ਕਲਾਨੌਰ, 19 ਫਰਵਰੀ (ਪ੍ਰਦੀਪ ਸਿੰਘ)- ਅੱਜ ਮੰਗਲਵਾਰ ਨੂੰ ਕਲਾਨੌਰ-ਗੁਰਦਾਸਪੁਰ ਮਾਰਗ ਤੇ ਪੈਂਦੇ ਗੋਰਾਇਆ ਰਾਈਸ ਮਿਲ (ਸ਼ੈਲਰ) ਵਿਚ ਭੇਦਭਰੀ ਹਾਲਤ ਵਿਚ ਅਗ ਲਗਣ ਕਾਰਨ ਲਖਾਂ ਰੁਪਏ ਦਾ ਨੁਕਸਾਨ ਹੋ ਗਿਆ। ਫਾਇਰ ਬਿਗ੍ਰੇਡ ਦੀਆਂ ਗਡੀਆਂ ਨੇ ਮੌਕੇ ਤੇ ਪਹੁੰਚ ਕੇ ਸ਼ੈਲਰ ਵਿਚ ਲਗੀਆਂ ਝੋਨੇ ਦੀਆਂ ਲਖਾਂ ਬੋਰੀਆਂ ਤੇ ਚਾਵਲਾਂ ਨੂੰ ਅਗ ਦੀਆਂ ਲਪਟਾਂ ਤੋਂ ਬਚਾ ਲਿਆ ਨਹੀਂ ਤਾਂ ਨੁਕਸਾਨ ਕਰੋੜਾਂ ਤਕ ਪਹੁੰਚ ਸਕਦਾ ਸੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਗੋਰਾਇਆ ਰਾਇਸ ਮਿਲ ਦੇ ਮਾਲਕ ਭਗਵਾਨ ਸਿੰਘ ਬਰੀਲਾ, ਮਨਜੀਤ ਸਿੰਘ ਮਾਹਲ , ਜਗਦੀਸ਼ ਸਿੰਘ ਪੰਨੂੰ ਅਤੇ ਅੰਮਿ?ਤਪਾਲ ਸਿੰਘ ਪੰਨੂ ਨੇ ਦਸਿਆ ਕਿ ਮੰਗਲਵਾਰ ਨੂੰ ਕਰੀਬ 11 ਵਜ੍ਹੇ ਸ਼ੈਲਰ ਵਿਚ ਚੌਲਾਂ ਦੀ ਛੜਾਈ ਦੌਰਾਨ ਡਰਾਇਲ ਨੂੰ ਅਗ ਲਗ ਗਈ ਅਤੇ ਵੇਖਦਿਆਂ ਵੇਖਦਿਆਂ ਹੀ ਅਗ ਦੀਆਂ ਤੇਜ਼ ਲਪਟਾਂ ਨੇ ਸ਼ੈਲਰ ਦੀ ਮਸ਼ੀਨਰੀ ਵਿਚ ਪਈ ਪੈਡੀ ਤੇ ਬਾਰਦਾਨੇ ਨੂੰ ਆਪਣੀ ਲਪੇਟ ਵਿਚ ਲੈ ਲਿਆ। ਉਨ੍ਹਾਂ ਦਸਿਆ ਕਿ ਇਸ ਦੌਰਾਨ ਸ਼ਲਰ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ ਅਤੇ ਉਨ੍ਹਾਂ ਵਲੋਂ ਅਗ ਤੇ ਕਾਬੂ ਪਾਉਣ ਲਈ ਜਦੋਜਹਿਦ ਕੀਤੀ ਗਈ। ਅਗ ਸਬੰਧੀ ਤੁਰੰਤ ਫਾਇਰ ਬਿਗ੍ਰੇਡ ਵਿਭਾਗ ਨੂੰ ਫੋਨ ਰਾਹੀਂ ਸੂਚਿਤ ਕੀਤਾ। ਫਾਇਰ ਬਿਗ੍ਰੇਡ ਦੀ ਗਡੀ ਨੇ ਤੁਰੰਤ ਪਹੁੰਚ ਕੇ ਸ਼ੈਲਰ ਨੂੰ ਲਗੀ ਅਗ ਤੇ ਕਾਬੂ ਪਾਇਆ। ਇਸ ਮੌਕੇ ਸ਼ੈਲਰ ਮਾਲਿਕਾਂ ਨੇ ਦਸਿਆ ਕਿ ਅਗ ਦੌਰਾਨ ਝੋਨੇ ਦੀ ਪੈਡੀ ਦਾ ਬਾਰਦਾਨਾਂ ਅਤੇ ਮਸ਼ੀਨਰੀ ਅਗ ਦੀ ਲਪੇਟ ਵਿਚ ਆਉਣ ਕਾਰਨ 25 ਲਖ ਦੇ ਕਰੀਬ ਨੁਕਸਾਨ ਹੋ ਗਿਆ ਹੈ। ਇਸ ਘਟਨਾ ਦਾ ਤੁਰੰਤ ਪਤਾ ਲਗਣ ਤੇ ਪੁਲਿਸ ਥਾਣਾ ਕਲਾਨੌਰ ਦੇ ਮੁਖੀ ਅਵਤਾਰ ਸਿੰਘ ਵੀ ਮੌਕੇ ਤੇ ਪੁਜੇ। ਸ਼ੈਲਰ ਮਾਲਕਾਂ ਦਸਿਆ ਕਿ ਗੋਰਾਇਆ ਰਾਈਸ ਮਿਲ ਕਲਾਨੌਰ ਵਿਚ ਪਨਗ੍ਰੇਨ ਵਿਭਾਗ ਦਾ 1ਲਖ 65 ਹਜ਼ਾਰ ਝੋਨੇ ਦਾ ਤੋੜਾ ਛੜਾਈ ਲਈ ਲਗਾ ਹੋਇਆ ਹੈ ਅਤੇ ਫਾਇਰ ਬਿਗ੍ਰੇਡ ਦੀ ਗਡੀ ਵਲੋਂ ਤੁਰੰਤ ਅਗ ਤੇ ਕਾਬੂ ਪਾ ਕੇ ਕਰੋੜਾਂ ਰੁਪਏ ਦਾ ਨੁਕਸਾਨ ਹੋਣ ਤੋਂ ਬਚਾਇਆ ਗਿਆ ਹੈ।