May 10, 2026 4:05 am

ਨੌਜਵਾਨ ਦੀ ਭੇਦਭਰੇ ਹਾਲਾਤਾਂ ’ਚ ਮੌਤ

ਬਲਾਚੌਰ, 4 ਮਾਰਚ (ਸਤਨਾਮ ਚਾਹਲ)- ਨਗਰ ਕੌਂਸਲ ਬਲਾਚੌਰ ’ਚ ਪੈਂਦੇ ਪਿੰਡ ਸਿਆਣਾ ਦੇ ਖੇਤੀਬਾੜੀ ਫਾਰਮ ‘ਚ ਮੁਸਲਮਾਨ ਭਾਈਚਾਰੇ ਦੇ ਰਹਿੰਦੇ ਪਰਿਵਾਰ ‘ਤੇ ਅਜ ਦੀ ਸਵੇਰ ਉਸ ਸਮੇਂ ਕਹਿਰ ਬਣ ਕੇ ਚੜੀ ਜਦੋਂ ਉਹਨਾਂ ਦਾ ਜੰਗਲ ਪਾਣੀ ਗਿਆ ਨੌਜਵਾਨ ਪੁਤਰ ਵਾਪਸ ਨਾ ਆਇਆ। ਪਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਿਤਾ ਬਿਲੂ ਪੁਤਰ ਮੋਲਾ ਬਖਸ਼ ਨੇ ਦਸਿਆ ਕਿ ਉਹਨਾਂ ਦਾ ਮਝਾ ਦਾ ਡੇਰਾ ਮਹਿਦੀਪੁਰ-ਨਵਾਂਸ਼ਹਿਰ ਰੋਡ ‘ਤੇ ਸਥਿਤ ਰਾਧਾ ਸਵਾਮੀ ਸੰਤਸੰਗ ਘਰ ਦੇ ਪਿਛੇ ਖੇਤੀਬਾੜੀ ਦੇ ਫਾਰਮ ‘ਚ ਹੈ। ਉਸਦਾ ਲੜਕਾ ਮਾਸੂਮ ਉਮਰ ਕਰੀਬ 19 ਸਾਲ ਅਜ ਸਵੇਰੇ 4 ਵਜੇਂ ਡੇਰੇ ਤੋਂ ਜੰਗਲ ਪਾਣੀ ਲਈ ਖੇਤਾਂ ਵਲ ਗਿਆ ਤਾਂ ਜਦ ਦੇਰ ਤਕ ਉਹ ਵਾਪਸ ਨਾ ਆਇਆ ਤਾਂ ਉਹ ਆਪਣੇ ਲੜਕੇ ਦੀ ਭਾਲ ‘ਚ ਖੇਤਾਂ ਵਲ ਗਿਆ ਤਾਂ ਨਜ਼ਦੀਕ ਹੀ ਆਲੂਆਂ ਦੇ ਖੇਤ ਤਕ ਪੁਜਾ ਤਾਂ ਉਥੇ ਖੇਤਾਂ ਦੀ ਬਾੜ ਨੂੰ ਲਗੀ ਕੰਡਿਆਲੀ ਤਾਰ ਦੇ ਅੰਦਰ ਝਾੜੀਆਂ ‘ਚ ਉਸਦੇ ਲੜਕੇ ਦੀਆਂ ਚਪਲਾਂ ਅਤੇ ਹੋਰ ਥੋੜੀ ਦੂਰੀ ‘ਤੇ ਉਸ ਦਾ ਕੰਬਲ ਵੀ ਪਿਆ ਮਿਲਿਆ। ਉਸਨੂੰ
ਮਾਮਲਾ ਗੰਭੀਰ ਜਾਪਿਆ ਅਤੇ ਵੇਖਦਿਆ ਵੇਖਦਿਆ ਉਸਨੂੰ ਜਮੀਨ ‘ਤੇ ਤਾਰਾਂ ਹੇਠੋਂ ਕੁਝ ਘਸੀਟੇ ਹੋਣ ਦੇ ਨਿਸ਼ਾਨ ਦੇਖੇ, ਜਿਹਨਾਂ ਨਿਸ਼ਾਨਾਂ ਦੀ ਉਸਨੇ ਪੈੜ ਨਪੀ ਤਾਂ ਝਾੜੀਆਂ ‘ਚ ਤਾਜ਼ਾ ਪੁਟ ਕੇ ਭਰਿਆ ਟੋਆ ਦੇਖਿਆ। ਉਸਨੇ ਜਦੋਂ ਟੋਏ ‘ਚੋਂ ਮਿਟੀ ਬਾਹਰ ਕਢੀ ਤਾਂ ਇਕ ਪੈਰ ਬਾਹਰ ਦਿਖਾਈ ਦੇਣ ਲਗਾ। ਜਿਸ ਉਪਰੰਤ ਘਬਰਾ ਕੇ ਡੇਰੇ ਵਲ ਭਜਿਆ ਅਤੇ ਆਪਣੇ ਭਤੀਜੇ ਨੂੰ ਲੈ ਕੇ ਮੁੜ ਵਾਪਸ ਉਸੇ ਜਗ੍ਹਾਂ ਪੁਜ ਕੇ ਟੋਏ ‘ਚੋਂ ਮਿਟੀ ਹਟਾਈ ਤਾਂ ਉਸ ਵੇਲੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਜਦ ਆਪਣੇ ਪੁਤਰ ਦੀ ਲਾਸ਼ ਇਸ ਟੋਏ ‘ਚ ਦੇਖੀ। ਇਸ ਉਪਰੰਤ ਉਹਨਾਂ ਪੁਲਿਸ ਥਾਣਾ ਸਿਟੀ ਬਲਾਚੌਰ ਨੂੰ ਇਤਲਾਹ ਕੀਤੀ ਤਾਂ ਤੁਰੰਤ ਮੌਕੇ ‘ਤੇ ਡੀਐਸਪੀ ਰਾਜਪਾਲ ਸਿੰਘ ਹੁੰਦਲ , ਡੀਐਸਪੀ (ਡੀ) ਪਰਮਜੀਤ ਸਿੰਘ, ਐਸਐਚਓ ਸਿਟੀ ਰਾਜੇਸ ਠਾਕੁਰ, ਏਐਸਆਈ ਸਤਨਾਮ ਸਿੰਘ, ਫਰੌਸੈਸਿਕ ਰੋਪੜ ਰੈਂਜ ਦੀ ਟੀਮ ਸਮੇਤ ਮੌਕੇ ‘ਤੇ ਪੁਜੇ, ਜਿਹਨਾਂ ਲਾਸ਼ ਕਬਜੇ ‘ਚ ਲੈ ਕੇ ਲੈਫ. ਜਨਰਲ ਬਿਕਰਮ ਮੈਮੋਰੀਅਲ ਸਿਵਲ ਹਸਪਤਾਲ ਬਲਾਚੌਰ ‘ਚ ਲਾਸ਼ ਦਾ ਪੋਸਟ ਮਾਰਟਮ ਕਰਾਉਣ ਲਈ ਭੇਜ ਦਿਤੀ।

Send this to a friend