ਨੈਸ਼ਨਲ ਹਾਈਵੇ ਸੰਘਰਸ਼ ਕਮੇਟੀ ਨੇ ਮੰਗਾਂ ਸਬੰਧੀ ਬੰਦ ਰੱਖ ਕੇ ਕੀਤਾ ਰੋਸ ਮੁਜਾਹਰਾ

ਬਰੇਟਾ, 22 ਮਾਰਚ (ਰੀਤਵਾਲ)- ਬਰੇਟਾ ਕੈਚੀਆਂ ਤੇ ਬਣ ਰਹੇ ਨੈਸ਼ਨਲ ਹਾਈਵੇ ਸਬੰਧੀ ਹੱਕੀ ਮੰਗਾਂ ਸਬੰਧੀ ਕੈਚੀਆਂ ਵਾਲੀ ਮਾਰਕਿਟ ਬੰਦ ਰੱਖ ਕੇ ਇੱਕ ਰੋਸ ਮੁਜਹਾਰਾ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਉਹਨਾ ਦੀਆਂ ਜਾਇਜ ਮੰਗਾਂ ਪ੍ਰਤੀ ਕੋਈ ਧਿਆਨ ਨਹੀ ਦੇ ਰਹੀ ਉਹਨਾ ਵੱਲੋ ਕਈ ਵਾਰ ਡਿਪਟੀ ਕਮਿਸ਼ਨਰ ਅਤੇ ਐਸ.ਡੀ.ਐਮ. ਨੂੰ ਮਿਲ ਕੇ ਉਹਨਾ ਦੇ ਧਿਆਨ ਵਿੱਚ ਲਿਆਂਦਾ ਜਾ ਚੁੱਕਾ ਹੈ। ਪਰ ਫਿਰ ਵੀ ਸਰਕਾਟਰ ਅਤੇ ਪ੍ਰਸ਼ਾਸਨ ਵੱਲੋ ਸਾਡੀਆਂ ਮੰਗਾਂ ਪ੍ਰਤੀ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਇਨ੍ਹਾਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਵਿੱਚ ਕਾਲੀਆਂ ਝੰਡੀਆਂ ਵਿਖਾਈਆਂ ਜਾਣਗੀਆਂ ਅਤੇ ਮੰਗਾਂ ਪੁਰੀਆਂ ਕਰਵਾਉਣ ਲਈ ਸੰਘਰਸ ਤੇਜ ਕੀਤਾ ਜਾਵੇਗਾ। ਇਸ ਮੌਕੇ ਗੁਰਵਿੰਦਰ ਸਿੰਘ ਖੱਤਰੀਵਾਲਾ, ਕੁਲਵੰਤ ਸਿੰਘ ਕਿਸਨਗੜ੍ਹ, ਮਹਿੰਦਰ ਪਾਲ ਇੱਲੀ, ਰਾਕੇਸ ਕੁਮਾਰ, ਲੱਕੀ ਕੁਮਾਰ, ਬਨਾਰਸੀ ਦਾਸ, ਨਿੱਕਾ ਧੀਮਾਨ, ਜੁਗਰਾਜ ਸਿੰਘ, ਸੁਰਿੰਦਰ ਕੁਮਾਰ, ਰਾਜੇਸ ਅੱਗਰਵਾਲ, ਮਹਿੰਦਰ ਸਿੰਘ, ਟਹਿਲ ਸਿੰਘ, ਲਛਮਣ ਦਾਸ, ਜਨਕ ਰਾਜ, ਬੂਟਾ ਸਿੰਘ, ਰਣਜੀਤ ਸਿੰਘ ਆਦਿ ਹਾਜ਼ਰ ਸਨ।

Send this to a friend