ਦਰਜਨਾਂ ਵਾਹਨਾਂ ਦੀ ਕੀਤੀ ਚੈਕਿੰਗ-ਬੱਸ ਦਾ ਚਲਾਨ

ਰਾਮਪੁਰਾ ਫੂਲ, 17 ਫਰਵਰੀ (ਕੁਲਜੀਤ ਢੀਂਗਰਾ, ਸੁਖਮੰਦਰ ਰਾਮਪੁਰਾ)- ਸ਼ਹਿਰ ਦੀ ਆਵਾਜਾਈ ਨੂੰ ਦਰੁਸਤ ਰੱਖਣ ਲਈ ਸਥਾਨਕ ਟ੍ਰੈਫਿਕ ਪੁਲਿਸ ਵੱਲੋਂ ਅਧੂਰੇ ਕਾਗਜ਼ਾਤ ਵਾਲੇ ਵਾਹਨਾਂ ਦੇ ਚਲਾਨ ਕੱਟਣ ਦੀ ਮੁਹਿੰਮ ਤਹਿਤ ਮੌੜ ਚੌਕ ਅਤੇ ਅੰਦਰਲੇ ਰੇਲਵੇ ਫਾਟਕਾਂ ਤੇ ਵੱਖ-ਵੱਖ ਵਾਹਨਾ ਦੇ ਚਲਾਨ ਕੱਟੇ ਗਏ। ਟ੍ਰੈਫਿਕ ਇੰਚਾਰਜ ਸੁਖਜਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਇੱਕ ਬੱਸ ਜਿਸ ਦੇ ਪਰਦੇ ਲੱਗੇ ਸਨ ਅਤੇ ਬੱਸ ਦਾ ਡਰਾਈਵਰ ਫੋਨ ਸੁਣ ਰਿਹਾ ਸੀ, ਦਾ ਚਲਾਨ ਕੱਟਿਆ ਗਿਆ। ਇਸ ਤੋਂ ਇਲਾਵਾ ਦੋ ਬੁਲਟ ਮੋਟਰਸਾਈਕਲ ਜੋ ਪਟਾਕੇ ਪਾਉਂਦੇ ਸਨ ਨੂੰ ਬੰਦ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਓਵਰਹਾਈਟ, ਪ੍ਰੈਸ਼ਰ ਹਾਰਨ ਅਤੇ ਅਧੂਰੇ ਕਾਗਜ਼ਾਤ ਵਾਲੇ ਵਾਹਨਾਂ ਦੀ ਚੈਕਿੰਗ ਮੁਹਿੰਮ ਜਾਰੀ ਰਹੇਗੀ ਤਾਂ ਜੋ ਕੋਈ ਵੀ ਵਾਹਨ ਚਾਲਕ ਕਾਨੂੰਨ ਤੋਂ ਬਾਹਰ ਨਾ ਜਾ ਸਕੇ। ਇਸ ਨਾਲ ਜਿੱਥੇ ਸੜਕ ਹਾਦਸਿਆਂ ਵਿੱਚ ਕਮੀ ਆਵੇਗੀ ਉਥੇ ਹੀ ਆਵਾਜਾਈ ਵੀ ਦਰੁਸਤ ਹੋ ਜਾਵੇਗੀ ਤਾਂ ਜੋ ਲੋਕਾਂ ਨੂੰ ਟਰੈਫਿਕ ਦੀ ਸਮੱਸਿਆ ਨਾਲ ਨਾ ਜੂਝਣਾ ਪਵੇ। ਇਸ ਮੌਕੇ ਹਰਵਿੰਦਰ ਦਾਸ ਬਿੱਟਾ, ਕੁਲਦੇਵ ਸਿੰਘ ਮਾਨ, ਬਲਵੰਤ ਸਿੰਘ, ਮੱਖਣ ਸਿੰਘ, ਬੇਅੰਤ ਸਿੰਘ ਆਦਿ ਹਾਜ਼ਰ ਸਨ।

Send this to a friend