ਜੰਮੂ ਕਸ਼ਮੀਰ ’ਚ ਪਿਛਲੇ ਵੀਰਵਾਰ ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਅੱਤਵਾਦੀ ਹਮਲਾ ਹੋਇਆ ਹੈ। ਆਓ ਦੇਸ਼ ’ਤੇ ਹੋਏ ਕੁਝ ਹੋਰ ਅੱਤਵਾਦੀ ਹਮਲਿਆਂ ਬਾਰੇ ਜਾਣਦੇ ਹਾਂ।
1993 ਮੁੰਬਈ ਧਮਾਕਾ : 12 ਮਾਰਚ 1993 ਨੂੰ ਮੁੰਬਈ ’ਚ ਅੱਤਵਾਦੀਆਂ ਨੇ ਵੱਡੇ ਬੰਬ ਧਮਾਕੇ ਨੂੰ ਅੰਜਾਮ ਦਿੱਤਾ। ਅੱਤਵਾਦੀਆਂ ਨੇ ਕੁਲ 12 ਬੰਬ ਧਮਾਕੇ ਕੀਤੇ ਸਨ।ਇਨ੍ਹਾਂ ਧਮਾਕਿਆ ’ਚ 257 ਲੋਕਾਂ ਦੀ ਮੌਤ ਹੋਈ ਅਤੇ 717 ਲੋਕ ਜਖਮੀ ਹੋਏ ਸਨ। ਇਸ ਹਮਲੇ ਦਾ ਮੁੱਖ ਸਾਜਿਸ਼ ਕਰਤਾ ਦਾਉਦ ਇਬ੍ਰਾਹਿਮ ਸੀ।
1998 ਕੋਇੰਬਟੂਰ ਬੰਬ ਧਮਾਕਾ : 14 ਫਰਵਰੀ 1998 ਨੂੰ ਕੋਇੰਬਟੂਰ ’ਚ ਮੁਸਲਮ ਕੱਟੜਪੰਥੀ ਸੰਗਠਨ ਅਲ -ਉਮਾਹ ਨੇ 11 ਥਾਵਾਂ ’ਤੇ ਧਮਾਕੇ ਕੀਤੇ ਸਨ। ਇਸ ਵਿਚ 58 ਲੋਕਾਂ ਦੀ ਮੌਤ ਹੋਈ ਅਤੇ 200 ਲੋਕ ਜਖ਼ਮੀ ਹੋਏ ਸਨ। ਮੰਨਿਆ ਜਾ ਰਿਹਾ ਸੀ ਕਿ ਇਸ ਹਮਲੇ ’ਚ ਲਾਲ ਕ੍ਰਿਸ਼ਨ ਅਡਵਾਨੀ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ।
2001 ਸੰਸਦ ਹਮਲਾ : ਭਾਰਤ ਦੀ ਰਾਜਧਾਨੀ ਦਿੱਲੀ ’ਚ ਅੱਤਵਾਦੀ ਸੰਗਠਨ ਜੈਸ਼ -ਏ -ਮੁਹੰਮਦ ਅਤੇ ਲਸ਼ਕਰ -ਏ -ਤਇਬਾ ਨੇ 13 ਦਸੰਬਰ 2001 ਨੂੰ ਸੰਸਦ ’ਤੇ ਵੱਡਾ ਆਤਮਘਾਤੀ ਹਮਲਾ ਕੀਤਾ ਸੀ। ਇਸ ਹਮਲੇ ’ਚ 5 ਅੱਤਵਾਦੀ ਮਾਰੇ ਗਏ ਸਨ।ਅਤੇ ਹਮਲੇ ਦੀ ਚਪੇਟ ’ਚ ਦਿੱਲੀ ਪੁਲਿਸ ਦੇ 6 ਮੁਲਾਜਿਮ ਅਤੇ ਸੰਸਦ ਦੇ 2 ਸੁਰੱ੍ਯਖਿਆ ਕਰਮਚਾਰੀਆਂ ਦੇ ਨਾਲ ਇਕ ਮਾਲੀ ਦੀ ਵੀ ਮੌਤ ਵੀ ਸ਼ਹੀਦ ਹੋ ਗਏ ਸਨ।
2002 ਅਕਸ਼ਰਧਾਮ ਮੰਦਰ ਹਮਲਾ : ਗੁਜਰਾਤ ਦੇ ਗਾਂਧੀ ਨਗਰ ’ਚ ਮੌਜੂਦ ਅਕਸ਼ਰਧਾਮ ਮੰਦਰ ’ਚ ਦੋ ਅੱਤਵਾਦੀਆਂ ਨੇ 24 ਦਸੰਬਰ 2002 ਨੂੰ ਵੱਡਾ ਹਮਲਾ ਕੀਤਾ ਸੀ। ਇਸ ਹਮਲੇ ’ਚ 30 ਲੋਕਾਂ ਦੀ ਮੌਤ ਹੋਈ ਸੀ ਜਦਕਿ 80 ਲੋਕ ਜਖ਼ਮੀ ਹੋਏ ਸਨ।ਦੋਹੇਂ ਅੱਤਵਾਦੀ ਜੈਸ਼ -ਏ -ਮੁਹੰਮਦ ਅਤੇ ਲਸ਼ਕਰ -ਏ -ਤਇਬਾ ਨਾਲ ਜੁੜੇ ਸਨ।
2005 ਦਿੱਲੀ ਸੀਰੀਅਲ ਬਲਾਸਟ : ਦਿਵਾਲੀ ਤੋਂ ਦੋ ਦਿਨ ਪਹਿਲਾਂ 29 ਅਕਤੂਬਰ 2005 ਨੂੰ ਲਸ਼ਕਰ -ਏ -ਤਇਬਾ ਨੇ ਲੜੀਵਾਰ ਬੰਬ ਧਮਾਕੇ ਕਰ ਕੇ ਦਿੱਲੀ ਨੂੰ ਦਹਿਲਾ ਕੇ ਰੱਖ ਦਿੱਤਾ ਸੀ। ਅੱਤਵਾਦੀਆਂ ਨੇ 3 ਥਾਵਾਂ ’ਤੇ ਧਮਾਕੇ ਕੀਤੇ ਸਲ। ਇਸ ਹਮਲੇ ’ਚ 62 ਲੋਕਾਂ ਦੀ ਮੌਤ ਹੋਈ ਸੀ ਅਤੇ 210 ਲੋਕ ਜਖ਼ਮੀ ਹੋਏ ਸਨ।
2006 ਮੁੰਬਈ ਬਲਾਸਟ : ਮੁੰਬਈ ਦੀ ਲੋਕਲ ਟ੍ਰੇਨ ’ਚ ਅੱਤਵਾਦੀਆਂ ਨੇ 11 ਮਿੰਟਾਂ ’ਚ 7 ਥਾਵਾਂ ’ਤੇ ਲਗਾਤਾਰ ਧਮਾਕੇ ਕੀਤੇ ਸਨ। 11 ਜੁਲਾਈ 2006 ਨੂੰ ਹੋਇਆ ਇਹ ਹਮਲਾ 1993 ਤੇ ਧਮਾਕੇ ਤੋਂ ਬਾਅਦ ਦਾ ਸਭ ਤੋਂ ਵੱਡਾ ਹਮਲਾ ਸੀ। ਇਸ ਧਮਾਕੇ ’ਚ 209 ਲੋਕਾਂ ਦੀ ਮੌਤ ਹੋਈ ਸੀ ਅਤੇ 700 ਲੋਕ ਜਖ਼ਮੀ ਹੋਈ ਸਨ।
2007 ਸਮਝੋਤਾ ਐਕਸਪ੍ਰੈਸ ਧਮਾਕਾ : ਦਿੱਲੀ ਤੋਂ ਲਾਹੌਰ ਨੂੰ ਜੋੜਨ ਵਾਲੀ ਸਮਝੋਤਾ ਐਕਸਪ੍ਰੇੈਸ ਵਿਚ 18 ਫਰਵਰੀ 2007 ਨੂੰ ਇਕ ਵੱਡਾ ਧਮਾਕਾ ਹੋਇਆ ਸੀ ।ਇਹ ਬੰਬ ਧਮਾਕਾ ਸਵਾਰੀਆਂ ਨਾਲ ਭਰੀਆਂ ਟ੍ਰੇਨ ਦੀਆਂ ਦੋ ਬੋਗੀਆਂ ’ਚ ਹੋਇਆ ਜਿਸ ਵਿਚ 68 ਲੋਕਾਂ ਦੀ ਮੌਤ ਹੋਈ।ਇਸ ਹਮਲੇ ਵਿਚ ਦਰਜਨਾਂ ਦੀ ਗਿਣਤੀ ’ਚ ਲੋਕ ਫੱਟੜ ਹੋਏ ਸਨ। ਮਰਨ ਵਾਲਿਆਂ ’ਚ ਜਿਆਦਾਤਾਰ ਗਿਣਤੀ ਪਾਕਿਤਸਤਾਨੀ ਨਾਗਰਿਕਾਂ ਦੀ ਸੀ ।
26 /11 ਮੰਬਈ ਹਮਲਾ: 26 ਨਵੰਬਰ 2008 ਨੂੰ ਹੋਇਆ ਇਹ ਹਮਲਾ ਇਤਹਾਸ ’ਚ ਹੁਣ ਤੱਕ ਦੇ ਸਭ ਤੋਂ ਵੱਡੇ ਹਮਲੇ ’ਚ ਸ਼ਾਮਲ ਹੈ। 10 ਫਿਦਾਇਨ ਲੜਾਕੇ ਸਮੁੰਦਰ ਦੇ ਰਸਤੇ ਮੁੰਬਈ ’ਚ ਦਾਖਲ ਹੋਏ ਸਨ। ਫਿਦਾਇਨ ਲੜਾਕਿਆਂ ਨੇ ਨਰੀਮਨ ਹਾਊਸ, ਤਾਜ ਹੋਟਲ ਸਮੇਤ ਔਬਰਾਏ ਹੋਟਲ ’ਤੇ ਕਬਜਾ ਕੀਤਾ ਸੀ। ਇਸ ਹਮਲੇ ’ਚ ਕੁਲ 164 ਲੋਕਾਂ ਦੀ ਮੌਤ ਹੋਈ ਸਹੀ ਜਦਕਿ 308 ਲੋਕ ਜਖ਼ਖੀ ਹੋਏ ਸਨ। ਤਿੰਨ ਦਿਨਾਂ ਤੱਕ ਚੱਲੇ ਇਸ ਮੁਕਾਬਲੇ ’ਚ ਪੁਲਿਸ ਅਤੇ ਐਨਐਸਜੀ ਨੇ 9 ਅੱਤਵਾਦੀਆਂ ਨੂੰ ਮਾਰ ਸੁੱਟਿਆ ਸੀ ਜਦਕਿ ਫਿਦਾਇਨ ਅਜਮਲ ਕਸਾਬ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਹਮਲਾ ਅੱਤਵਾਦੀ ਸੰਗਠਨ ਲਸ਼ਕਰ -ਏ -ਤਇਬਾ ਨੈ ਆਪਣੇ ਮੁਖੀ ਅਤੇ ਸਾਜ਼ਿਸ਼ਕਰਤਾ ਹਾਫਿਜ਼ ਸਈਦ ਦੇ ਹੁਕਮਾਂ ਮੁਤਾਬਿਕ ਕੀਤਾ ਸੀ।
2008 ਜੈਪੁਰ ਬਲਾਸਟ : ਗੁਲਾਬੀ ਸ਼ਹਿਰ ਜੈਪੁਰ ’ਚ 13 ਮਈ 2008 ਨੂੰ 15 ਮਿੰਟਾਂ ਦੇ ਅੰਦਰ 9 ਬੰਬ ਧਮਾਕੇ ਹੋਏ।ਜਦਕਿ 1 ਬੰਬ ਸੁਰੱਖਿਆ ਦਸਤਿਆਂ ਵੱਲੋਂ ਨਸ਼ਟ ਕਰ ਦਿੱਤਾ ਗਿਆ ਸੀ।ਇਸ ਹਮਲੇ ਵਿਚ 63 ਲੋਕਾਂ ਦੀ ਮੌਤ ਹੋਈ ਸੀ ਅਤੇ 216 ਲੋਕ ਜਖ਼ਮੀ ਹੋ ਗਏ ਸਨ।
2008 ਅਸਾਮ ਬਲਾਸਟ : 30 ਅਕਤੂਬਰ 2008 ਨੂੰ ਇਸ ਹਮਲੇ ’ਚ 81 ਲੋਕਾਂ ਦੀ ਮੌਤ ਹੋਈ ਅਤੇ 470 ਲੋਕ ਜਖ਼ਮੀ ਹੋਏ ਸਨ।
2016 ਪਠਾਨਕੋਟ ਹਮਲਾ : 2 ਜਨਵਰੀ 2016 ਨੂੰ ਪੰਜਾਬ ਦੇ ਪਠਾਨਕੋਨ ਏਅਰਫੋਰਸ ਸਟੇਸ਼ਨ ’ਤੇ ਚਾਰ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ ਸੀ। ਅੰਤਵਾਦੀ ਫੌਜੀ ਵਰਦੀ ਪਹਿਣ ਦੇ ਏਅਰਫੋਰਸ ਸਟੇਸ਼ਨ ’ਚ ਦਾਖਲ ਹੋਏ ਸਨ। ਸਾਰੇ ਫਿਦਾਇਨ ਜੈਸ਼ -ਏ -ਮੁਹੰਮਦ ਗਰੂੱਪ ਦੇ ਦੱਸੇ ਜਾ ਰਹੇ ਸਨ। ਭਾਰਤੀ ਫੌਜ ਨੇ ਸਖਤ ਕਾਰਵਾਈ ਕਰਦੇ ਹੋਏ ਸਾਰੇ ਫਿਦਾਇਨ ਲੜਾਕਿਆਂ ਨੂੰ ਮਾਰ ਦਿੱਤਾ ਸੀ। ਇਸ ਮੁੱਠਭੇੜ ਵਿਚ 5 ਜਵਾਨ ਸ਼ਹੀਦ ਹੋਏ ਸਨ।
2016 ਉੜੀ ਹਮਲਾ : ਜੰਮੂ -ਕਸ਼ਮੀਰ ਦੇ ਉੜੀ ਸੈਕਟਰ ਦੇ ਪਿੰਡ ਡੇਊਡ ਦੇ ਨਜਦੀਕ ਅੱਤਵਾਦੀਆਂ ਨੇ ਫੌਜ ਦੇ ਹੈਡਕੁਆਟਰ ’ਤੇ ਵੱਡਾ ਹਮਲਾ ਕੀਤਾ ਸੀ। 18 ਸਤੰਬਰ 2016 ਨੂੰ ਹੋਏ ਇਸ ਹਮਲੇ ਵਿਚ ਫੌਜ ਦੇ 18 ਜਵਾਨ ਸ਼ਹੀਦ ਹੋ ਗਏ ਸਨ। ਇਸ ਮੁੱਠਭੇੜ ’ਚ ਭਾਰਤੀ ਫੌਜ ਨੇ 4 ਅੱਤਵਾਦੀਆਂ ਨੂੰ ਮਾਰ ਦਿੱਤਾ ਸੀ।