ਬਠਿੰਡਾ, 22 ਮਾਰਚ (ਸੁਖਵਿੰਦਰ ਸਰਾਂ, ਗੋਬਿੰਦ ਬੀਬੀਵਾਲਾ)- ਲੋਕ ਸਭਾ ਚੋਣਾਂ ਦਾ ਬਿਗੁਲ ਵਜਦਿਆਂ ਹੀ ਵਖ ਵਖ ਪਾਰਟੀਆਂ ਦੇ ਲੀਡਰਾਂ ਅਤੇ ਵਿਧਾਇਕਾਂ ਵਲੋਂ ਆਪਣਾ ਰੁਖ ਪਿੰਡਾਂ ਸ਼ਹਿਰਾਂ ਅਤੇ ਕਸਬਿਆਂ ਵਲ ਨੂੰ ਕਰ ਦਿਤਾ ਹੈ। ਵਖ ਵਖ ਪਿੰਡਾਂ ‘ਚ ਜਾ ਕੇ ਨੁਕੜਾ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਭੁਚੋ ਹਲਕਾ ਦੇ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੇ ਵੀ ਆਪਣੀਆਂ ਸਰਗਰਮੀਆਂ ਤੇਜ ਕਰਦਿਆਂ ਹਲਕੇ ਦੇ ਪਿੰਡਾਂ ਦੋ ਦੌਰਾ ਸ਼ੁਰੂ ਕਰ ਦਿਤਾ ਹੈ, ਜਿਸ ਤਹਿਤ ਵਖ ਵਖ ਪਿੰਡਾਂ ‘ਚ ਜਾ ਕੇ ਲੋਕਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਲੋਕਾਂ ਦੀਆਂ ਮੁਸ਼ਕਲਾਂ ਸੁਣ ਰਹੇ ਹਨ।ਇਸੇ ਲੜੀ ਤਹਿ ਪਿੰਡ ਬੀਬੀ ਵਾਲਾ ਵਿਖੇ ਪਹੁੰਚੇ ਵਿਧਾਇਕ ਕੋਟਭਾਈ ਨੇ ਪਿੰਡ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ, ਜਿੰਨ੍ਹਾਂ ‘ਚੋਂ ਕੁਝ ਦਾ ਮੌਕੇ ‘ਤੇ ਨਿਪਟਾਰਾ ਵੀ ਕੀਤਾ। ਇਸ ਮੌਕੇ ਉਨ੍ਹਾਂ ਆਉਂਦੀਆਂ ਲੋਕ ਸਭਾ ਚੋਣਾ ਲਈ ਲੋਕਾਂ ਨੂੰ ਲਾਮਵੰਦ ਕਰਦਿਆਂ ਇਕਜੁਟ ਹੋ ਕੇ ਪਾਰਟੀ ਨੂੰ ਕਾਮਯਾਬ ਕਰਨ ਲਈ ਪ੍ਰੇਰਿਆ। ਇਸ ਮੌਕੇ ਉਨ੍ਹਾਂ ਕੁਝ ਰੁਸੇ ਵਰਕਰਾਂ ਦੇ ਵੀ ਗਿਲੇ ਸ਼ਿਕਵੇ ਦੂਰ ਕਰਕੇ ਪਾਰਟੀ ਲਈ ਬਣਦੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪਿਛਲੀ ਅਕਾਲੀ ਸਰਕਾਰ ਨੇ ਪੰਜਾਬ ਨੂੰ ਰਜ ਕੇ ਕੁਟਿਆ ਅਤੇ ਲੁਟਿਆ ਹੈ, ਜਿਸ ਕਰਕੇ ਕਿਸਾਨ ਵੀ ਖੁਦਕਸ਼ੀਆਂ ਦੇ ਰਾਹ ਪੈਣ ਲਈ ਮਜਬੂਰ ਹੋਏ ਹਨ, ਪਰ ਕਾਂਗਰਸ ਹਮੇਸ਼ਾਂ ਹੀ ਪੰਜਾਬ ਦੇ ਲੋਕਾਂ ਦੇ ਭਲਾਈ ਹਿਤ ਕੰਮ ਕੀਤੇ ਹਨ, ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੇ ਢਾਈ ਲਖ ਤਕ ਦੇ ਕਰਜ਼ੇ ਮੁਆਫ ਕਰਕੇ ਵਡੀ ਰਾਹ ਦੁਆਈ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁਖ ਮੰਤਰੀ ਪੰਜਾਬ ਚੋਣ ਮੈਨੀਫੈਸਟੋ ਦੌਰਾਨ ਕੀਤੇ ਵਾਅਦਿਆਂ ਨੂੰ ਇਕ ਇਕ ਕਰਕੇ ਪੂਰਾ ਕਰ ਰਹੇ ਹਨ । ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਵਧ ਚੜ੍ਹਕੇ ਸਾਥ ਦੇਣ ਤਾਂ ਜੋ ਕੇਂਦਰ ‘ਚ ਕਾਂਗਰਸ ਦੀ ਸਰਕਾਰ ਲਿਆ ਕੇ ਦੇਸ਼ ਦਾ ਵਿਕਾਸ ਦੀਆਂ ਲੀਹਾਂ ‘ਤੇ ਤੋਰਿਆ ਜਾ ਸਕੇ ਅਤੇ ਬਣਦੀਆਂ ਸਹੂਲਤਾਂ ਲੋਕਾਂ ਤਕ ਵਧ ਤੋਂ ਵਧ ਪਹੁੰਚਾਈਆ ਜਾ ਸਕਣ । ਇਸ ਮੌਕੇ ਪਿੰਡ ਦੀ ਸਰਪੰਚ ਬੀਬੀ ਪਰਮਜੀਤ ਕੌਰ ਉਨ੍ਹਾਂ ਦੇ ਪਤੀ ਬਲਵਿੰਦਰ ਸਿੰਘ ਖਾਲਸਾ, ਪੰਚਾਇਤ ਮੈਂਬਰ ਸੁਖਪ੍ਰੀਤ ਕੌਰ, ਅਮਨਦੀਪ ਕੌਰ, ਵੀਰਪਾਲ ਕੌਰ, ਬਲਦੇਵ ਸਿੰਘ , ਗੁਰਾਦਿਤਾ ਸਿੰਘ, ਸੁਖਜਿੰਦਰ ਸਿੰਘ, ਸੁਖਦੀਪ ਸਿੰਘ, ਬਘੇਲ ਸਿੰਘ, ਪ੍ਰਿਥੀਪਾਲ ਸਿੰਘ, ਕੰਵਰਜੀਤ ਸਿੰਘ, ਇੰਦਰਜੀਤ ਸਿੰਘ ਤੋਂ ਇਲਾਵਾ ਵਡੀ ਗਿਣਤੀ ‘ਚ ਪਿੰਡ ਵਾਸੀ ਮੌਜ਼ੂਦ ਸਨ।