May 14, 2026 4:08 pm

1 ਕਿੱਲੋ 400 ਗ੍ਰਾਮ ਹੈਰੋਇਨ ਸਮੇਤ ਨਸ਼ਾ ਤਸਕਰ ਕਾਬੂ

ਜਲੰਧਰ, 4 , ਮਾਰਚ (ਹਰਪਾਲ ਸਿੰਘ ਬਜਵਾ)- ਜ਼ਿਲ੍ਹਾ ਜਲੰਧਰ (ਦਿਹਾਤੀ) ਦੀ ਪੁਲਿਸ ਨੇ ਜੰਮੂ ਕਸ਼ਮੀਰ ਦੇ ਵਾਸੀ ਕੋਲੋਂ 1 ਕਿਲੋ 400 ਗ੍ਰਾਮ ਹੈਰੋਇਨ ਸਮੇਤ ਇਕ ਐਲਟੋ  ਕਾਰ ਸਮੇਤ ਇਕ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ।,ਕਥਿਤ ਦੋਸ਼ੀ ਦੀ ਪਛਾਣ ਜੰਮੂ ਅਤੇ ਕਸ਼ਮੀਰ ਦੇ ਚਕ ਮੂਸਾ ਪਿੰਡ ਦੇ ਪ੍ਰਭਜੋਤ ਸਿੰਘ (26) ਵਜੋਂ ਹੋਈ ਹੈ. ਪ੍ਰੈਸ ਕਾਨਫਰੰਸ ਵਿਚ ਐਸਐਸਪੀ ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਐਸ.ਐਚ.ਓ. ਮਾਕਸੁਦਨ ਮਿਸਟਰ ਜਰਨੈਲ ਸਿੰਘ ਦੀ ਅਗਵਾਈ ਵਿਚ ਪੁਲੀਸ ਦੀ ਇਕ ਟੀਮ ਨੇ ਰੰਧਾਵਾ ਮਸੂੰਦਾ ਅਤੇ ਰਾਏਪੁਰ ਰਸੂਲੀਪੁਰ ਰੋਡ ‘ਤੇ ਇਕ ਨਾਕਾ ਲਾ ਦਿਤਾ ਸੀ, ਅਚਾਨਕ ਇਕ ਆਲਟੋ ਕਾਰ ਨੂੰ ਰੋਕੀਆ ਤੇ ਸ਼ਕੀ ਹੋਣ ਤੇ ਪੁਲਿਸ ਨੇ ਜਾਂਚ ਦੇ ਮਕਸਦ ਲਈ ਉਸ ਤੋਂ ਦਸਤਾਵੇਜ਼ ਮੰਗੇ ਪ੍ਰਭਜੋਤ ਸਿੰਘ ਦੀ ਤਲਾਸ਼ੀ ਕਰਨ ਤੇ ਉਸਦੀ ਪਾਈ ਹੋਈ ਜੈਕਟ ਤੇ ਕਮੀਜ ਥਲਿਓੁ ਲਕ ਨਾਲ ਬੰਨੇ ਭੰਗਵੇਂ ਰੰਗ ਦੇ ਪਰਨੇ ਵਿਚ ਮੋਮੀ ਲਿਫਾਫਾ ਵਿਚੋ ਹੈਰੋਇੰਨ ਬ੍ਰਾਮਦ ਹੋਈ, ਜਿਸਦਾ ਵਜਨ ਕਰਨ ਤੇ 01 ਕਿਲੋ 400 ਗ੍ਰਾਮ ਹੋਈ ਅਤੇ ਗਡੀ ਦੀ ਤਲਾਸ਼ੀ ਕਰਨ ਤੇ
ਡੈਸ ਬੋਰਡ ਵਿਚੋ ਇਕ ਆਰ.ਸੀ ਨੰਬਰ ਝਖ-02-ਅਲ਼-2340 ਜੋ ਕਿ ਜਸਬੀਰ ਸਿੰਘ ਪੁਤਰ ਮਖਣ ਸਿੰਘ ਵਾਸੀ ਸਰਨੌ ਰਾਜੋਰੀ ਦੇ ਨਾਮ ਤੇ ਹੈ ਤੇ ਇਕ ਡੀ.ਐਲ. ਬਿਕਰਮ ਸਿੰਘ ਪੁਤਰ ਜੋਗਿੰਦਰ ਸਿੰਘ ਦੇ ਨਾਮ ਤੇ ਬ੍ਰਾਮਦ ਹੋਏ।ਜਿਸ ਤੇ ਐਸ.ਆਈ. ਜਰਨੈਲ ਸਿੰਘ,ਮੁਖ ਅਫਸਰ ਨੇ ਮੁਕਦਮਾ ਨੰਬਰ 15 ਮਿਤੀ 04.03.19 ਅ/ਧ 21-ਐਨ.ਡੀ.ਪੀ.ਐਸ ਐਕਟ  ਥਾਣਾ ਮਕਸੂਦਾਂ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿਚ ਲਿਆਦੀ।ਦੋਸ਼ੀ ਪਾਸੋਂ ਡੂੰਘਾਈ ਨਾਲ ਪੁਛ-ਗਿਛ ਕੀਤੀ ਜਾ ਰਹੀ ਹੈ।,ਐਸਐਸਪੀ ਨੇ ਦਸਿਆ ਕਿ ਪ੍ਰਭਜੋਤ ਨੇ 2 ਕਲਾਸ ਦੀ ਪੜ੍ਹਾਈ ਕੀਤੀ ਸੀ।

Send this to a friend