May 14, 2026 2:54 pm

ਸਰਹੱਦਾਂ ਤੇ ਚੱਲ ਰਹੀਆਂ ਗੋਲੀਆਂ ਲਗਦਾ ਵੋਟਾਂ ਆ ਗਈਆਂ

ਬਟਾਲਾ- ਅਕਸਰ ਰਾਜਨੀਤਕ ਪਾਰਟੀਆਂ ਵਲੋ ਵੋਟਾਂ ਦੀ ਰਾਜਨੀਤੀ ਕਰਨ ਬਾਰੇ ਦੇਖਦੇ ਹਾਂ ਪਰ ਕਦੇ ਕਦੇ ਇਹ ਰਾਜਨੀਤਕ ਪਾਰਟੀਆਂ ਅਜਿਹੇ ਭਦੇ ਖੇਲ ਤੇ ਉਤਰ ਆਉਦੀਆਂ ਹਨ ਕਿ ਜਿਸ ਵਿਚ ਬਲੀਦਾਨ ਦੇਣ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਪਰ ਇਹ ਬਲੀਦਾਨ ਰਾਜਨੀਤਕ ਲੋਕਾ ਦਾ ਨਹੀ ਸਗੋਂ ਆਮ ਜਨਤਾ ਅਤੇ ਸਰਹਦਾਂ ਤੇ ਰਹਿਣ ਵਾਲੇ ਜਵਾਨਾਂ ਦਾ ਹੁੰਦਾ ਹੈ ਅਜਿਹੇ ਹੀ ਚੰਦ ਸਬਦਾ ਨਾਲ ਅਗਾਜ਼ ਇਕ ਸਾਇਰ ਲਿਖਦਾ ਹੈ “ਸਰਹਦਾਂ ਤੇ ਚਲ ਰਹੀਆਂ ਗੋਲੀਆਂ ਲਗਦਾ ਵੋਟਾਂ ਆ ਗਈਆਂ” ਇਸ ਕਥਨ ਦੀ ਅਸਲੀਅਤ ਇਹ ਹੈ ਕਿ ਜਦੋਂ ਸਤ?ਤਾ ਵਿਚੋ ਕੁਰਸੀ ਜਾਣ ਦਾ ਡਰ ਹੋਵੇ ਤਾਂ ਰਾਜਨੀਤਕ ਪਾਰਟੀਆਂ ਦੇ ਵਡੇ ਸਤਰ ਦੇ ਲੀਡਰ ਆਮ ਜਨਤਾ ਤੇ ਵੋਟਰਾਂ ਦਾ ਧਿਆਨ ਭਟਕਾਉਣ ਖਾਤਿਰ ਉਹਨਾ ਨੂੰ ਵਿਕਾਸ ਦੀਆਂ ਮੰਗਾ ਨੂੰ ਭੁਲਾਉਣ ਕਾਰਨ ਅਤੇ ਆਪਣੇ ਪਿਛਲੇ ਕਾਰਜਕਾਲ ਦੀਆ ਕਮੀਆਂ ਨੂੰ ਲੁਕਾਉਣ ਲਈ ਲੋਕਾ ਦੀ ਦੇਸ ਪੇ?ਮ ਦੀ ਭਾਵਨਾ ਨੂੰ ਮੁਖ ਰਖਦੇ ਸਰਹਦਾਂ ਤੇ ਬੈਠਾ ਜਵਾਨਾਂ ਦੀਆ ਸ਼ਹਾਦਤਾ ਨੂੰ ਰਾਜਨੀਤਕ ਸਟੰਟ ਵਜੋ ਵਰਤਿਆ ਜਾਂਦਾ ਹੈ ਜਾ ਦੇਸ ਦੀ ਭੋਲੀ ਭਾਲੀ ਜਨਤਾ ਨੂੰ ਬੇਵਕੂਫ ਬਣਾਉਂਦੇ ਹੋਏ ਧਰਮ ਦੀ ਲੜਾਈ ਵਿਚ ਰਿਝਾਉਣਾ ਇਹਨਾ ਰਾਜਨੀਤਕ ਪਾਰਟੀਆਂ ਲਈ ਆਮ ਜਿਹੀ ਗਲ ਹੈ ਫੋਜ ਦੇ ਮੁਖੀ ਰਹਿ ਚੁਕੇ “ ਨਪੋਲੀਅਨ ਬੋਨਾਪਾਰਟ” ਅਨੁਸਾਰ ਜਦੋਂ ਸਰਕਾਰ ਹਰ ਪਾਸੇ ਤੋਂ ਫੇਲ ਹੋ ਜਾਂਦੀਆਂ ਹਨ ਤਾਂ ਉਹਨਾ ਵਲੋ ਜੰਗ ਕਰ ਕੇ ਤੇ ਮੀਡੀਆ ਰਾਹੀਂ ਆਮ ਲੋਕਾਂ ਨੂੰ ਮੋਟੀ ਸੂਈ ਨਾਲ ਦੇਸ ਭਗਤੀ ਦਾ ਟੀਕਾ ਲਾ ਕੇ ਉਹਨਾ ਦਾ ਧਿਆਨ ਭਟਕਾਇਆ ਜਾਦਾ ਹੈ ਅਤੇ ਫਿਰ ਉਸੇ ਜੰਗ ਨੂੰ ਆਢ ਬਣਾ ਕੇ ਲੋਕਾ ਦੀ ਹਮਦਰਦੀ ਲੈ ਕੇ ਸਿਆਸਤਦਾਨ ਫਾਇਦਾ ਚੁਕਦੇ ਹਨ ਅਤੇ ਵਿਚਾਰੀ ਭੋਲੀ ਭਾਲੀ ਜਨਤਾ ਮੁੜ ਤੋਂ ਪੰਜ ਸਾਲ ਲਈ ਉਨਾ ਚਕੀ ਦੇ ਪੁਲਾ ਹੇਠ ਆ ਜਾਦੀ ਅਤੇ ਮੁੜ ਤੋਂ ਪੰਜ ਸਾਲ ਲਈ ਜਨਤਾ ਤਸੀਹੇ ਭੁਗਤਨ ਜੋਗੀ ਰਹਿ ਜਾਦੀ ਹੈ ਅਜਿਹਾ ਹੀ ਰਾਜਨੀਤਕ ਖੇਲ ਅਜ ਕਲ ਭਾਰਤ ਵਿਚ ਵੀ ਖੇਡਿਆ ਜਾ ਰਿਹਾ ਜਿਥੇ ਭਾਰਤ ਮੋਜੂਦਾ ਸਰਕਾਰ ਵਲੋਂ ਪਾਕਿਸਤਾਨ ਵਿਚ 300ਤੋ ਵਧ ਅਤਵਾਦੀ ਮਾਰੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਉਥੇ ਇਹ ਗਲ ਬਹੁਤ ਬਰੀਕੀ ਨਾਲ ਸੋਚਨ ਵਾਲੀ ਹੈ ਕਿ ਜੇਕਰ ਭਾਰਤੀ ਹਵਾਈ ਫੌਜ ਨੇ ਪਾਕਿਸਤਾਨ ਤੇ ਹਮਲਾ ਕੀਤਾ ਉਹਨਾ ਬੰਬ ਪਾਕਿਸਤਾਨ ਵਿਚ ਅਤਵਾਦੀਆਂ ਦੇ ਟਿਕਾਣਿਆਂ ਤੇ ਸੁਟਿਆ ਪਰ ਸਾਡੀ ਮੀਡੀਆ ਨੂੰ ਕਿਵੇ ਪਤਾ ਲਗਾ ਕਿ ਉਥੇ ਮਰਨ ਵਾਲਿਆਂ ਦੀ ਗਿਣਤੀ 300ਤੋ ਉਪਰ ਹੈ ਜਦੋਂ ਕਿ ਪਾਕਿਸਤਾਨੀ ਮੀਡੀਆ ਵਲੋ ਦਾਵਾ ਕੀਤਾ ਜਾ ਰਿਹਾ ਕਿ ਉਥੇ ਕੋਈ ਜਾਨੀ ਨੁਕਸਾਨ ਨਹੀਂ ਹੋਈਆਂ ਅਜਿਹੀਆਂ ਗਲਾਂ ਕਾਰਨ ਇਥੇ ਕਿਤੇ ਨਾ ਕਿਤੇ ਸਰਕਾਰ ਦੀ ਰਾਜਨੀਤਕ ਖੇਡ ਅਤੇ ਭਾਰਤੀ ਮੀਡੀਆ ਦਾ ਸਮਾਜ ਵਿਚ ਗਲਤ ਸੰਦੇਸ ਪਹੁੰਚਾਉਣਾ ਹੈ ਕਿਉਕਿ ਜੇਕਰ ਗਲ ਕਰੀਏ ਸੂਤਰਾਂ ਦੀ ਤਾ ਭਾਰਤੀ ਸੂਤਰਾਂ ਨੂੰ ਪੁਲਵਾਮਾ ਵਿਚ ਹੋਣ ਵਾਲੇ ਹਮਲੇ ਦਾ ਦਾ ਪਹਿਲਾ ਪਤਾ ਨਹੀਂ ਲਗਾ ਪਰ ਗੁਆਢੀ ਦੇਸ ਵਿਚ ਅਤਵਾਦੀ ਠਿਕਾਣਿਆਂ ਦਾ ਪਤਾ ਲਗ ਜਾਦਾ ਕਿ ਉਥੇ 300 ਅਤਵਾਦੀ ਹਨ ਪਰ ਭਾਰਤੀ ਜਵਾਨਾਂ ਤੇ ਹੋਏ ਹਮਲੇ ਦਾ ਪਤਾ ਪਹਿਲਾ ਹੀ ਸੂਤਰਾਂ ਤੋ ਕਿਉਂ ਨਾ ਲਗਾ ਕਿਉਂ ਸਰਕਾਰ ਨੇ ਪਹਿਲਾ ਤੋ ਭਾਰਤੀ ਫੌਜ ਨੂੰ ਖੁਲ ਨਾ ਦਿਤੀ ਇਥੇ ਅਜਿਹੇ ਹਜਾਰਾ ਸਵਾਲ ਖੜੇ ਹੁੰਦੇ ਹਨ ਜੋ ਭਾਰਤ ਸਰਕਾਰ ਦੀ ਕਿਤੇ ਨਾ ਕਿਤੇ ਰਾਜਨੀਤੀ ਦੀ ਜੰਗ ਹੋਣ ਤੇ ਉਗਲੀ ਚੁਕਦੀ ਨਜਰ ਆ ਰਹੀ ਹੈ ਦੁਨੀਆਂ ਦੇ ਸਭ ਤੋਂ ਵਡੇ ਰਾਜਨੀਤਕ ਦੇ ਗੁਰੂ “ਚਾਣਕਯ “ ਅਨੁਸਾਰ ਜਿਸ ਜੰਗ ਵਿਚ ਬਾਦਸ਼ਾਹ ਦੀ ਜਾਨ ਨੂੰ ਖਤਰਾ ਨਾ ਹੋਵੇ ਉਹ ਜੰਗ ਨੂੰ ਜੰਗ ਨਹੀ ਸਿਆਸਤ ਕਹਿੰਦੇ ਹਨ ਇਥੇ ਦੇਖਣਾ ਇਹ ਹੈ ਕਿ ਦੁਨੀਆਂ ਦਾ ਸਭ ਤੋਂ ਵਡਾ ਰਾਜਨੀਤਕ ਗੁਰੂ ਚਾਣਕਯ ਜਿਸ ਨੇ ਆਪਣੇ ਸਮੇ ਵਿਚ ਤਰਕਸ਼ੀਲ ਯੁਨਿਵਰਸਿਟੀ ਤੋ ਰਾਜਨੀਤਕ ਸਬੰਧਤ ਪੜਾਈ ਪੜਾਈ ਕੀਤੀ ਤੇ ਸਾਰੀ ਦੁਨੀਆਂ ਨੇ ਉਸ ਦੀ ਰਾਜਨੀਤਕ ਦਿਮਾਗ ਦਾ ਲੋਹਾ ਮੰਨੀਆਂ ਉਹ ਸਹੀ ਕਹਿ ਗਿਆ ਜਾ ਗਲਤ ਇਸ ਗਲ ਦਾ ਜਵਾਬ ਤਾ ਅਗਾਮੀ ਸਮਾ ਹੀ ਦੇ ਸਕਦਾ ਜੈ ਹਿੰਦ।

Send this to a friend