May 13, 2026 5:04 pm

ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ’ਤੇ ਨਗਰ ਕੀਰਤਨ ਕੱਢਿਆ

ਬੁਢਲਾਡਾ 17, ਫਰਵਰੀ (ਅਮਨ ਮਹਿਤਾ)- ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਦੇ ਮੌਕੇ ਤੇ ਗੁਰਦੁਵਾਰਾ ਸਾਹਿਬ ਸ਼੍ਰੀ ਰਵਿਦਾਸ ਭਗਤ ਵਲੋਂ ਨਗਰ ਕੀਰਤਨ ਪੰਜ ਪਿਆਰਿਆ ਦੀ ਅਗਵਾਈ ਵਿਚ ਕਢਿਆ ਗਿਆ। ਇਸ ਮੌਕੇ ਤੇ ਨਗਰ ਕੀਰਤਨ ਦੇ ਸਵਾਗਤ ਲਈ ਜਿਥੇ ਥਾਂ ਥਾਂ ਤੇ ਜਿਥੇ ਸਵਾਗਤੀ ਗੇਟ ਲਾਏ ਗਏ ਓਥੇ ਸੰਗਤਾਂ ਲਈ ਚਾਹ ਪਾਣੀ ਦੇ ਲੰਗਰ ਵੀ ਲਾਏ ਗਏ। ਗੁਰਦੁਵਾਰਾ ਪ੍ਰਬੰਧਕ ਕਮੇਟੀ ਵਲੋਂ ਇਸ ਪਾਵਨ ਦਿਹਾੜੇ ਦੇ ਮੌਕੇ ਤੇ ਸੰਗਤਾਂ ਨੂੰ ਲਖ ਲਖ ਵਧਾਈ ਦਿਤੀ ਗਈ। ਨਗਰ ਕੀਰਤਨ ਦੋਰਾਨ ਗਤਕਾ ਪਾਰਟੀ ਵਲੋਂ ਆਪਣੇ ਜੌਹਰ ਦਿਖਾਏ ਗਏ।ਇਸ ਮੌਕੇ ’ਤੇ ਸ਼੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਦੇ ਬਿਲੂ ਸਿੰਘ, ਨਾਇਬ ਸਿੰਘ, ਹਰਚਰਨ ਸਿੰਘ, ਕੁਲਦੀਪ ਸੀਮਾਰ, ਬਗਾ ਸਿੰਘ, ਯਾਦਵਿੰਦਰ ਯਾਦੂ ਕੌਸਲਰ, ਨੰਬਰਦਾਰ ਰਮੇਸ਼ ਕੁਮਾਰ, ਸੁਖਚਰਨ ਸਿੰਘ, ਭੋਲਾ ਸਿੰਘ ਸਮੇਤ ਰਬ ਦਾ ਬੰਦਾ ਲੋਕ ਭਲਾਈ ਕਲਬ, ਬਾਬਾ ਵਿਰਾਮਦਾਸ ਕਮੇਟੀ ਅਮਿਤ ਸਮੂਹ ਸੰਗਤ ਹਾਜਿਰ ਸੀ।

Send this to a friend