ਜੰਮੂ-ਕਸ਼ਮੀਰ ’ਚ ਸੁਰਖਿਆ ਬਲਾਂ ਵੱਲੋਂ 3 ਅੱਤਵਾਦੀ ਢੇਰ

ਅੱਤਵਾਦੀਆ ਨੇ 12 ਸਾਲਾ ਮਾਸੂਮ ਦੀ ਕੀਤੀ ਹੱਤਿਆ

ਸ੍ਰੀਨਗਰ, 22 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਦੇ ਹਾਜਿਨ ਇਲਾਕੇ ’ਚ ਸੁਰਖਿਆ ਬਲਾਂ ਵਲੋਂ 2 ਅਤਵਾਦੀਆਂ ਨੂੰ ਢੇਰ ਕਰ ਦਿਤਾ ਗਿਆ। ਜਦੋਂ ਕਿ ਇਕ ਅਤਵਾਦੀ ਸ਼ੋਪੀਆਂ ’ਚ ਮਾਰਿਆ ਗਿਆ। ਜਦੋਂ ਕਿ ਅਤਵਾਦੀਆਂ ਵੱਲੋਂ ਇਕ 12 ਸਾਲਾ ਸਥਾਨਕ ਬਚੇ ਦੀ ਹਤਿਆ ਕੀਤੀ ਗਈ। ਪੁਲਿਸ ਬੁਲਾਰੇ ਨੇ ਜਾਣਕਾਰੀ ਦਿਤੀ ਕਿ ਜੰਮੂ ਕਸ਼ਮੀਰ ਦੇ ਬਾਰਾਮੁਲਾ ਜ਼ਿਲ੍ਹੇ ’ਚ ਵੀਰਵਾਰ ਤੋਂ ਜਾਰੀ ਸੁਰਖਿਆ ਬਲਾਂ ਦੇ ਘੇਰੇ ਅਤੇ ਤਲਾਸ਼ੀ ਮੁਹਿੰਮ ਦੌਰਾਨ ਮੁਠਭੇੜ ’ਚ 2 ਅਤਵਾਦੀ ਮਾਰੇ ਗਏ। ਉਨ੍ਹਾਂ ਦੱਸਿਆ ਕਿ ਬਾਂਦੀਪੋਰਾ ਜ਼ਿਲ੍ਹੇ ਦੇ ਮੀਰ ਮੁਹਲਾ ਇਲਾਕੇ ’ਚ ਅਤਵਾਦੀਆਂ ਨੇ ਮਾਸੂਮ ਬਚੇ ਸਮੇਤ 2 ਲੋਕਾਂ ਨੂੰ ਬੰਧਕ ਬਣਾਇਆ ਸੀ। ਹਾਲਾਂਕਿ ਸੁਰਖਿਆ ਬਲ ਦੂਜੇ ਵਿਅਕਤੀ ਨੂੰ ਸਹੀ ਸਲਾਮਤ ਬਚਾਉਣ ’ਚ ਸਫ਼ਲ ਰਹੇ। ਇਥੇ ਇਹ ਜ਼ਿਕਰਯੋਗ ਹੈ ਕਿ ਸੁਰਖਿਆ ਬਲਾਂ ਨੇ 24 ਘੰਟਿਆਂ ਦੌਰਾਨ ਕੁਲ 7 ਅਤਵਾਦੀਆਂ ਨੂੰ ਢੇਰ ਕੀਤਾ। ਸ਼ੋਪੀਆ ਜ਼ਿਲ੍ਹੇ ਵਿਚ ਅਤਵਾਦੀਆਂ ਅਤੇ ਸੁਰਖਿਆ ਬਲਾਂ ਵਿਚਾਲੇ ਸ਼ੁਕਰਵਾਰ ਨੂੰ ਮੁਕਾਬਲਾ ਸ਼ੁਰੂ ਹੋ ਗਿਆ। ਜਿਸ ਵਿਚ ਇਕ ਐਸ.ਐਚ.ਓ. ਸਮੇਤ 2 ਪੁਲਿਸ ਕਰਮਚਾਰੀ ਜ਼ਖ਼ਮੀ ਹੋ ਗਏ। ਪੁਲਿਸ ਅਧਿਕਾਰੀ ਨੇ ਦਸਿਆ ਕਿ ਦਖਣੀ ਕਸ਼ਮੀਰ ਵਿਚ ਸ਼ੋਪੀਆ ਦੇ ਇਮਾਮ ਸਾਹਿਬ ਇਲਾਕੇ ਵਿਚ ਅਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਬਾਅਦ ਸੁਰਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿਤੀ।

Send this to a friend