May 13, 2026 4:13 pm

ਸਟੂਡੈਂਟਸ ਫੈਡਰੇਸ਼ਨ ਤੇ ਸਿਖ ਜਥੇਬੰਦੀਆਂ ਵੱਲੋਂ ਸਰਕਾਰ ਵਿਰੁੱਧ ਪ੍ਰਦਰਸ਼ਨ

ਸਿਖ ਨੌਜਵਾਨਾਂ ਨੂੰ ਸਜ਼ਾ ਸੁਣਾਏ ਜਾਣ ਦੇ ਫੈਸਲੇ ਖਿਲਾਫ ਕਢਿਆ ਰੋਸ ਮਾਰਚ

ਫਰੀਦਕੋਟ, 15 ਫਰਵਰੀ (ਗੁਰਜੀਤ ਰੋਮਾਣਾ)- ਸਥਾਨਕ ਗੁਰਦੁਆਰਾ ਸਿੰਘ ਸਭਾ ਵਿਖੇ ਫੈਡਰੇਸ਼ਨ ਸਮੇਤ ਸਿਖ ਜਥੇਬੰਦੀਆਂ ਨੇ ਇਕਜੁਟ ਹੋ ਕੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵਿਰੋਧ ਰੋਸ ਪ੍ਰਦਰਸ਼ਨ ਕਰਦਿਆਂ ਸਿਖ ਨੌਜਵਾਨਾਂ ਨੂੰ ਸਜਾ ਸੁਣਾਏ ਜਾਣ ਦੇ ਫੈਸਲੇ ਖਿਲਾਫ ਸਹਿਰ ਭਰ ‘ਚ ਸ਼ਾਤਮਈ ਰੋਸ ਮਾਰਚ ਕਢਣ ਤੋਂ ਬਾਅਦ ਭਾਈ ਘਨਈਆਂ ਚੌਕ ਵਿਚ ਕਾਰਕੁਨਾਂ ਨੇ ਹਥਾ ‘ਚ ਸਾਹਿਤ ਤੇ ਲਿਟਰੇਚਰ ਫੜ ਕੇ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ। ਇਸ ਮੌਕੇ ਸਰਭਸਾਂਝੀ ਵਾਲਤਾ ਸੇਵਾਦਲ ਦੇ ਸ੍ਰਪਸਤ ਅਤੇ ਨਿਧੜਕ ਪ੍ਰਚਾਰਕ ਬਾਬਾ ਅਵਤਾਰ ਸਿੰਘ ਸਾਧਾਂਵਾਲਾ ‘ਤੇ ਸਿਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਦਲੇਰ ਸਿੰਘ ਡੋਡ ਸਮੇਤ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਲ੍ਹਾ ਪ੍ਰਧਾਨ ਭਾਈ ਸੁਰਜੀਤ ਸਿੰਘ ਅਰਾਂਈਆਂ ਨੇ ਪੰਜਾਬ ਦੀ ਕੈਪਟਨ ਸਰਕਾਰ ਨੂੰ ਲਲਕਾਰਦਿਆਂ ਕਿਹਾ ਕਿ ਜੇ ਸਿਖ ਸਾਹਿਤ ਪੜ੍ਹਨਾ ਗੁਨਾਹ ਹੈ ਤਾਂ ਉਹ ਇਸ ਨੂੰ ਚੁਰਾਹੇ ਵਿਚ ਖੜ ਕੇ ਇਹ ਗੁਨਾਹ ਕਰਨਗੇ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਨਵਾਂ ਸਹਿਰ ਦੇ ਐਡੀਸ਼ਨਲ ਜਜ ਵਲੋਂ ਤਿੰਨ ਸਿਖ ਨੌਜਵਾਨ ਭਾਈ ਰਵਿੰਦਰ ਸਿੰਘ, ਭਾਈ ਸੁਰਜੀਤ ਸਿੰਘ ਅਤੇ ਭਾਈ ਰਣਜੀਤ ਸਿੰਘ ਨਾਮ ਦੇ ਇਨ੍ਹਾਂ ਨੌਜਵਾਨਾਂ ਨੂੰ ਸਾਰੇ ਕਾਇਦੇ ਕਾਨੂੰਨਾਂ ਨੂੰ ਛਿਕੇ ਟੰਗ ਕੇ ਉਮਰ ਕੈਦ ਦੀ ਸਜਾ ਸੁਣਾਈ ਗਈ ਹੈ ਜੋ ਕਿ ਭਾਰਤ ਦੇ ਸੰਵਿਧਾਨ ਤੋਂ ਪਰ੍ਹੇ ਹੋਣ ਦੇ ਬਾਵਜੂਦ ਪੰਜਾਬ ਸਰਕਾਰ ਇਸ ਗੰਭੀਰ ਮਸਲੇ ਨੂੰ ਲੈ ਕੇ ਚੁਪੀ ਧਾਰੀ ਬੈਠੀ ਹੈ। ਇਸ ਮੌਕੇ ਬੁਲਾਰਿਆਂ ‘ਚ ਮਾਲਵਾ ਜੋਨ ਇੰਚਾਰਜ ਭਾਈ ਕੁਲਦੀਪ ਸਿੰਘ ਖਾਲਸਾ, ਜਥੇਦਾਰ ਇਕਬਾਲ ਸਿੰਘ ਬਰੀਵਾਲਾ, ਸਵਰਨ ਸਿੰਘ ਪੰਜਗਰਾਂਈ, ਬਹਾਦਰ ਸਿੰਘ ਬਹਿਬਲ, ਸੁਰਿੰਦਰ ਸਿੰਘ ਖਾਲਸਾ, ਜਸਕਰਨ ਸਿੰਘ ਪੰਜਗਰਾਂਈ, ਸੁਖਚੈਨ ਸਿੰਘ, ਅਵਤਾਰ ਸਿੰਘ, ਗੁਰਜੀਤ ਸਿੰਘ, ਅੰਗਰੇਜ ਸਿੰਘ, ਸੇਰ ਸਿੰਘ, ਗੁਰਵਿੰਦਰ ਸਿੰਘ, ਸਵਰਾਜ ਸਿੰਘ, ਵਜੀਰ ਸਿੰਘ, ਨਿਰਮਲ ਸਿੰਘ, ਸੂਬਾ ਸਿੰਘ ਭੋਲੂਵਾਲਾ, ਜਗਸੀਰ ਸਿੰਘ ਗੋਲੇਵਾਲਾ, ਜੋਗਿੰਦਰ ਸਿੰਘ ਗੋਲੇਵਾਲਾ, ਮਨਦੀਪ ਸਿੰਘ ਭੰਗਚੜੀ, ਜਪਨੀਤ ਸਿੰਘ, ਸੁਖਦੀਪ ਸਿੰਘ, ਜਸ਼ਨ ਸਿੰਘ, ਗੁਰਪ੍ਰਤਾਪ ਸਿੰਘ, ਗੁਰਸੇਵਕ ਸਿੰਘ, ਪਿਪਲ ਸਿੰਘ, ਬਲਕਾਰ ਸਿੰਘ, ਰਾਜਬੀਰ ਸਿੰਘ,ਜੰਡ ਸਿੰਘ ਆਦਿ ਨੇ ਕਿਹਾ ਕਿ ਧਾਰਮਿਕ ਸਿਖ ਸਾਹਿਤ ਪੜਨਾ ਅਤੇ ਲਿਟਰੇਚਰ ਰਖਣਾ ਕੋਈ ਗੁਨਾਹ ਨਹੀ ਹੈ, ਇਸ ਲਈ ਅਦਾਲਤ ਨੂੰ ਆਪਣੇ ਫੈਸਲੇ ‘ਤੇ ਮੁੜ ਵਿਚਾਰ ਕਰਨੀ ਚਾਹੀਦੀ ਹੈ। ਦਸਣਯੋਗ ਹੈ ਕਿ ਇਕਜੁਟ ਹੋਈਆਂ ਸਿਖ ‘ਤੇ ਧਾਰਮਿਕ ਜਥੇਬੰਦੀਆਂ ਵਲੋਂ ਗੁਰਦੁਆਰਾ ਸਿੰਘ ਸਭਾ ਤੋਂ ਸਰਕਾਰ ਖਿਲਾਫ ਕਢਿਆ ਮਾਰਚ ਘੰਟਾ ਘਰ,ਠੰਡੀ ਸੜਕ, ਮੇਨ ਬਜਾਰ ਤੋਂ ਹੁੰਦਾ ਹੋਇਆ ਭਾਈ ਘਨਈਆਂ ਚੌਕ ਪੁਜਣ ਉਪਰੰਤ ਨੌਜਵਾਨਾ ਵਲੋਂ ਹਥਾਂ ਵਿਚ ਸਾਹਿਤ ‘ਤੇ ਲਿਟਰੇਚਰ ਫੜ ਕੇ ਸਰਕਾਰ ਵਿਰੋਧ ਜੰਮ ਕੇ ਨਾਅਰੇਬਾਜੀ ਕਰਦਿਆਂ ਸਿਖ ਨੌਜਵਾਨਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਗਈ।

Send this to a friend