May 14, 2026 7:33 pm

ਕੇਬਲ ਟੀ.ਵੀ: ਦਾਅਵਾ ਸਸਤੇ ਦਾ, ਕੀਤਾ ਮਹਿੰਗਾ

ਟੀਵੀ ਦੇਖਣ ਨਾਲ ਬੱਚੇ ਭਾਵੇ ਨਾ ਹੀ ਵਿਗੜਣ ਪਰ ਆਮ ਘਰਾਂ ਦਾ ਬਜਟ ਜਰੂਰ ਬਿਗੜੇਗਾ। ਟੇਲੀਕੋਮ ਰੇਗੂਲੇਟਰ ਅਥਾਰਟੀ ਆਫ ਇੰਡਿਆ (ਟ੍ਰਾਈ) ਨੇ ਨਵੇਂ ਨਿਯਮਾ ਤਹਿਤ ਕੇਵਲ ਟੀਵੀ ਸਸਤਾ ਹੋਣ ਦੇ ਦਾਵੇ ਦੇ ਤਹਿਤ ਉਲਟਾ ਇਸ ਨੂੰ ਮਹਿੰਗਾ ਕਰ ਦਿੱਤਾ ਹੈ। ਨਵੇ ਟੈਰਿਫ ਪਲੈਨ ਦੇ ਤਹਿਤ ਉਪਭੋਗਤਾ ਪਰੇਸ਼ਾਨ ਹਨ। ਆਦੇਸ਼ ਲਾਗੂ ਹੋਣ ਦੇ ਬਾਅਦ ਹੁਣ ਲੋਕ ਮਹਿਸੂਸ ਕਰ ਰਹੇ ਹਨ ਕਿ ਪਹਿਲਾਂ ਦੀ ਤਰਾਂ ਹੁਣ ਪੰਸਦੀਦਾ ਚੈਨਲ ਦੇਖਣ ਲਈ ਘੱਟ ਤੋ ਘੱਟ 400 ਰੁਪਏ ਖਰਚ ਕਰਨੇ ਹੀ ਪੈਣਗੇ। ਕਿਉ ਕਿ ਜਿਲਾਂ ਮਾਨਸਾ ਦੇ ਹਲਕਾ ਸਰਦੂਲਗੜ੍ਹ ਦੇ ਲੋਕ ਹੁਣ ਤੱਕ 250 ਰੁਪਏ ਮਹੀਨੇ ਵਿੱਚ ਫਾਸਟਵੇਅ ਕੇਵਲ ਉਪਰ 400 ਚੈਨਲ ਦੇਖ ਰਹੇ ਸਨ। ਹੁਣ ਪਹਿਲਾਂ ਦੀ ਤਰਾਂ ਪੰਸਦੀਦਾ ਚੈਨਲ ਦੇਖਣ ਲਈ ਹੁਣ ਉਪਭੋਗਤਾਂ ਨੂੰ 400 ਰੁਪਏ ਖਰਚ ਕਰਨੇ ਪੈਣਗੇ ਅਤੇ ਪੈਕੇਜ ਜਾਂ ਚੈਨਲ ਕੋਈ ਵੀ ਲੈ ਲਓ ਪਰ 18 ਪ੍ਰਤੀਸ਼ਤ ਜੀ ਐਸ ਟੀ ਦੇਣਾ ਪਵੇਗਾ।ਸੂਤਰਾਂ ਦੀ ਮੰਨੀਏ ਤਾਂ ਕਈ ਬ੍ਰਾਡਕਾਸਟ ਆਪਣੇ ਚੈਨਲ ਡੀਡੀ ਫਰੀ ਡਿਸ਼ ਤੋ ਹਟਾਉਣ ਵਾਲੇ ਹਨ। ਗਰੀਬ ਅਤੇ ਮੱਧਅਮ ਵਰਗ ਟੀਵੀ ਉਪਭੋਗਤਾ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ ਕਿਉ ਕਿ ਜੋ ਹੁਣ ਦੂਰਦਰਸ਼ਨ ਦੇ ਡੀ ਟੀ ਐਚ ਮਤਲਬ ਫਰੀ ਡਿਸ਼ ਕੁਨੇਕਸ਼ਨ ਤੇ ਬਿਨਾਂ ਕੋਈ ਮਹੀਨੇ ਰੁਪਏ ਦਿੱਤੇ ਟੀਵੀ ਦੇਖ ਰਹੇ ਸਨ ਉਨਾਂ ਨੂੰ ਵੀ 150 ਰੁਪਏ ਤੋ ਜਿਆਦਾ ਦਾ ਬਿੱਲ ਦੇਣਾ ਪਵੇਗਾ। ਟ੍ਰਾਈ ਨੇ ਸਭ ਤੋ ਸਸਤਾ ਕੇਵਲ ਟੀਵੀ ਦਾ ਪੈਕੇਜ 154 ਰੁਪਏ ਦਾ ਹੈ ਜਿਸ ਵਿੱਚ 100 ਫਰੀ ਟੂ ਏਅਰ ਚੈਨਲ ਹੋਣਗੇ। ਪਹਿਲਾਂ ਫਰੀ ਟੂ ਏਅਰ ਦੀ ਸੂਚੀ ਵਿੱਚ ਸ਼ਾਮਿਲ ਪ੍ਰਮੁੱਖ ਮਨੋਰੰਜਨ ਚੈਨਲ ਅਤੇ ਨਿਊਜ ਚੈਨਲ ਵੀ ਸੂਚੀ ਤੋ ਬਾਹਰ ਹਨ। ਇਸ ਨੈਟਵਰਕ ਕੈਪਿਸਟੀ ਫੀਸ ਦੇ 130 ਰੁਪਏ ਅਤੇ 24 ਰੁਪਏ ਜੀਐਸਟੀ ਹੈ। ਦਾਮ ਸਿੱਧੇ ਕੰਪਨੀਆ ਦੇ ਸਤਰ ਤੇ ਤੈਅ ਹੋਏ ਹਨ ਪ੍ਰਮੁੱਖ ਚੈਨਲਾਂ ਦੇ ਰੇਟ ਜਿਆਦਾ ਰੱਖੇ ਹਨ। ਪਿੰਡ-ਕਸਬੇ ਤੋ ਲੈਕੇ ਵੱਡੇ ਸ਼ਹਿਰਾਂ ਤੱਕ ਕੋਈ ਵੀ ਭੇਦਭਾਵ ਨਹੀ ਕੀਤਾ ਗਿਆ ਹੈ। 18 ਪ੍ਰਤੀਸ਼ਤ ਜੀਐਸਟੀ ਵੀ ਕੇਵਲ ਸਰਵਿਸ ਤੇ ਲਾਗੂ ਹੈ। ਆਪਰੇਟਰਾਂ ਨੂੰ ਅਲੱਗ ਤੋ ਨੈਟਵਰਕ ਫੀਸ,ਸੈਟ ਟਾਪ ਬੋਕਸ ਰੇਂਟਲ ਅਤੇ ਮੈਨਟੇਨ ਚਾਰਜ ਵਸੂਲਣੇ ਦਾ ਅਧਿਕਾਰ ਵੀ ਹੈ। ਜੀਐਸਟੀ ਨਾਲ ਸਰਕਾਰ ਦਾ ਰਾਜਸਵ ਤਾਂ ਵਧੇਗਾ ਪਰ ਲੋਕਾਂ ਤੇ ਬੋਝ ਵੀ ਵਧੇਗਾ।
ਸਰਦੂਲਗੜ੍ਹ ਵਿੱਚ ਫਾਸਟਵੇਅ ਨੇ ਜੀਐਸਟੀ ਲਗਾਕੇ ਦਿੱਤੇ ਬੈਸਟ ਫਿਟ ਪੈਕੇਜ ਦੇ 6 ਵਿਕਲਪ
154 ਰੁਪਏ: 100 ਫਰੀ ਟੂ ਏਅਰ ਚੈਨਲ ਹੋਣਗੇ ਗ੍ਰਾਹਕਾ ਦਾ ਮੰਨਨਾ ਹੈ ਕਿ ਇਸ ਵਿੱਚ ਸਿਰਫ ਗੈਰ ਜਰੂਰੀ ਚੈਨਲ ਹਨ।
200 ਰੁਪਏ ਬੇਸਿਕ ਪਲੱਸ ਪੈਕ : 237 ਚੈਨਲ ਦੇਖ ਸਕਣਗੇ
299 ਰੁਪਏ ਸਿਲਵਰ ਪੈਕ : 272 ਚੈਨਲ ਦੇਖ ਸਕਣਗੇ
345 ਰੁਪਏ ਗੋਲਡ ਪਲੱਸ ਪੈਕ : 297 ਚੈਨਲ ਦੇਖ ਸਕਣਗੇ
399 ਰੁਪਏ ਪਲੈਟਿਨਾਂ ਪੈਕ : 317 ਚੈਨਲ ਦੇਖ ਸਕਣਗੇ
535 ਰੁਪਏ ਐਚ ਡੀ ਪਲੱਸ ਪੈਕ : 328 ਚੈਨਲ ਦੇਖ ਸਕਣਗੇ।

Send this to a friend