ਬੁਢਲਾਡਾ 25, ਫਰਵਰੀ (ਅਮਨ ਮਹਿਤਾ, ਅਮਿਤ ਜਿੰਦਲ)- ਸ਼ਹਿਰ ਵਾਸੀਆਂ ਵਲੋਂ ਨਗਰ ਸੁਧਾਰ ਸਭਾ ਦੀ ਅਗਵਾਈ ਵਿਚ ਕੀਤੇ ਜਾ ਰਹੇ ਸੰਘਰਸ਼ ਤੋਂ ਬਾਅਦ ਅਜ ਸ਼ਹਿਰਵਾਸੀਆਂ ਦੀ ਉਸ ਸਮੇਂ ਖੁਸ਼ੀ ਦਾ ਮਾਹੌਲ ਬਣ ਗਿਆ ਜਦੋਂ ਮੰਗਾਂ ਵਿਚੋਂ ਇਕ ਮੰਗ ਮੰਨ੍ਹ ਕੇ ਪੰਜਾਬ ਸਰਕਾਰ ਦੇ ਲੋਕ ਨਿਰਮਾਣ ਵਿਭਾਗ ਵਲੋਂ ਫੁਟਬਾਲ ਚੌਕ ਤੋਂ ਪਿੰਡ ਬਾਹਮਣਵਾਲਾ(ਹਰਿਆਣਾ) ਹਦ ਤਕ ਨਿਰਮਾਣ ਆਲ ਇੰਡੀਆਂ ਕਾਂਗਰਸ ਕਮੇਟੀ ਦੇ ਮੈਂਬਰ ਕੁਲਵੰਤ ਰਾਏ ਸਿੰਗਲਾਂ ਅਤੇ ਹਲਕਾ ਕੈਪਟਨ ਰਣਜੀਤ ਕੋਰ ਭਟੀ, ਐਕਸੀਅਨ ਸ਼ੁਰੇਸ਼ ਕੁਮਾਰ, ਐਸ ਡੀ ਓ ਰਿਸ਼ਵ ਗੋਇਲ ਨੇ ਵਿਭਾਗ ਦੇ ਅਫਸਰਾਂ ਦੀ ਹਾਜ਼ਰੀ ਵਿਚ ਸੜਕ ਦੇ ਨਿਰਮਾਣ ਦੀ ਟਕ ਲਗਾ ਕੇ ਸ਼ੁਰੂਆਤ ਕੀਤੀ ਗਈ। ਇਸ ਮੌਕੇ ਤੇ ਬੋਲਦਿਆਂ ਸਿੰਗਲਾਂ ਨੇ ਦਸਿਆ ਕਿ ਓਪਰੋਕਤ ਸੜਕ ਦੇ ਨਿਰਮਾਣ ਤੇ 28 ਕਰੋੜ ਰੁਪਏ ਖਰਚ ਕੀਤੇ ਜਾਣਗੇ ਉਨ੍ਹਾਂ ਦਸਿਆ ਕਿ ਇਹ ਸੜਕ ਫੁਟਬਾਲ ਚੌਕ ਬੁਢਲਾਡਾ ਤੋਂ ਪਿੰਡ ਬਾਹਮਣਵਾਲਾ ਤਕ 22 ਫੁਟ ਚੋੜੀ ਅਤੇ ਨਗਰ ਕੋਸਲ ਦੀ ਹਦੂਦ ਵਿਚ 33 ਫੁਟ ਚੋੜੀ ਸੜਕ ਦਾ ਨਿਰਮਾਣ ਹੋਵੇਗਾ। ਉਨ੍ਹਾ ਕਿਹਾ ਕਿ ਉਹ ਹਮੇਸ਼ਾ ਹਲਕੇ ਦੀ ਸੇਵਾ ਲਈ ਤਿਆਰ ਹਨ। ਉਨ੍ਹਾ ਕਿਹਾ ਕਿ ਉਹ ਇਸ ਕੰਮ ਨੂੰ ਕਰਨਗੇ। ਉਨ੍ਹਾ ਕਿਹਾ ਕਿ ਇਸ ਤੋਂ ਇਲਾਵਾ ਨੈਸ਼ਲਲ ਹਾਈਵੇ ਭੀਖੀ ਤੋਂ ਜਾਖਲ ਤਕ ਸੜਕ ਦਾ ਨਿਰਮਾਣ ਸ਼ੁਰੂ ਕਰ ਦਿ¤ਂਤਾ ਗਿਆ ਹੈ। ਉਨ੍ਹਾ ਕਿਹਾ ਕਿ ਬੁਢਲਾਡਾ ਹਲਕੇ ਦੇ ਲੋਕਾਂ ਦੀ ਲੰਮੇ ਸਮੇਂ ਤੋਂ ਮੰਗ ਨੂੰ ਮਦੇਨਜ਼ਰ ਰਖਦਿਆਂ ਲੋਕ ਨਿਰਮਾਣ ਮੰਤਰੀ ਵਿਜੈਇੰਦਰ ਸਿੰਗਲਾਂ ਨੇ ਨਿਜੀ ਦਿਲਚਸਪੀ ਲੈਦਿਆਂ ਇਨ੍ਹਾਂ ਸੜਕਾਂ ਨੂੰ ਪਹਿਲ ਦੇ ਆਧਾਰ ਤੇ ਬਣਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਗਏ ਚੋਣ ਵਾਅਦਿਆਂ ਨੂੰ ਇਕ ਇਕ ਕਰਕੇ ਪੂਰਾ ਕੀਤਾ ਜਾ ਰਿਹਾ ਹੈ। ਇਸ ਮੋਕੇ ਤੇ ਰਣਜੀਤ ਸਿੰਘ ਦੋਦੜਾ, ਆਦਿ ਵਡੀ ਗਿਣਤੀ ਵਿਚ ਕਾਂਗਰਸੀ ਵਰਕਰ ਹਾਜਰ ਸਨ। ਇਸ ਮੋਕੇ ਨਗਰ ਕੋਸਲ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਕੋਚ ਨੇ ਕਿਹਾ ਕਿ ਸ਼ਹਿਰ ਵਾਸੀਆਂ ਦੀ ਮੰਗ ਅਨੂਸਾਰ ਸ਼ਹਿਰ ਦੇ ਵਿਕਾਸ ਕਾਰਜ ਜਾਰੀ ਹਨ ਅਤੇ ਜਲਦੀ ਹੀ ਸ਼ਹਿਰ ਦਾ ਨਵਾ ਰੂਪ ਦੇਖਣ ਨੂੰ ਮਿਲੇਗਾ।