ਲੁਧਿਆਣਾ, 25 ਫਰਵਰੀ (ਜਸਪਾਲ ਅਰੋੜਾ)- ਥਾਣਾ 7 ਦੇ ਇਲਾਕੇ ਤਾਜਪੁਰ ਰੋਡ ਬਿਹਾਰੀ ਕਾਲੋਨੀ ਵਿਖੇ ਜੂਏ ਦੇ ਪੈਸੇ ਨੂੰ ਲੈ ਕੇ ਕੀਤੇ ਹਮਲੇ ਚ ਲੜਾਈ ਛੁਡਾਨ ਗਏ ਗੁਆਂਢੀ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ 5 ਵਿਅਕਤੀ ਜਖਮੀ ਦਸੇ ਜਾ ਰਹੇ ਹਨ ਜਿਨ੍ਹਾਂ ਵਿਚੋਂ ਇਕ ਨੌਜਵਾਨ ਦੀ ਹਾਲਤ ਹਸਪਤਾਲ ਚ ਗੰਭੀਰ ਬਣੀ ਹੋਈ ਹੈ ਮੌਕੇ ਤੇ ਪਹੁੰਚੀ ਥਾਣਾ 7 ਦੀ ਪੁਲਸ ਨੇ 10 ਹਮਲਾਵਰਾਂ ਦੇ ਖਿਲਾਫ ਕੇਸ ਦਰਜ ਕਰਕੇ 4 ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ ਮ੍ਰਿਤਕ ਦੀ ਪਹਿਚਾਣ ਬਿਹਾਰੀ ਕਾਲੋਨੀ ਨਿਵਾਸੀ 45 ਸਾਲਾਂ ਕਾਮਦੇਵ ਸੈਣੀ ਵਜੋਂ ਹੋਈ ਜਦ ਕਿ ਜਖਮੀਆਂ ਦੀ ਪਹਿਚਾਣ ਰਾਜੂ ਸ਼ਾਹ ,ਬਬਲੀ ਦੇਵੀ, ਵਿਨੋਦ ਕੁਮਾਰ ,ਹੀਰੋ ਕੁਮਾਰ ,ਪਪੂ ਕੁਮਾਰ ਵਜੋਂ ਹੋਈ ਘਟਨਾ ਐਤਵਾਰ ਦੇਰ ਸ਼ਾਮ ਦੀ ਦਸੀ ਜਾ ਰਹੀ ਹੈ ਬਿਹਾਰੀ ਕਾਲੋਨੀ ਨਿਵਾਸੀ ਜਖਮੀ ਰਾਜੂ ਸ਼ਾਹ ਨੇ ਦਸਿਆ ਕਿ ਉਸ ਦਾ ਪੈਸੇ ਦੇ ਲੈਣ ਦੇਣ ਨੂੰ ਲੈਕੇ ਆਪਣੇ ਗੁਆਂਢੀ ਵਿਜੈ ਕੁਮਾਰ ਨਾਲ ਤੂੰ ਤੂੰ ਮੈ ਮੈ ਹੋ ਗਈ ਸੀ ਗਲ ਏਥੇ ਤਕ ਵਧ ਗਈ ਸੀ ਕੁਝ ਦੇਰ ਬਾਅਦ ਵਿਜੈ ਕੁਮਾਰ ਨੇ ਉਸਦੇ ਘਰ ਆਪਣੇ ਭਰਾਵਾਂ ਅਤੇ 1 ਦਰਜਨ ਹਥਿਆਰਬੰਦ ਨੌਜਵਾਨਾਂ ਸਮੇਤ ਹਮਲਾ ਕਰਕੇ ਘਰ ਦੇ ਸਾਰੇ ਸਾਮਾਨ ਦੀ ਤੋੜ ਫੋੜ ਕਰ ਦਿਤੀ ਅਤੇ ਉਸ ਦੇ ਪਰਵਾਰਿਕ ਮੈਂਬਰਾ ਨੂੰ ਜਖਮੀ ਕਰ ਦਿਤਾ ਇਸ ਦੌਰਾਨ ਜਦੋ ਉਸ ਦਾ ਗੁਆਂਢੀ ਕਾਮਦੇਵ ਸੈਣੀ ਜਦੋ ਉਸ ਨੂੰ ਛੁਡਾਨ ਪਹੁੰਚਆ ਤਾਂ ਹਮਲਾਵਰਾਂ ਨੇ ਬੇਸਬਾਲਾਂ ਨਾਲ ਲੈਸ ਨੌਜਵਾਨਾਂ ਨੇ ਉਸ ਉਤੇ ਵੀ ਹਮਲਾ ਕਰਕੇ ਉਸ ਨੂੰ ਅਤੇ ਪਪੂ ਨੂੰ ਬੁਰੀ ਤਰ੍ਹਾਂ ਜਖਮੀ ਕਰ ਦਿਤਾ ਜਿਨ੍ਹਾਂ ਨੂੰ ਜਖਮੀ ਹਾਲਤ ਚ ਸੀ ਐਮ ਸੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਿਥੇ 45 ਸਾਲਾਂ ਕਾਮਦੇਵ ਸੈਣੀ ਨੇ ਕੁਝ ਦੇਰ ਬਾਅਦ ਦਮ ਤੋੜ ਦਿਤਾ ਜਦ ਕਿ ਪਪੂ ਦੀ ਹਾਲਤ ਗੰਭੀਰ ਬਣੀ ਹੋਈ ਹੈ ਜਦੋ ਇਸ ਬਾਰੇ ਏ ਸੀ ਪੀ ਈਸਟ ਦਵਿੰਦਰ ਕੁਮਾਰ ਨਾਲ ਗਲਬਾਤ ਕੀਤੀ ਗਈ ਤਾਂ ਉਹਨਾਂ ਦਸਿਆ ਕਿ ਹਮਲਾਵਰ ਸੰਜੇ , ਅਜੈ , ਵਿਜੈ , ਮੰਜੂ ,ਸੁਰਿੰਦਰ ,ਸਮੇਤ 10 ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਅਤੇ 4 ਦੋਸ਼ੀਆਂ ਨੂੰ ਛਾਪੇ ਮਾਰੀ ਦੌਰਾਨ ਕਾਬੂ ਕਰ ਲਿਆ ਗਿਆ ਹੈ ਜਦ ਕਿ ਬਾਕੀ ਦੋਸ਼ੀਆਂ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ।