May 13, 2026 5:04 pm

ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਮਾਰੀਸ਼ਸ ਦੇ ਰਾਸ਼ਟਰਪਤੀ ਨਾਲ ਮੁਲਾਕਾਤ

ਚੰਡੀਗੜ, 15 ਫ਼ਰਵਰੀ ਹ.ਸ. ਨਾਗਪਾਲ)- ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਨੇ ਮਾਰੀਸ਼ਸ ਦੇ ਕਾਰਜਵਾਹਕ ਰਾਸ਼ਟਰਪਤੀ ਪ੍ਰਾਮਾਸ਼ਿਵਅਮ ਪਿਲੈ ਵਿਯਾਪਰੇ ਨਾਲ ਮਾਰਿਸ਼ਸ ਦੇ ਪੋਰਟ ਲੂਇਸ ਵਿਚ ਮੁਲਾਕਾਤ ਕੀਤੀ। ਵਰਨਣਯੋਗ ਹੈ ਕਿ ਮੁਖ ਮੰਤਰੀ ਮਾਰੀਸ਼ਸ ਵਿਚ ਕੌਮਾਂਤਰੀ ਗੀਤਾ ਜੈਯੰਤੀ ਮਹਾਤੋਸਵ ਵਿਚ ਹਿਸਾ ਲੈਣ ਲਈ ਮਾਰੀਸ਼ਸ ਦੇ ਤਿੰਨ ਦਿਨਾ ਦੌਰੇ ’ਤੇ ਹਨ। ਮੁਖ ਮੰਤਰੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਹਰਿਆਣਾ ਵਿਚ ਪਿਛਲੇ 3 ਸਾਲਾਂ ਤੋਂ ਗੀਤਾ ਜੈਯੰਤੀ ਕੌਮਾਂਤਰੀ ਪਧਰ ‘ਤੇ ਮਨਾਈ ਜਾ ਰਹੀ ਹੈ? ਵੈਸੇ ਤਾਂ ਬਹੁਤ ਸਾਲਾਂ ਤੋਂ ਇਸ ਨੂੰ ਆਮ ਗਤੀਤਾ ਊਤਸਵ ਵਜੋ ਮਨਾਉਂਦੇ ਆ ਰਹੇ ਸੀ, ਪਰ ਅਸੀਂ ਇਹ ਤੈਅ ਕੀਤਾ ਕਿ ਗੀਤਾ ਵਰਗੇ ਗ੍ਰੰਥ ਦੇ ਵਿਸ਼ਵ ਵਿਆਪੀ ਜਾਣਕਾਰੀ ਹੋਣੀ ਚਾਹੀਦੀ ਹੈ। ਮੁਖ ਮੰਤਰੀ ਨੇ ਕਿਹਾ ਕਿ ਦੇਸ਼ ਵਿਚ ਹੀ ਨਹੀਂ ਵਿਦੇਸ਼ ਵਿਚ ਵੀ ਲੋਕ ਗੀਤਾ ਦੇ ਪ੍ਰਤੀ ਆਸਥਾ ਅਤੇ ਸ਼ਰਧਾ ਰਖਦੇ ਹਨ।

Send this to a friend