May 13, 2026 12:21 pm

ਯਾਦਗਾਰੀ ਹੋ ਨਿਬੜਿਆ ਪਿੰਡ ਈਨਾ ਬਾਜਵਾ ਦਾ 13ਵਾਂ ਪੇਂਡੂ ਖੇਡ ਮੇਲਾ

ਸ਼ੇਰਪੁਰ- ਸੰਤ ਮਹਾਰਾਜ ਉਤਰ ਦੇਵ ਜੀ ਸਪੋਰਟਸ ਐਂਡ ਵੈਲਫੇਅਰ ਕਲਬ ਈਨਾ ਬਾਜਵਾ ਅਤੇ ਗ੍ਰਾਂਮ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 13ਵਾਂ ਸ਼ਾਨਦਾਰ ਕਬਡੀ ਟੂਰਨਾਮੈਂਟ ਖੇਡ ਸਟੇਡੀਅਮ ਵਿਖੇ ਕਲਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਸਿਧੂ ਦੀ ਸਚੁਜੀ ਦੇਖ-ਰੇਖ ਹੇਠ ਕਰਵਾਇਆ ਗਿਆ। ਅੰਤਾਂ ਦੀ ਠਾਰੀ ਹੋਣ ਦੇ ਬਾਵਜੂਦ ਵੀ ਖੇਡ ਪ੍ਰੇਮੀਆਂ ਦਾ ਟੂਰਨਾਮੈਂਟ ਨੂੰ ਦੇਖਣ ਲਈ ਉਤਸ਼ਾਹ ਕਾਬਲੇ ਤਾਰੀਫ ਸੀ ਅਤੇ ਕਲਬ ਵਲੋਂ ਕੀਤੇ ਪ੍ਰਬੰਧ ਸ਼ਾਨਦਾਰ ਸਨ। ਇਸ ਟੂਰਨਾਮੈਂਟ ਦਾ ਉਦਘਾਟਨ ਸਾਬਕਾ ਵਿਧਾਇਕ ਕੇਵਲ ਸਿੰਘ ਢਿਲੋਂ ਅਤੇ ਸਰਪੰਚ ਮਨਪ੍ਰੀਤ ਕੌਰ ਨੇ ਸਾਂਝੇ ਤੌਰ ‘ਤੇ ਕੀਤਾ। ਜਦਕਿ ਖੇਡ ਮੇਲੇ ਵਿਚ ਮੁਖ ਮਹਿਮਾਨ ਵਜੋਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਤੇਜ ਤਰਾਰ ਮੈਂਬਰ ਪਾਰਲੀਮੈਂਟ ਭਗਵੰਤ ਮਾਨ, ਸਾਬਕਾ ਸੰਸਦੀ ਸਕਤਰ ਸੰਤ ਬਲਵੀਰ ਸਿੰਘ ਘੁੰਨਸ, ਪੀ.ਆਰ.ਟੀ.ਸੀ ਦੇ ਸਾਬਕਾ ਉਪ ਚੇਅਰਮੈਨ ਵਿੰਨਰਜੀਤ ਸਿੰਘ ਗੋਲਡੀ, ਸਾਬਕਾ ਵਿਧਾਇਕ ਬੀਬੀ ਹਰਚੰਦ ਕੌਰ ਘਨੌਰੀ ਕਲਾਂ, ਡਾ. ਸ਼ੈਲੀ ਸਰਹੰਦ, ਬਲਵੀਰ ਸਿੰਘ ਹਰੀ ਐਸ.ਡੀ.ਓੰ ਪਾਵਰਕਾਮ ਆਦਿ ਆਗੂਆਂ ਨੇ ਸਮੂਲੀਅਤ ਕੀਤੀ। ਇਸ ਖੇਡ ਮੇਲੇ ਵਿਚ ਪੰਜਾਬ ਦੀਆਂ ਪ੍ਰਸਿਧ ਓਪਨ ਕਬਡੀ ਦੀਆਂ 32 ਟੀਮਾਂ ਨੇ ਸਮੂਲੀਅਤ ਕੀਤੀ। ਜਦਕਿ ਫਾਈਨਲ ਦੇ ਮੁਕਾਬਲੇ ਵਿਚ ਪਿੰਡ ਉਭਾਵਾਲ ਦੀ ਟੀਮ ਫਸਟ ਅਤੇ ਪਿੰਡ ਗੁਰਮਾਂ ਸੈਕਿੰਡ। ਇਸ ਤੋਂ ਇਲਾਵਾ 70 ਕਿਲੋਂ ਵਰਗ ਦੇ ਮੁਕਾਬਲਿਆਂ ਵਿਚ ਰਾਖੀ ਗੜੀ ਹਰਿਆਣਾ ਦੀ ਟੀਮ ਫਸਟ ਅਤੇ ਬਾਬਾ ਟਹਿਲ ਦਾਸ ਸੇਖਾ ਦੀ ਟੀਮ ਸੈਕਿੰਡ। ਕਬਡੀ 55 ਕਿਲੋਂ ਸੇਖਾ ਫਸਟ ਤੇ ਧਨੌਲਾ ਮੰਡੀ ਸੈਕਿੰਡ। ਕਬਡੀ 45 ਕਿਲੋ ਘਰਾਚੋਂ ਫਸਟ ਤੇ ਪਿੰਡ ਸੇਖਾ ਸੈਕਿੰਡ ਸਥਾਨ ਤੇ ਰਹੀ। ਖੇਡ ਮੇਲੇ ਦੌਰਾਨ ਜੇਤੂ ਰਹੀਆਂ ਟੀਮਾਂ ਦਾ ਕਲਬ ਵਲੋਂ ਕਪਾਂ ਨਾਲ ਵਿਸ਼ੇਸ ਤੌਰ ‘ਤੇ ਸਨਮਾਨ ਕੀਤਾ ਗਿਆ। ਖੇਡ ਮੇਲੇ ਦੌਰਾਨ ਖਿਡਾਰੀਆਂ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਮਾਨ ਨੇ ਕਿਹਾ ਕਿ ਚੰਗੀ ਸਿਹਤ ਲਈ ਖੇਡਾਂ ਬਹੁਤ ਜਰੂਰੀ ਹਨ ਅਤੇ ਪਿੰਡ-ਪਿੰਡ ਪਧਰ ਤੇ ਖੇਡ ਟੂਰਨਾਮੈਂਟ ਹੋਣੇ ਚਾਹੀਦੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਹਰ ਪਿੰਡ ਵਿਚ ਵਧੀਆਂ ਖੇਡ ਸਟੇਡੀਅਮਾਂ ਦਾ ਨਿਰਮਾਣ ਕਰਵਾਏ। ਉਹਨਾਂ ਆਪਣੇ ਮੈਂਬਰ ਪਾਰਲੀਮੈਂਟ ਫੰਡ ਵਿਚੋਂ ਪਿੰਡ ਦੇ ਸਕੂਲ ਲਈ 5 ਲਖ ਦੀ ਗ੍ਰਾਂਟ ਅਤੇ ਪਿੰਡ ਲਈ। 25 ਸੋਲਰ ਲਾਇਟਾਂ ਤੋਂ ਇਲਾਵਾ ਕਲਬ ਦੇ ਨੌਜਵਾਨਾਂ ਲਈ ਜਿਮ ਦਾ ਸਮਾਨ ਦੇਣ ਦਾ ਵਾਅਦਾ ਕੀਤਾ। ਸਾਬਕਾ ਵਿਧਾਇਕ ਬੀਬੀ ਘਨੌਰੀ ਵਲੋਂ ਪਿੰਡ ਦੇ ਵਿਕਾਸ ਲਈ 25 ਲਖ ਦੀ ਗ੍ਰਾਂਟ ਸਰਕਾਰ ਵਲੋਂ ਲੈਕੇ ਦੇਣ ਦਾ ਵਾਅਦਾ ਕੀਤਾ। ਸੰਤ ਘੁੰਨਸ ਨੇ ਕਲਬ ਨੂੰ 50 ਹਜ਼ਾਰ ਦੀ ਗ੍ਰਾਟ ਕਲਬ ਨੂੰ ਦੇਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਸਾਬਕਾ ਉਪ ਚੇਅਰਮੈਨ ਗੋਲਡੀ ਨੇ ਕਲਬ ਨੂੰ ਨਗਦ 11 ਹਜ਼ਾਰ ਦੀ ਰਾਸ਼ੀ ਭੇਂਟ ਕੀਤੀ। ਕੇਵਲ ਸਿੰਘ ਢਿਲੋਂ ਨੇ ਇਸ ਮੌਕੇ ਇਲਾਕੇ ਦੇ ਵਡੀ ਗਿਣਤੀ ਕਲਬਾਂ ਤੇ ਪੰਚਾਇਤਾਂ ਵਲੋਂ ਦਿਤੇ ਮੰਗ ਪਤਰ ਦਾ ਵਿਸਵਾਸ਼ ਦਿਵਾਉਦੇ ਹੋਏ ਕਿਹਾ ਕਿ ਸ਼ੇਰਪੁਰ ਨੂੰ ਸਬ-ਡਵੀਜਨ ਦਾ ਦਰਜਾ ਦੇਕੇ ਜ਼ਿਲ੍ਹਾਂ ਬਰਨਾਲਾ ਨਾਲ ਜੋੜਨ ਦਾ ਕੰਮ ਕਰਨ ਲਈ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣਗੇ। ਇਸ ਮੌਕੇ ਕਲਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਸਿਧੂ, ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਕੁਲਦੀਪ ਸਿੰਘ ਕੀਪਾ, ਜਗਸੀਰ ਸਿੰਘ ਸਿਧੂ , ਬਿੰਦਰ ਸਿੰਘ ਚਹਿਲ, ਭੁਲਰ ਸਿੰਘ ਸਿਧੂ, ਮੀਤਾ ਸਿੰਘ ਬੈਹਣੀਵਾਲ, ਰਣਜੀਤ ਸਿੰਘ ਰਾਣਾ ਸਿਧੂ, ਅਵਤਾਰ ਸਿੰਘ ਖੀਪਲ, ਜਨਰਲ ਸਕਤਰ ਗੁਰਦੇਵ ਸਿੰਘ ਨੰਬਰਦਾਰ, ਪ੍ਰਦੀਪ ਸਿੰਘ ਗਿਲ, ਬਲਦੇਵ ਸਿੰਘ ਬੈਹਣੀਵਾਲ, ਨਿਕਾ ਸਿੰਘ ਬੈਹਣੀਵਾਲ, ਜਗਤਾਰ ਸਿੰਘ ਗਿਲ, ਮਹਿੰਦਰ ਸਿੰਘ ਬੈਹਣੀਵਾਲ, ਅਮਰ ਦੇਵ ਸਿੰਘ ਗਿਲ, ਦਰਸ਼ਨ ਸਿੰਘ ਚਹਿਲ, ਕਮਲਦੀਪ ਸਿੰਘ ਗਿਲ, ਕੀਤੂ ਸਿੰਘ ਨੰਬਰਦਾਰ, ਜਗੀ ਸਿੰਘ ਗਿਲ , ਖੁਸ਼ਦੇਵ ਸਿੰਘ, ਰੇਸ਼ਮ ਸਿੰਘ ਸਿਧੂ, ਸ਼ਰਨਪ੍ਰੀਤ ਸਿੰਘ ਸਿਧੂ, ਜਾਗਰ ਸਿੰਘ ਹਰੀ ਆਦਿ ਆਗੂ ਹਾਜ਼ਰ ਸਨ। ਖੇਡ ਮੇਲੇ ਦੌਰਾਨ ਮੰਚ ਦਾ ਸੰਚਾਲਨ ਰਣਜੀਤ ਸਿੰਘ ਰਾਣਾ ਵਲੋਂ ਬਾਖੂਬੀ ਨਾਲ ਨਿਭਾਇਆ ਗਿਆ।
– ਹਰਜੀਤ ਕਾਤਿਲ
ਪੱਤਰਕਾਰ ‘ਪੰਜਾਬ ਟਾਇਮਜ਼’

Send this to a friend