May 9, 2026 6:31 pm

ਧਮਾਕੇ ਕਾਰਨ ਆਮ ਕਸ਼ਮੀਰੀਆਂ ਨੂੰ ਨਿਸ਼ਾਨਾ ਬਣਾਉਣਾ ਨਿੰਦਣਯੋਗ : ਬਾਬਾ ਹਰਦੀਪ ਸਿੰਘ

ਬਠਿੰਡਾ, 17 ਫਰਵਰੀ (ਸੁਰਿੰਦਰਪਾਲ ਸਿੰਘ)- ਪਿਛਲੇ ਦਿਨੀਂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚ ਇਕ ਬਲਾਸਟ ਹੋਇਆ ,ਜਿਸ ਵਿਚ ਵੀਹ ਤੋਂ ਵਧ ਫੌਜੀ ਜਵਾਨਾ ਮੌਤ ਦੇ ਮੂੰਹ ਵਿਚ ਚਲੇ ਗ?ੇ ,ਜਿਸ ਕਰਕੇ ਸਾਰਿਆਂ ਨੂੰ ਇਸ ਗਲ ਦਾ ਦੁਖ ਹੈ, ਇਨ੍ਹਾਂ ਗਲਾਂ ਦਾ ਪ੍ਰਗਟਾਵਾ ਬਾਬਾ ਹਰਦੀਪ ਸਿੰਘ ਮਹਿਰਾਜ ਆਗੂ ਦਲ ਖਾਲਸਾ ਨੇ ਕੀਤਾ ।ਉਨ੍ਹਾਂ ਕਿਹਾ ਕਿਹਾ ਕਿ ਅਜਿਹੀਆਂ ਘਟਨਾਵਾਂ ਬਹੁਤ ਹੀ ਨਿੰਦਣਯੋਗ ਹਨ ,ਪਰ ਇਸ ਘਟਨਾ ਦੀ ਆੜ ਹੇਠ ਜੰਮੂ ਕਸ਼ਮੀਰ, ਪੰਜਾਬ ਤੇ ਹੋਰ ਰਾਜਾਂ ਵਿਚ ਕਸ਼ਮੀਰੀ ਵਿਦਿਆਰਥੀਆਂ, ਆਮ ਕੰਮ ਕਰਨ ਵਾਲੇ ਤੇ ਵਪਾਰੀਆਂ ਨੂੰ ਨਿਸ਼ਾਨਾ ਬਣਾਉਣਾ ਅਤਿ ਨਿੰਦਣਯੋਗ ਘਟਨਾਵਾਂ ਹਨ, ਕਿਉਂਕਿ ਕਿਸੇ ਦੋ ਚਾਰ ਬੰਦਿਆਂ ਦੀ ਗਲਤ ਹਰਕਤ ਨਾਲ ਪੂਰੀ ਕਿਸੇ ਕੌਮ ਨੂੰ ਨਿਸ਼ਾਨਾ ਨਹੀਂ ਨਹੀਂ ਬਣਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਜਿਹੜੇ ਵੀ ਲੋਕ ਕਸ਼ਮੀਰੀਆਂ ਨੂੰ ਉਸ ਕਾਂਡ ਦੇ ਨਾਂ ਤੇ ਤੰਗ ਕਰ ਰਹੇ ਹਨ, ਉਹ ਆਪਣੇ ਆਪ ਨੂੰ ਵਡੇ ਭਗਤ ਅਖਵਾਉਣ ਦੇ ਚਕਰ ਵਿਚ ਹਨ। ਉਨ੍ਹਾਂ ਕਿਹਾ ਕਿ ਜੋ ਵੀ ਕਸ਼ਮੀਰੀ ਨੌਜਵਾਨ ਜਾਂ ਕੋਈ ਕੰਮ ਕਰਨ ਵਾਲਾ ਪੰਜਾਬ ਵਿਚ ਕੰਮ ਕਰਨਾ ਚਾਹੁੰਦਾ ਹੈ ਤਾਂ ਸਿਖ ਉਸ ਦਾ ਪੂਰਾ ਸਾਥ ਦੇਣਗੇ ਕਿਉਂਕਿ ਸਿਖ ਹਰ ਰੋਜ਼ ਸਰਬਤ ਦੇ ਭਲੇ ਦੀ ਅਰਦਾਸ ਕਰਦੇ ਹੈ ਤੇ ਸਾਨੂੰ ਸਾਰੇ ਮਨੁਖ ਇਕੋ ਜਿਹੇ ਹਨ ਤੇ ਸਿਖ ਕੌਮ ਕਿਸੇ ਵੀ ਧਰਮ, ਜਾਤ -ਪਾਤ ਵਿਚ ਭੇਦਭਾਵ ਨਹੀਂ ਸਮਝਦੀ ਤੇ ਜੋ ਗਲਤ ਕਰਦੇ ਹਨ, ਉਨ੍ਹਾਂ ਦਾ ਵਿਰੋਧ ਹਨ।

Send this to a friend