ਡਿਗੇ ਬਚੇ ਨੂੰ ਆਖ਼ਰਕਾਰ 47 ਘੰਟਿਆਂ ਮਗਰੋਂ ਸੁਰਖਿਅਤ ਢੰਗ ਨਾਲ ਬਾਹਰ ਕਢ ਲਿਆ ਗਿਆ ਹੈ। ਬਚੇ ਨੂੰ ਬਚਾਉਣ ਲਈ ਫੌਜ ਅਤੇ ਐਨ.ਡੀ.ਆਰ.ਐਫ. ਵਲੋਂ ਸਾਂਝੇ ਤੌਰ ’ਤੇ ਬਚਾਓ ਮੁਹਿੰਮ ਚਲਾਈ ਗਈ। ਜਾਣਕਾਰੀ ਅਨੁਸਾਰ 15 ਮਹੀਨੇ ਦਾ ਬਚਾ ਨਦੀਮ ਹੋਲੀ ਖੇਡਣ ਸਮੇਂ 60 ਫੁਟ ਡੂੰਘੇ ਬੋਰ ਵਿਚ ਅਚਾਨਕ ਡਿਗ ਗਿਆ ਸੀ। ਬਚੇ ਦੇ ਬੋਰ ’ਚ ਡਿਗਣ ਮਗਰੋਂ ਮਾਪਿਆਂ ਵਲੋਂ ਪਿੰਡ ਦੇ ਸਰਪੰਚ ਨੂੰ ਤੁਰੰਤ ਜਾਣਕਾਰੀ ਦਿਤੀ ਗਈ, ਜਿਸ ਨੇ ਸਥਾਨਕ ਪੁਲਿਸ ਅਤੇ ਪ੍ਰਸ਼ਾਸਨ ਨੂੰ ਸੂਚਨਾ ਦਿਤੀ।