ਐਸ.ਐਸ.ਪੀ.ਸ. ਹਰਜੀਤ ਸਿੰਘ ਵੱਲੋਂ ਜ਼ਿਲ੍ਹਾ ਬਰਨਾਲਾ ਨੂੰ ਅਪਰਾਧ ਮੁਕਤ ਬਣਾਉਣ ਲਈ ਕੀਤੇ ਜਾ ਰਹੇ ਨੇ ਵਿਸ਼ੇਸ਼ ਉਪਰਾਲੇ

ਬਰਨਾਲਾ ਸ਼ਹਿਰ ’ਚ ਸੁਰੱਖਿਆ ਲਈ 51 ਕੈਮਰੇ ਲਗਵਾਏ

ਬਰਨਾਲਾ- ਜ਼ਿਲ੍ਹਾ ਬਰਨਾਲਾ ਦੀ ਜੇਕਰ ਗੱਲ ਕਰੀਏ ਤਾਂ ਜ਼ਿਲ੍ਹਾ ਬਰਨਾਲਾ ਪੁਲਿਸ ਦੇ ਅੰਡਰ ਕੁੱਲ 11 ਥਾਣੇ ਹਨ। ਉਥੇ ਹੀ ਇੱਕ ਸੀ.ਆਈ.ਏ.ਸਟਾਫ਼ ਜ਼ਿਲ੍ਹੇ ਦਾ ਵੱਖਰੇ ਥਾਣੇ ਦਾ ਰੂਪ ਨਿਭਾ ਰਹੀ ਹੈ। ਇੰਨ੍ਹਾਂ ਥਾਣਿਆਂ ਦੇ ਮੁਖੀਆਂ ਵੱਲੋਂ ਐਸ.ਐਸ.ਪੀ.ਸ.ਹਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਕਰਾਇਮ ਨੂੰ ਠੱਲ ਪਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਐਸ.ਐਸ.ਪੀ. ਸ.ਹਰਜੀਤ ਸਿੰਘ ਵੱਲੋਂ ਵੱਖ-ਵੱਖ ਥਿਊਰੀਆਂ ਤੇ ਕੰਮ ਕਰਕੇ ਕਰਾਇਮ ਨੂੰ ਸ਼ਹਿਰ ਬਰਨਾਲਾ ਵਿੱਚੋਂ ਬਿਲਕੁਲ ਸਾਫ਼ ਕਰਨ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਜਿੰਨ੍ਹਾਂ ਵਿੱਚ ਉਨ੍ਹਾਂ ਨੂੰ ਸਫ਼ਲਤਾ ਵੀ ਹਾਸਿਲ ਹੋ ਰਹੀ ਹੈ। ਉਥੇ ਹੀ ਸ਼ਹਿਰ ਬਰਨਾਲਾ ਵਿੱਚ ਲੋਕ ਸਭਾ ਸੰਗਰੂਰ ਤੋਂ ਐਮ.ਪੀ.ਭਗਵੰਤ ਮਾਨ ਵੱਲੋਂ ਆਪਣੇ ਕੋਟੇ ’ਚੋਂ 15 ਲੱਖ ਦੀ ਗ੍ਰਾਟ ਦੇ ਕੇ ਪੂਰੇ ਸ਼ਹਿਰ ਵਿੱਚ 51 ਕੈਮਰੇ ਲਗਵਾਏ ਗਏ ਹਨ, ਜੋਕਿ ਸ਼ਹਿਰ ਵਿੱਚ ਪੁਲਿਸ ਦੀ ਤੀਸਰੀ ਅੱਖ ਦਾ ਕੰਮ ਕਰਦੇ ਹਨ, ਜਿੰਨ੍ਹਾ ਦਾ ਪੂਰਾ ਕੰਟਰੋਲ ਐਸ.ਐਸ.ਪੀ.ਦਫ਼ਤਰ ਬਣਿਆ ਹੋਇਆ ਹੈ।
ਜ਼ਿਲ੍ਹੇ ਵਿੱਚ ਤੈਨਾਤ ਉਚ ਅਧਿਕਾਰੀ- ਜ਼ਿਲ੍ਹਾ ਬਰਨਾਲਾ ਵਿੱਚ ਐਸ.ਐਸ.ਪੀ.ਸ.ਹਰਜੀਤ ਸਿੰਘ ਜੋਕਿ ਸ਼ਹਿਰ ਬਰਨਾਲਾ ਨੂੰ ਕਰਾਇਮ ਫ੍ਰੀ ਸਿਟੀ ਬਣਾਉਣ ਲਈ ਲਗਾਤਾਰ ਉਪਰਾਲੇ ਤਾਂ ਕਰ ਹੀ ਰਹੇ ਹਨ, ਉਥੇ ਹੀ ਜ਼ਿਲ੍ਹਾ ਬਰਨਾਲਾ ਵਿੱਚ ਐਸ.ਪੀ. ਹੈਡਕੁਆਟਰ ਸ.ਗੁਰਦੀਪ ਸਿੰਘ, ਐਸ.ਪੀ. ਇੰਨਵਸੀਟੇਗਸ਼ਨ ਸ. ਸੁਖਦੇਵ ਸਿੰਘ ਵਿਰਕ, ਡੀ. ਐਸ.ਪੀ. ਹੈਡਕੁਆਟਰ ਸ. ਜਸਵੀਰ ਸਿੰਘ, ਡੀ. ਐਸ.ਪੀ. ਇੰਨਵਸਟੀਗੇਸ਼ਨ ਸ. ਰਮਨਿੰਦਰ ਸਿੰਘ ਦਿਓਲ, ਡੀ.ਐਸ.ਪੀ.ਸ੍ਰੀ ਰਾਜੇਸ਼ ਕੁਮਾਰ ਛਿੱਬਰ, ਡੀ.ਐਸ.ਪੀ. ਤਪਾ. ਸ.ਰਵਿੰਦਰ ਸਿੰਘ ਰੰਧਾਵਾ, ਡੀ. ਐਸ.ਪੀ.ਮਹਿਲ ਕਲਾਂ ਸ. ਰਵਿੰਦਰ ਸਿੰਘ, ਡੀ.ਐਸ.ਪੀ.ਕੰਟਰੋਲ ਰੂਮ ਬਰਨਾਲਾ ਪਲਵਿੰਦਰ ਸਿੰਘ ਅਤੇ ਡੀ.ਐਸ.ਪੀ. ਸਪੈਸ਼ਲ ਬ੍ਰਾਂਚ ਬਰਨਾਲਾ ਪਰਮਿੰਦਰ ਸਿੰਘ ਜ਼ਿਲ੍ਹਾ ਬਰਨਾਲਾ ਵਿੱਚ ਤੈਨਾਤ ਹਨ, ਜੋਕਿ ਆਪਣੀ ਡਿਊਟੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਂਦਿਆਂ ਜ਼ਿਲ੍ਹੇ ਵਿੱਚੋ ਕਰਾਇਮ ਦੇ ਨਾਲ ਨਾਲ ਹੋਰ ਕੇਸਾਂ ਨੂੰ ਨਿਪਟਾਉਣ ਲਈ ਯਤਨਸ਼ੀਲ ਹਨ।
ਜ਼ਿਲ੍ਹਾ ਬਰਨਾਲਾ ਦੇ ਕੁਲ ਥਾਣਿਆਂ ’ਚ ਤੈਨਾਤ ਥਾਣਾ ਮੁਖੀ- ਜ਼ਿਲ੍ਹਾ ਬਰਨਾਲਾ ਦੇ ਕੁੱਲ 11 ਥਾਣਿਆਂ ਦੀ ਜੇਕਰ ਗੱਲ ਕਰੀਏ ਤਾਂ ਥਾਣਾ ਸਿਟੀ-1 ਦੇ ਵਿੱਚ ਐਸ.ਐਚ.ਓ.ਇੰਸਪੈਕਟਰ ਗੁਰਵੀਰ ਸਿੰਘ ਹਨ, ਥਾਣਾ ਸਿਟੀ-2 ਐਸ.ਐਚ.ਓ.ਸਾਹਿਬ ਸਿੰਘ, ਥਾਣਾ ਸਦਰ ਦੇ ਐਸ.ਐਚ.ਓ.ਬਲਜੀਤ ਸਿੰਘ ਢਿੱਲੋਂ, ਥਾਣਾ ਧਨੌਲਾ ਵਿੱਚ ਐਸ.ਐਚ.ਓ.ਇੰਸਪੈਕਟਰ ਹਾਕਮ ਸਿੰਘ, ਥਾਣਾ ਤਪਾ ਵਿੱਚ ਐਸ.ਐਚ.ਓ. ਇੰਸਪੈਕਟਰ ਜਨਪਾਲ ਸਿੰਘ, ਥਾਣਾ ਭਦੌੜ ਦੇ ਐਸ. ਐਚ.ਓ.ਸਬ ਇੰਸਪੈਕਟਰ ਹਰਸਿਮਰਨਜੀਤ ਸਿੰਘ, ਥਾਣਾ ਰੂੜੇਕੇ ਕਲਾਂ ਦੇ ਐਸ.ਐਚ.ਓ. ਇੰਸਪੈਕਟਰ ਗਮਦੂਰ ਸਿੰਘ, ਥਾਣਾ ਸ਼ਹਿਣਾ ਦੇ ਐਸ.ਐਚ.ਓ. ਇੰਸਪੈਕਟਰ ਬਿੱਕਰ ਸਿੰਘ, ਥਾਣਾ ਮਹਿਲ ਕਲਾਂ ਦੇ ਐਸ.ਐਚ.ਓ. ਇੰਸਪੈਕਟਰ ਰਾਹੁਲ ਕੌਸ਼ਲ, ਥਾਣਾ ਟੱਲੇਵਾਲ ਦੇ ਐਸ.ਐਚ.ਓ.ਸ. ਗੁਰਦੀਪ ਸਿੰਘ ਅਤੇ ਥਾਣਾ ਠੁੱਲੀਵਾਲ ਵਿਖੇ ਬਤੌਰ ਇੰਸਪੈਕਟਰ ਰਣਜੀਤ ਸਿੰਘ ਐਸ.ਐਚ.ਓ.ਸੇਵਾ ਨਿਭਾ ਰਹੇ ਹਨ।
– ਤਰਨਜੀਤ ਸਿੰਘ ਗੋਲਡੀ
ਜ਼ਿਲ੍ਹਾ ਇੰਚਾਰਜ ‘ਪੰਜਾਬ ਟਾਇਮਜ਼’ ਬਰਨਾਲਾ
ਸੰਪਰਕ : 78892-53175

Send this to a friend