ਸੰਸਥਾ ਦੇ ਚੇਅਰਮੈਨ ਸ. ਗੁਰਿੰਦਰਪਾਲ ਸਿੰਘ ਜੋਸ਼ਨ ਨੇ ਅਕਸ਼ੇ ਕੁਮਾਰ ਨੂੰ ਕੀਤਾ ਸਨਮਾਨਿਤ
ਲੁਧਿਆਣਾ- ਦੁਨੀਆਂ ਦੇ ਇਤਿਹਾਸ ਅੰਦਰ ਦਰਜ ਸੂਰਬੀਰਤਾ ਭਰੀਆਂ ਲੜਾਈਆਂ ਵਿੱਚੋਂ ਇੱਕ ਸਾਰਾਗੜ੍ਹੀ ਦੀ ਲੜਾਈ ਦੇ ਸ਼ਾਨਾਮੱਤੀ ਇਤਿਹਾਸ ਨੂੰ ਸਮੁੱਚੇ ਸੰਸਾਰ ਦੇ ਲੋਕਾਂ ਤੱਕ ਪਹੁੰਚਾਣ ਲਈ ਕਾਰਜ ਕਰ ਰਹੀ ਸੰਸਥਾ ਸਾਰਾਗੜ੍ਹੀ ਫਾਊਡੇਂਸ਼ਨ ਨੇ ਅੱਜ ਇੱਕ ਇਤਿਹਾਸਕ ਫੈਸਲਾ ਲੈਂਦਿਆ ਹੋਇਆਂ ਬਾਲੀਵੁੱਡ ਦੇ ਉਘੇ ਅਭਿਨੇਤਾ ਅਕਸ਼ੇ ਕੁਮਾਰ ਨੂੰ ਆਪਣੀ ਸੰਸਥਾ ਦਾ ੂਗਲੋਬਲ ਅੰਬੈਸਡਰੂ ਬਣਾਉਣ ਦਾ ਰਸਮੀ ਤੋਰ ਤੇ ਐਲਾਨ ਕੀਤਾ । ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਹੋਇਆ ਸਾਰਾਗੜ੍ਹੀ ਫਾਊਡੇਸ਼ਨ ਦੇ ਮੀਡੀਆ ਸਲਾਹਕਾਰ ਸ. ਰਣਜੀਤ ਸਿੰਘ ਖਾਲਸਾ ਨੇ ਦੱਸਿਆ ਕਿ 36 ਸਿੱਖ ਰੈਜੀਮੈਂਟ ਦੇ ਬਹਾਦਰ 21 ਸਿੱਖ ਫੋਜੀਆਂ ਦੀ ਸ਼ਹੀਦੀ ਯਾਦ ਨੂੰ ਸਮਰਪਿਤ ਡਾਇਰੈਕਟਰ ਅਨੁਰਾਗ ਸਿੰਘ ਵੱਲੋਂ ਬਣਾਈ ਗਈ ਫਿਲਮ ਕੇਸਰੀ ਵਿੱਚ ਹਵਲਦਾਰ ਈਸ਼ਰ ਸਿੰਘ ਦਾ ਰੋਲ ਕਰ ਰਹੇ ਫਿਲਮੀ ਅਦਾਕਾਰ ਅਕਸ਼ੇ ਕੁਮਾਰ ਵੱਲੋਂ ਨਿਭਾਈ ਗਈ ਬੇਹਤਰੀਨ ਭੂਮਿਕਾ ਨੂੰ ਮੁੱਖ ਰੱਖਦਿਆਂ ਹੋਇਆ ਬੀਤੀ ਸ਼ਾਮ ਸਾਰਾਗੜ੍ਹੀ ਫਾਊਡੇਸ਼ਨ ਦੇ ਚੇਅਰਮੈਨ ਸ. ਗੁਰਇੰਦਰਪਾਲ ਸਿੰਘ ਜੋਸ਼ਨ ਨੇ ਆਪਣੇ ਸਾਥੀਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕਰਨ ਉਪਰੰਤ ਬਾਲੀਵੁੱਡ ਅਭਿਨੇਤਾ ਅਕਸ਼ੇ ਕੁਮਾਰ ਨੂੰ ਸੰਸਥਾ ਦਾ ੂਗਲੋਬਲ ਅੰਬੈਸਡਰੂ ਬਣਾਉਣ ਦਾ ਫੈਸਲਾ ਕੀਤਾ । ਇਸ ਦੇ ਨਾਲ ਹੀ ਸਾਰਾਗੜ੍ਹੀ ਜੰਗ ਤੇ ਬਣੀ ਫਿਲਮ ਕੇਸਰੀ ਦੀ ਪ੍ਰਮੋਸ਼ਨ ਲਈ ਪੰਜਾਬ ਵਿਖੇ ਉਚੇਚੇ ਤੌਰ ਤੇ ਪੁੱਜੇ ਬਾਲੀਵੁੱਡ ਅਭਿਨੇਤਾ ਅਕਸ਼ੇ ਕੁਮਾਰ ਨੂੰ ਬਤੌਰ ਸਾਰਾਗੜ੍ਹੀ ਫਾਊਡੇਸ਼ਨ ਦਾ ੂਗਲੋਬਲ ਅੰਬੈਸਡਰੂ ਦਾ ਐਲਾਨ ਕਰਕੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ । ਉਹਨਾਂ ਨੇ ਦੱਸਿਆ ਕਿ ਸੰਸਥਾ ਦਾ ੂਗਲੋਬਲ ਅੰਬੈਸਡਰੂ ਬਣਨ ਉਪਰੰਤ ਬਾਲੀਵੁੱਡ ਅਭਿਨੇਤਾ ਅਕਸ਼ੇ ਕੁਮਾਰ ਨੇ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਕਿਹਾ ਕਿ ਜੋ ਵੱਡਾ ਮਾਣ-ਸਨਮਾਨ ਮੈਨੂੰ ਸਾਰਾਗੜ੍ਹੀ ਫਾਉਡੇਂਸ਼ਨ ਦੇ ਚੇਅਰਮੈਨ ਸ. ਗੁਰਇੰਦਰਪਾਲ ਸਿੰਘ ਜੋਸ਼ਨ ਅਤੇ ਉਹਨਾਂ ਦੇ ਸਾਥੀਆਂ ਨੇ ਮੈਨੂੰ ਬਖਸ਼ਿਆ ਹੈ । ਉਸ ਲਈ ਮੈਂ ਇਹਨਾਂ ਦਾ ਰਿਣੀ ਰਹਾਂਗਾ । ਉਹਨਾਂ ਨੇ ਇਹ ਵੀ ਭਰੋਸਾ ਦਿੱਤਾ ਕਿ ਸਾਰਾਗੜ੍ਹੀ ਫਾਉਡੇਂਸ਼ਨ ਵੱਲੋਂ ਦੁਨੀਆਂ ਦੇ ਵੱਖ ਵੱਖ ਦੇਸ਼ਾ ਵਿੱਚ ਕੀਤੇ ਜਾਣ ਵਾਲੇ ਸਮਾਗਮਾਂ ਅੰਦਰ ਉਹ ਉਚੇਚੇ ਤੌਰ ਤੇ ਆਪਣੀ ਹਾਜ਼ਰੀ ਭਰਨਗੇ ਅਤੇ ਦੁਨੀਆਂ ਦੇ ਲੋਕਾਂ ਨੂੰ ਸਾਰਾਗੜ੍ਹੀ ਦੀ ਇਤਿਹਾਸਕ ਲੜਾਈ ਦੀ ਮਹੱਤਤਾ ਨੂੰ ਦੱਸਣ ਵਿੱਚ ਆਪਣਾ ਪੂਰਨ ਸਹਿਯੋਗ ਦੇਣਗੇ। ਸ. ਖਾਲਸਾ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਸਾਰਾਗੜ੍ਹੀ ਲੜਾਈ ਦੇ ਇਤਿਹਾਸ ਨੂੰ ਬਿਆਨ ਕਰਦੀ ਡਾਇਰੈਕਟਰ ਅਨੁਰਾਗ ਸਿੰਘ ਵੱਲੋਂ ਬਣਾਈ ਗਈ ਫਿਲਮ ਕੇਸਰੀ ਦੀ ਪਟ ਕਥਾ (ਸਕ੍ਰਿਪਟ) ਲਿਖਣ ਅਤੇ ਲੜਾਈ ਦੇ ਕਈ ਇਤਿਹਾਸਕ ਹਵਾਲਿਆ ਤੋਂ ਜਾਣੂ ਕਰਵਾਉਣ ਵਿੱਚ ਸੰਸਥਾ ਦੇ ਚੇਅਰਮੈਨ ਸ. ਗੁਰਇੰਦਰਪਾਲ ਸਿੰਘ ਜੋਸ਼ਨ ਨੇ ਉਹਨਾਂ ਦੀ ਕਾਫੀ ਮਦਦ ਕੀਤੀ ਹੈ, ਖਾਸ ਕਰਕੇ ਉਹਨਾਂ ਵੱਲੋਂ ਲਿਖੀ ਗਈ ਪੁਸਤਕ ੂਬੈਟਲ ਆਫ ਸਾਰਾਗੜ੍ਹੀੂ ਤੋਂ ਹੀ ਸੇਧ ਲੈ ਕੇ ਉਕਤ ਫਿਲਮ ਦਾ ਨਿਰਮਾਣ ਕੀਤਾ ਗਿਆ । ਬਾਲੀਵੁੱਡ ਅਭਿਨੇਤਾ ਅਕਸ਼ੇ ਕੁਮਾਰ ਨੂੰ ਸਨਮਾਨਿਤ ਕਰਨ ਸਮੇਂ ਸਾਰਾਗੜ੍ਹੀ ਫਾਉਡੇਂਸ਼ਨ ਦੇ ਪ੍ਰਧਾਨ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ, ਜਨ: ਮਨਜੀਤ ਸਿੰਘ, ਮੀਡੀਆ ਸਲਾਹਕਾਰ ਰਣਜੀਤ ਸਿੰਘ ਖਾਲਸਾ, ਜੁਆਇੰਟ ਸੈਕਟਰੀ ਤਰਨਵੀਰ ਸਿੰਘ ਬੈਨੀਪਾਲ, ਫਿਲਮ ਕੇਸਰੀ ਦੇ ਡਾਇਰੈਕਟਰ ਅਨੁਰਾਗ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
– ਪੰਜਾਬ ਟਾਇਮਜ਼ ਬਿਊਰੋ