ਚੰਡੀਗੜ, 19 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਦੇ ਲੋਕਾਂ ਲਈ ਅਮੈਰਜੈਂਸੀ ਸ਼ਿਕਾਇਤ ਪ੍ਰਣਾਲੀ ਨੂੰ ਅਗੇ ਹੋਰ ਮਜ਼ਬੂਤ ਕਰਨ ਦੇ ਵਾਸਤੇ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡਾਇਲ 112 ਨੂੰ ਜਾਰੀ ਕੀਤਾ। ਇਹ ਇਕਮਾਤਰ ਨੰਬਰ ਅਗਲੇ ਦੋ ਮਹੀਨਿਆਂ ਦੌਰਾਨ ਡਾਇਲ 100 ਪੁਲਿਸ ਹੈਲਪ ਲਾਈਨ ਦੀ ਥਾਂ ਲਵੇਗਾ। ਐਮਰਜੈਂਸੀ ਰਿਸਪਾਂਸ ਸਪੋਰਟ ਸਿਸਟਮ (ਈ.ਆਰ.ਐਸ.ਐਸ) ਦੀ ਸ਼ੁਰੂਆਤ ਨਵੀਂ ਦਿਲੀ ਦੇ ਵਿਗਿਆਨ ਭਵਨ ਵਿਖੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਵਲੋਂ ਰਾਸ਼ਟਰੀ ਪਧਰ ‘ਤੇ ਜਾਰੀ ਕੀਤੀ ਗਈ।