ਸ੍ਰੀ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਮਨਾਇਆ

ਭੋਗਪੁਰ, 19 ਫਰਵਰੀ (ਹਰਨਾਮ ਦਾਸ ਚੋਪੜਾ)- ਭੋਗਪੁਰ ਨੇੜੇ ਪਿੰਡ ਡਲੀ ਵਿਖੇ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਸਮੂਹ ਨਗਰ ਨਿਵਾਸੀਆਂ ਵਲੋਂ ਪ੍ਰਧਾਨ ਹੈਪੀ ਡਲੀ ਦੀ ਦੇਖ ਰੇਖ ਵਿਚ ਬਹੁਤ ਸ਼ਰਧਾ ਭਾਵਨਾ ਅਤੇ ਸਤਿਕਾਰ ਸਹਿਤ ਮਨਾਇਆ ਗਿਆ। ਸਵੇਰੇ ਸਹਿਜ ਪਾਠ ਦੇ ਭੋਗ ਉਪਰੰਤ ਸੁੰਦਰ ਧਾਰਮਿਕ ਦੀਵਾਨ ਸਜਾਏ ਗਏ। ਸਮਾਗਮ ਵਿਚ ਸ਼ਾਮਿਲ ਬੁਲਾਰਿਆਂ ਨੇ ਗੁਰੂ ਰਵਿਦਾਸ ਜੀ ਦੇ ਜੀਵਨ, ਸੰਘਰਸ਼ ਅਤੇ ਸਿਖਿਆਵਾਂ ‘ਤੇ ਆਪਣੇ ਵਿਚਾਰ ਪੇਸ਼ ਕਰਦਿਆਂ ਆਖਿਆ ਕਿ ਗੁਰੂ ਰਵਿਦਾਸ ਜੀ ਨੇ ਆਪਣੇ ਸਮੇਂ ‘ਚ ਊਚ ਨੀਚ, ਜਾਤ-ਪਾਤ ਦੇ ਫੋਕੇ ਕਰਮਕਾਂਡੀ ਅਡੰਬਰਾਂ ਦੇ ਬੰਧਨ ਤੋੜ ਕੇ ਮਨੁਖੀ ਬਰਾਬਰੀ ਵਾਲੇ ਸਮਾਜ ਦੀ ਸਿਰਜਨਾ ਦਾ ਹੋਕਾ ਬੁਲੰਦ ਕੀਤਾ। ਸਭਾ ਵਲੋਂ ਜਿਥੇ ਪਤਵੰਤਿਆਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ ਉਥੇ ਹੀ ਛੋਟੇ ਬਚਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਖਜੀਤ ਸਿੰਘ ਐਮ ਸੀ, ਬਾਬਾ ਗੁਰਨਾਮ ਸਿੰਘ,ਸਤਨਾਮ ਸਿੰਘ ਐਮ ਸੀ,ਮੋਹਨ ਲਾਲ,ਰਾਮ ਲਾਲ, ਜਸਵੀਰ ਸਿੰਘ,ਬਿਕਰਮਜੀਤ ਪਾਲ ,ਜਸਪਾਲ ਸਿੰਘ,ਮਲੂਕ ਚੰਦ, ਸਾਵਣ ਪਾਲ,ਸੁਖਬੀਰ ਪਾਲ, ਹੁਸਨ ਲਾਲ,ਅਤੇ ਹੋਰ ਹਾਜ਼ਰ ਸਨ

Send this to a friend